ਅੰਮ੍ਰਿਤਸਰ (ਇੰਦਰਜੀਤ) : ਸਰਕਾਰ ਵਲੋਂ ਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀਆਂ ਉਡਾਣ ਨੂੰ ਰੱਦ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਤਕਨੀਕੀ ਕਾਰਣਾਂ ਦੇ ਚੱਲਦਿਆਂ ਇਸ ਉਡਾਣ ਨੂੰ ਰੱਦ ਕੀਤਾ ਗਿਆ ਹੈ, ਜਿਸ ਨਾਲ ਯਾਤਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਉਡਾਣ ਇਕ ਜੂਨ ਤੋਂ ਮੁੜ ਸ਼ੁਰੂ ਹੋ ਸਕੇਦੀ ਹੈ।
ਇਥੇ ਦੱਸ ਦੇਈਏ ਕਿ ਕੋਰੋਨਾ ਸੰਕਟ ਦੇ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਈਆਂ ਹਵਾਈ ਸੇਵਾਵਾਂ ਅੱਜ ਤੋਂ ਸ਼ੁਰੂ ਹੋ ਚੁੱਕੀਆਂ ਹਨ। ਅੰਮ੍ਰਿਤਸਰ ਤੋਂ ਕਰੀਬ 63 ਦਿਨਾਂ ਬਾਅਦ ਇਹ ਘਰੇਲੂ ਉਡਾਣਾਂ ਸ਼ੁਰੂ ਹੋਣਗੀਆਂ। ਹਵਾਈ ਅੱਡੇ ਤੋਂ ਇਹ ਉਡਾਣਾਂ ਅੰਮ੍ਰਿਤਸਰ-ਦਿੱਲੀ, ਅੰਮ੍ਰਿਤਸਰ-ਪਟਨਾ ਅਤੇ ਅੰਮ੍ਰਿਤਸਰ-ਜੈਪੁਰ 'ਚ ਲਈ ਰਵਾਨਾ ਹੋਣਗੀਆਂ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ 63 ਦਿਨਾਂ ਬਾਅਦ ਘਰੇਲੂ ਉਡਾਣਾਂ ਸ਼ੁਰੂ, ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨਹਵਾਈ ਸਫਰ ਕਰਣ ਵਾਲਿਆਂ ਲਈ ਗਾਇਡਲਾਈਨ
- ਚਿਹਰੇ 'ਤੇ ਮਾਸਕ ਲਗਾਉਣਾ ਲਾਜ਼ਮੀ
- ਹਵਾਈ ਅੱਡੇ 'ਤੇ ਪੁੱਜਣ 'ਤੇ ਆਪਣੇ ਆਪ ਨੂੰ ਸੈਨੇਟਾਇਜ਼ ਕਰਨਾ ਲਾਜ਼ਮੀ
- ਹਵਾਈ ਅੱਡੇ 'ਚ ਐਂਟਰੀ ਥਰਮਲ ਸਕ੍ਰੀਨਿੰਗ ਤੋਂ ਬਾਅਦ
- ਐਂਟਰੀ ਗੇਟ 'ਤੇ ਆਰੋਗਿਆ ਸੇਤੂ ਐਪ ਦਾ ਸਟੇਟਸ ਦਿਖਾ ਸਕਦੇ ਹਨ।
- ਟਿਕਟ, ਬੋਰਡਿੰਗ ਪਾਸ, ਪਛਾਣ ਪੱਤਰ ਐਂਟਰੀ ਗੇਟ 'ਤੇ ਦਿਖਾਉਣਾ ਹੋਵੇਗਾ।
- ਉਡਾਣ ਤੋਂ ਇਕ ਘੰਟਾ ਪਹਿਲਾਂ ਚੈਕਇਨ ਹੋਵੇਗਾ।
- ਚੈਕਇਨ 'ਤੇ ਪੀ.ਐੱਨ.ਆਰ. ਸਟੇਟਸ ਦਿਖਾਉਣਾ ਹੋਵੇਗਾ।
- ਚੈਕਇਨ 'ਤੇ ਪੀ ਐੱਨ.ਆਰ. ਸਟੇਟਸ ਦਿਖਾਉਣਾ ਹੋਵੇਗਾ।
- ਮੋਬਾਇਲ 'ਤੇ ਮਿਲੇਗੀ ਈ-ਰਸੀਦ
ਮੰਦਰ 'ਚੋਂ ਸ਼ੇਸ਼ਨਾਗ ਦੀ ਚਾਂਦੀ ਦੀ ਮੂਰਤੀ ਚੋਰੀ ਕਰਨ ਵਾਲਾ 3 ਮਹੀਨਿਆਂ ਬਾਅਦ ਕਾਬੂ
NEXT STORY