ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਅੱਜ ਨਾਨਕਸ਼ਾਹੀ ਸੰਮਤ 552 (ਸੰਨ 2020-21) ਦਾ ਕੈਲੰਡਰ ਜਾਰੀ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਸਕੱਤਰੇਤ ਵਿਖੇ ਕੈਲੰਡਰ ਸੰਗਤ ਅਰਪਣ ਕਰਨ ਮੌਕੇ ਵੱਡੀ ਗਿਣਤੀ ’ਚ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ।
6 ਪੰਨਿਆਂ ਦੇ ਇਸ ਕੈਲੰਡਰ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ, ਵਿੱਦਿਅਕ ਅਦਾਰਿਆਂ, ਗੁਰਮਤਿ ਵਿੱਦਿਆਲਿਆਂ, ਮਿਸ਼ਨਰੀ ਕਾਲਜਾਂ, ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ। ਹਰ ਪੰਨੇ ’ਤੇ 2-2 ਮਹੀਨਿਆਂ ਦਾ ਵੇਰਵਾ ਦਰਜ ਹੈ। ਕੈਲੰਡਰ ਸੰਗਤ ਅਰਪਣ ਕਰਨ ਮੌਕੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਗਤਾਂ ਇਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਅਤੇ ਇਤਿਹਾਸਕ ਦਿਹਾਡ਼ੇ ਮਨਾਉਣ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਲੋਂ ਆਉਣ ਵਾਲੀਆਂ ਸ਼ਤਾਬਦੀਆਂ ਜਾਹੋ-ਜਲਾਲ ਨਾਲ ਮਨਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਅਕਾਲ ਤਖਤ ਸਾਹਿਬ ਪੁੱਜੇ ਸੁੱਚਾ ਸਿੰਘ ਲੰਗਾਹ, ਪੰਥ 'ਚ ਵਾਪਸੀ ਦੀ ਕੀਤੀ ਅਪੀਲ
ਬਾਜਵਾ ਨੇ ਫਿਰ ਦਿੱਤੀ ਕੈਪਟਨ ਨੂੰ ਸਲਾਹ, 'ਸਮਾਂ ਰਹਿੰਦੇ ਹਾਲਾਤ ਸੰਭਾਲ ਲਓ' (ਵੀਡੀਓ)
NEXT STORY