ਅੰਮ੍ਰਿਤਸਰ (ਜ. ਬ.) : ਜ਼ਿਲਾ ਅਦਾਲਤ 'ਚੋਂ ਬਾਹਰ ਆ ਰਹੀ ਭੀੜ 'ਚ ਅਚਾਨਕ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਵਰਦੀ ਪਾ ਕੇ ਹੈੱਡ ਕਾਂਸਟੇਬਲ ਅਸ਼ੋਕ ਕੁਮਾਰ (ਪੇਸ਼ੀ ਸੈੱਲ) ਨੇ ਰੋਲਾ ਪਾਉਂਦੇ ਹੋਏ ਗੁਹਾਰ ਲਾਉਂਦਿਆਂ ਕਿਹਾ ਕਿ 'ਫੜੋ-ਫੜੋ' ਅਤੇ ਉਹ ਅੱਖਾਂ ਮਲ ਰਿਹਾ ਸੀ। ਉਦੋਂ ਆਲੇ-ਦੁਆਲੇ ਵਕੀਲ ਅਤੇ ਹੋਰਨਾਂ ਲੋਕਾਂ ਨੇ ਹਥਕੜੀ ਛੁਡਾ ਕੇ ਭੱਜਣ ਵਾਲੇ ਨੂੰ ਫੜ ਲਿਆ। ਜਾਣਕਾਰੀ ਮੁਤਾਬਕ ਮੁਲਜ਼ਮ ਦੀ ਪਛਾਣ ਦਲਜੀਤ ਸਿੰਘ ਉਰਫ ਰਾਜਬੀਰ ਉਰਫ ਕਾਕਾ ਨਿਵਾਸੀ 168 ਬੀ ਈਸਟ ਗੋਬਿੰਦ ਨਗਰ ਸੁਲਤਾਨਵਿੰਡ ਵਜੋਂ ਹੋਈ ਹੈ। ਮੁਲਜਮ ਅੰਮ੍ਰਿਤਸਰ ਸੈਂਟਰਲ ਜੇਲ 'ਚੋਂ ਹੀ ਪੇਸ਼ੀ 'ਤੇ ਆਇਆ ਸੀ। ਉਸ ਨੇ ਕਿਸੇ ਮਹਿਲਾ ਵਲੋਂ ਦਿੱਤੀ ਗਈ ਲਾਲ ਮਿਰਚ ਦਾ ਪਾਊਡਰ ਹੈੱਡ ਕਾਂਸਟੇਬਲ ਦੀਆਂ ਅੱਖਾਂ 'ਚ ਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ।
ਜ਼ਿਕਰਯੋਗ ਹੈ ਕਿ 1 ਦਰਜਨ ਸੰਗੀਨ ਮਾਮਲਿਆਂ 'ਚ ਨਾਮਜ਼ਦ ਇਸ ਨੌਜਵਾਨ ਦੀ ਹਥਕੜੀ ਦਾ ਇਕ ਹਿੱਸਾ ਹੈੱਡ ਕਾਂਸਟੇਬਲ ਨੇ ਆਪਣੀ ਬੈਲਟ ਨਾਲ ਬੰਨ੍ਹਿਆ ਸੀ, ਜਿਸ ਕਾਰਨ ਉਹ ਭੱਜਣ 'ਚ ਨਾਕਾਮ ਰਿਹਾ। ਮੌਕੇ 'ਤੇ ਥਾਣਾ ਸਿਵਲ ਲਕੀਰ ਇੰਚਾਰਜ਼ ਸ਼ਿਵਦਰਸ਼ਨ ਸਿੰਘ ਜਦੋਂ ਤੱਕ ਪੁੱਜਦੇ, ਕੋਰਟ ਕੰਪਲੈਕਸ ਪੁਲਸ ਸਰਚ ਅਭਿਆਨ ਚਲਾ ਰਹੀ ਸੀ। ਖੈਰ, ਪੁਲਸ ਨੂੰ ਉਹ ਮਹਿਲਾ ਤਾਂ ਨਹੀਂ ਮਿਲੀ ਪਰ ਅਰੁਣਾ ਉਰਫ ਸੁਪਨਾ ਨਿਵਾਸੀ ਪਿੰਡ ਭੰਗਲਾ ਥਾਣਾ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਦੇ ਤੌਰ 'ਤੇ ਪਛਾਣ ਹੀ ਨਹੀਂ ਹੋਈ, ਵੱਡਾ ਖੁਲਾਸਾ ਵੀ ਹੋਇਆ ਕਿ ਮਹਿਲਾ ਮੁਲਜ਼ਮ ਦੀ ਪਤਨੀ ਹੈ। ਜਿਸ ਨੇ ਉਸ ਨੂੰ ਭਜਾਉਣ ਲਈ ਇਸ ਸਾਜਿਸ਼ 'ਚ ਉਸ ਦੀ ਮਦਦ ਕੀਤੀ ਸੀ। ਪੁਲਸ ਹੁਣ ਇਸ ਮਾਮਲੇ 'ਚ ਮੁਲਜਮ ਦੀ ਪਤਨੀ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕਰ ਰਹੀ ਹੈ।
ਅੱਜ ਜੇਲ 'ਚੋਂ ਪੁੱਛਗਿਛ ਲਈ ਲਿਆਵੇਗੀ ਪੁਲਸ
ਜਾਂਚ ਅਧਿਕਾਰੀ ਏ. ਐੱਸ. ਆਈ. ਨਿਰਮਲ ਸਿੰਘ ਕਹਿੰਦੇ ਹਨ ਕਿ ਥਾਣਾ ਇੰਚਾਰਜ਼ ਸ਼ਿਵਦਰਸ਼ਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਟੀਮ ਦੇ ਨਾਲ ਇਸ ਮਾਮਲੇ ਦੀ ਜਾਂਚ ਵਿਚ ਜੁਟੇ ਹਨ। ਮੁਲਜ਼ਮ ਖਿਲਾਫ ਹੱਤਿਆ, ਇਰਾਦਾ-ਏ-ਕਤਲ, ਹਥਿਆਰ ਲਹਿਰਾਉਣਾ ਅਤੇ ਚਲਾਉਣ ਵਰਗੇ 12 ਸੰਗੀਨ ਮਾਮਲੇ ਦਰਜ ਹਨ। ਹੁਣ ਤੱਕ ਕੁੱਝ ਮਾਮਲਿਆਂ ਵਿਚ ਬਰੀ ਹੋ ਚੁੱਕਿਆ ਹੈ। ਕੁਝ ਮਾਮਲੇ ਚੱਲ ਰਹੇ ਹਨ। ਮਕਬੂਲਪੁਰਾ ਥਾਣੇ ਵਿਚ ਦਰਜ 67/19 ਮਾਮਲੇ ਵਿਚ ਪੇਸ਼ੀ 'ਤੇ ਲਿਆਂਦਾ ਗਿਆ ਸੀ। ਪੇਸ਼ੀ ਦੌਰਾਨ ਉਸ ਬਖਸ਼ੀ ਖਾਨੇ ਤੋਂਂ ਜਦੋਂ ਮੁਕੇਸ਼ ਕੁਮਾਰ ਸਿੰਗਲਾ (ਜੁਡੀਸ਼ੀਅਲ ਮੈਜਿਸਟਰੇਟ ਫਸਰਟ ਕਲਾਸ) ਦੇ ਸਾਹਮਣੇ ਪੇਸ਼ ਕੀਤਾ ਗਿਆ। ਅਗਲੀ ਤਾਰੀਖ 13 ਨਵੰਬਰ ਮੁਕੱਰਰ ਕੀਤੀ ਗਈ। ਪੇਸ਼ੀ ਤੋਂ ਬਾਅਦ ਜਦੋਂ ਉਸ ਨੂੰ ਅਦਾਲਤ 'ਚੋਂ ਦੋਬਾਰਾ ਬਖਸ਼ੀ ਖਾਨਾ ਲੈ ਜਾਇਆ ਜਾ ਰਿਹਾ ਸੀ, ਉਦੋਂ ਮੁਲਜਮ ਨੇ ਹੈੱਡ ਕਾਂਸਟੇਬਲ ਅਸ਼ੋਕ ਕੁਮਾਰ ਦੀਆਂ ਅੱਖਾਂ ਵਿਚ ਲਾਲ ਮਿਰਚ ਪਾਊਡਰ ਸੁੱਟ ਦਿੱਤਾ ਪਰ ਕੋਸ਼ਿਸ਼ ਪੁਲਸ ਕਾਂਸਟੇਬਲ ਨੇ ਨਾਕਾਮ ਕਰ ਦਿੱਤੀ।
ਪੈਟਰੋਲ ਪੰਪ ਵਾਲਿਆਂ ਦਾ ਕਾਰਨਾਮਾ, 56 ਲਿਟਰ ਦੀ ਟੈਂਕੀ 'ਚ ਡੀਜ਼ਲ ਪਾ 'ਤਾ 61 ਲਿਟਰ
NEXT STORY