ਅੰਮ੍ਰਿਤਸਰ : ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੰਡ ਦੇ ਬਾਅਦ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਅਤੇ ਮਹਾਤਮਾ ਗਾਂਧੀ ਨੂੰ ਇਕੱਠੇ ਵੇਖਿਆ ਜਾ ਸਕਦਾ ਹੈ, ਜੋ ਅਨੋਖਾ ਦ੍ਰਿਸ਼ ਪੇਸ਼ ਕਰ ਰਹੇ ਹਨ। ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਬਾਅਦ ਭਾਰਤੀ ਸ਼ਰਧਾਲੂ ਲਾਂਘੇ ਰਸਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ, ਉਥੇ ਪਾਕਿਸਤਾਨ ਹਿੰਦੂ ਅਤੇ ਸਿੱਖ ਵੀ ਵੱਡੀ ਗਿਣਤੀ 'ਚ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਮੌਕੇ ਜਿਥੇ ਪਾਕਿ ਤੋਂ ਪਹੁੰਚੀ ਸੰਗਤ ਵਲੋਂ ਗੋਲਕ 'ਚ ਪਾਕਿਸਤਾਨੀ ਕਰੰਸੀ ਦੇ ਮੁਹੰਮਦ ਅਲੀ ਜਿਨਾਹ ਦੀ ਤਸਵੀਰ ਵਾਲੇ ਹਰ ਤਰ੍ਹਾਂ ਦੇ ਛੋਟੇ-ਵੱਡੇ ਨੋਟ (ਰੁਪਏ) ਪਾਏ ਜਾ ਰਹੇ ਹਨ, ਉਥੇ ਹੀ ਭਾਰਤ ਤੋਂ ਪਹੁੰਚੀ ਸੰਗਤ ਵਲੋਂ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ 10 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਦੇ ਨੋਟ ਪਾਏ ਜਾ ਰਹੇ ਹਨ।
![PunjabKesari](https://static.jagbani.com/multimedia/11_15_308243246a7-ll.jpg)
ਕੇਂਦਰ ਵਲੋਂ ਨਹੀਂ ਹੋ ਰਹੀ ਟੈਕਸਾਂ ਦੀ ਅਦਾਇਗੀ, ਵਿਗੜੀ ਪੰਜਾਬ ਦੀ ਮਾਲੀ ਹਾਲਤ
NEXT STORY