ਅੰਮ੍ਰਿਤਸਰ (ਅਨਿਲ) - ਅੰਮ੍ਰਿਤਸਰ ਜ਼ਿਲ੍ਹੇ ’ਚ ਬੀਤੇ ਦਿਨ ਰਾਮਬਾਗ ਥਾਣਾ ਅਧੀਨ ਪੈਂਦੇ ਖੇਤਰ ਬੱਸ ਸਟੈਂਡ ਨਜ਼ਦੀਕ ਇਕ ਹੋਟਲ ਵਿੱਚ ਇਕ ਮੁੰਡਾ-ਕੁੜੀ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਥਾਣਾ ਰਾਮਬਾਗ ਦੇ ਅਡੀਸ਼ਨਲ ਐੱਸ. ਐੱਚ. ਓ. ਨਰੈਣ ਸਿੰਘ ਨੇ ਦੱਸਿਆ ਕਿ ਮੁੰਡਾ-ਕੁੜੀ ਦੀ ਉਮਰ 18 ਤੋਂ 20 ਸਾਲ ਦੇ ਕਰੀਬ ਹੈ, ਜਿਨ੍ਹਾਂ ਦੀ ਪਛਾਣ ਪ੍ਰਭਜੋਤ ਨੂਰ ਸਿੰਘ ਪੁੱਤਰ ਗੁਰਿੰਦਰਪਾਲ ਨਿਵਾਸੀ ਰਾਮਪੁਰਾ ਪਿੰਡ ਤੇ ਥਾਣਾ ਘਰਿੰਡਾ ਅਤੇ ਕੁੜੀ ਸਿਮਰਨ ਦੀਪ ਕੌਰ ਪੁੱਤਰੀ ਧਿਆਨ ਸਿੰਘ ਵਾਸੀ ਪਿੰਡ ਕਲੇਰ, ਥਾਣਾ ਮਜੀਠਾ ਦੇ ਰੂਪ ਵਿੱਚ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)
ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਆਏ ਮੁੰਡਾ-ਕੁੜੀ ਨੇ ਹੋਟਲ ਮੈਨੇਜਰ ਤੋਂ ਕੁਝ ਘੰਟਿਆਂ ਲਈ ਕਮਰਾ ਕਿਰਾਏ ’ਤੇ ਲੈਣ ਦੀ ਗੱਲ ਕੀਤੀ। ਉਨ੍ਹਾਂ ਹੋਟਲ ਦੇ ਮੈਂਬਰਾਂ ਨੂੰ ਦੱਸਿਆ ਕਿ ਉਹ ਆਈਲੈੱਟਸ ਦੇ ਵਿਦਿਆਰਥੀ ਹਨ ਅਤੇ ਸਟੱਡੀ ਕਰਨ ਲਈ ਕਮਰੇ ਨੂੰ ਕਿਰਾਏ ’ਤੇ ਲੈਣਾ ਚਾਹੁੰਦੇ ਹਨ। ਜਦੋਂ ਤਿੰਨ ਘੰਟੇ ਤੋਂ ਉਪਰ ਮੁੰਡਾ-ਕੁੜੀ ਨੇ ਕਮਰਾ ਨਾ ਖੋਲ੍ਹਿਆ ਤਾਂ ਹੋਟਲ ਮੈਨੇਜਰ ਅਤੇ ਸਟਾਫ ਨੇ ਦਰਵਾਜ਼ੇ ਨੂੰ ਖੜਕਾਇਆ ਪਰ ਕੋਈ ਵੀ ਰਿਸਪਾਂਸ ਨਾ ਮਿਲਣ ਕਾਰਨ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ
ਪੁਲਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਕਪਿਲ ਦੇਵ ਮੁਸਤੈਦੀ ਦਿਖਾਉਂਦੇ ਹੋਏ ਆਪਣੇ ਸਟਾਫ ਸਮੇਤ ਹੋਟਲ ਪਹੁੰਚੇ। ਜਦੋਂ ਉਨ੍ਹਾਂ ਨੇ ਦਰਵਾਜ਼ੇ ਨੂੰ ਖੋਲ੍ਹਿਆ ਤਾਂ ਅੰਦਰ ਮੁੰਡਾ-ਕੁੜੀ ਦੇ ਸਿਰ ’ਤੇ ਗੋਲੀਆਂ ਲੱਗੀਆਂ ਹੋਈਆਂ ਸਨ ਤੇ ਉਹ ਮ੍ਰਿਤਕ ਹਾਲਤ ਵਿੱਚ ਪਏ ਹੋਏ ਸਨ।
ਪੜ੍ਹੋ ਇਹ ਵੀ ਖ਼ਬਰ - ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦੇ ਕਤਲ ਦੀ ਸੁਲਝੀ ਗੁੱਥੀ, ਕਾਬੂ ਕੀਤੇ ਮੁਲਜ਼ਮ ਨੇ ਕੀਤੇ ਵੱਡੇ ਖ਼ੁਲਾਸੇ
ਥਾਣਾ ਰਾਮਬਾਗ ਦੇ ਅਡੀਸ਼ਨਲ ਐੱਸ. ਐੱਚ. ਓ. ਨਰੈਣ ਸਿੰਘ ਨੇ ਦੱਸਿਆ ਕਿ ਮੁੰਡਾ-ਕੁੜੀ ਨੇ ਜਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ ਉਹ ਮੁੰਡੇ ਦੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਪੁਲਸ ਮ੍ਰਿਤਕਾਂ ਦਾ ਮੋਟਰਸਾਈਕਲ ਵੀ ਆਪਣੇ ਨਾਲ ਲੈ ਗਈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਮਲਬਾ ਹਟਾਉਣ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਝੜਪ, 55 ਸਾਲਾ ਬਜ਼ੁਰਗ ਦੀ ਮੌਤ
ਬਾਬਾ ਬਕਾਲਾ : ਬਲਾਕ ਸੰਮਤੀ ਮੈਂਬਰ ’ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਚਲਾਈਆਂ ਗੋਲੀਆਂ
NEXT STORY