ਅੰਮ੍ਰਿਤਸਰ (ਗੁਰਪ੍ਰੀਤ) : ਚੰਡੀਗੜ੍ਹ ਤੋਂ ਸਾਂਸਦ ਕਿਰਨ ਖੇਰ ਤੇ ਨਵਜੋਤ ਕੌਰ ਸਿੱਧੂ ਵਿਚਾਲੇ ਮੁਕਾਬਲੇ ਦੀ ਕਿਆਸਅਰਾਈ ਤਾਂ ਕਾਫੀ ਸਮਾਂ ਪਹਿਲਾਂ ਤੋਂ ਹੀ ਲੱਗ ਰਹੀ ਸੀ। ਪਰ ਹੁਣ ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਇਸ 'ਤੇ ਅੱਧੀ ਕੁ ਮੋਹਰ ਲਗਾ ਦਿੱਤੀ ਹੈ। ਕਿਰਨ ਖੇਰ 'ਤੇ ਪਹਿਲਾ ਵੱਡਾ ਵਾਰ ਕਰਦਿਆਂ ਮੈਡਮ ਸਿੱਧੂ ਨੇ ਕਿਰਨ ਖੇਰ ਨੂੰ ਆਕੜਖੋਰ ਦੱਸਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕਿਰਨ ਖੇਰ ਦੀ ਧੌਣ 'ਤੇ ਸਰੀਆ ਹੈ, ਜੋ ਨਾ ਤਾਂ ਆਮ ਲੋਕਾਂ ਜਾਂਦੀ ਹੈ ਤੇ ਨਾ ਹੀ ਉਨ੍ਹਾਂ ਨਾਲ ਗੱਲਬਾਤ ਕਰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਕਿਰਨ ਖੇਰ ਤੋਂ ਲੋਕ ਬਹੁਤ ਦੁੱਖੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸਿੱਧੂ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਮਜੀਠੀਆ ਵਲੋਂ ਇਕ ਕਿਸਾਨ ਦਾ ਕਰਜ਼ਾ ਮੁਆਫ ਕੀਤੇ ਜਾਣ ਨੂੰ ਡਰਾਮਾ ਦੱਸਿਆ ਹੈ।
ਲਵ-ਮੈਰਿਜ ਦਾ ਖੌਫਨਾਕ ਅੰਤ, ਮੁੰਡੇ ਨੇ ਅੱਗ ਲਗਾ ਦਿੱਤੀ ਜਾਨ
NEXT STORY