ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਇਤਿਹਾਸਕ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਸਵੇਰੇ ਕਰੀਬ ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ। ਅੱਜ ਅਗਲੇ ਪੜਾਅ ਲਈ ਨਗਰ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਨਗਾਰੇ ਦੀ ਗੂੰਜ 'ਚ ਰਵਾਨਾ ਹੋ ਗਿਆ।
ਜਾਣਕਾਰੀ ਮੁਤਾਬਕ ਨਗਰ ਕੀਰਤਨ ਅੰਮ੍ਰਿਤਸਰ ਤੋਂ ਮਜੀਠਾ, ਫਤਹਿਗੜ੍ਹ ਚੂੜੀਆਂ ਤੋਂ ਹੁੰਦਾ ਹੋਇਆ ਡੇਰਾ ਬਾਬਾ ਨਾਨਕ ਵਿਖੇ ਪੜਾਅ ਪੂਰਾ ਕਰੇਗਾ। 3 ਅਗਸਤ ਨੂੰ ਨਗਰ ਕੀਰਤਨ ਡੇਰਾ ਬਾਬਾ ਨਾਨਕ ਤੋਂ ਬਟਾਲਾ, ਗੁਰਦਾਸਪੁਰ, ਗੁਰਦੁਆਰਾ ਬਾਰਠ ਸਾਹਿਬ ਪਠਾਨਕੋਟ ਵਿਖੇ ਅਗਲਾ ਪੜਾਅ ਪੂਰਾ ਕਰੇਗਾ।
100 ਦਿਨਾਂ 'ਚ ਇਹ ਨਗਰ ਕੀਰਤਨ 17 ਰਾਜਾਂ ਤੇ ਪੰਜ ਤਖਤ ਸਾਹਿਬਾਨ ਤੋਂ ਹੋ ਕੇ ਲੰਘੇਗਾ। ਇਸ ਦਾ ਦੇਸ਼ ਭਰ 65 ਥਾਂਵਾਂ 'ਤੇ ਸਵਾਗਤ ਕੀਤੇ ਜਾਵੇਗਾ, ਜਿਸ ਤੋਂ ਬਾਅਦ 100ਵੇਂ ਦਿਨ ਇਹ ਇਤਿਹਾਸਕ ਨਗਰ ਕੀਰਤਨ ਸੁਲਤਾਨਪੁਰ 'ਚ ਸਮਾਪਤ ਹੋਵੇਗਾ।
ਮੀਂਹ ਦੇ ਕਹਿਰ ਨਾਲ ਸੜਕਾਂ ਬਣੀਆਂ 'ਸਵੀਮਿੰਗ ਪੂਲ', ਸਕੂਲਾਂ 'ਚ ਭਰਿਆ ਪਾਣੀ
NEXT STORY