ਅੰਮ੍ਰਿਤਸਰ (ਨੀਰਜ) : ਜੇ. ਸੀ. ਪੀ. (ਜੁਆਇੰਟ ਚੈੱਕ ਪੋਸਟ) ਅਟਾਰੀ ਬਾਰਡਰ 'ਤੇ ਆਖ਼ਿਰਕਾਰ 97 ਦਿਨਾਂ ਬਾਅਦ ਪਾਕਿਸਤਾਨ ਤੋਂ ਡਾਕ ਆਉਣੀ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਇਕ ਬੈਗ ਚਿੱਠੀਆਂ ਲੈ ਕੇ ਆਇਆ, ਜਿਸ ਨੂੰ ਸੁਰੱਖਿਆ ਏਜੰਸੀਆਂ ਨੇ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨੇ 22 ਅਗਸਤ ਦੇ ਦਿਨ ਡਾਕ ਸੇਵਾ ਨੂੰ ਇਕ ਪਾਸੇ ਬੰਦ ਕਰ ਦਿੱਤਾ ਸੀ। ਭਾਰਤ-ਪਾਕਿ ਬਟਵਾਰੇ ਤੋਂ ਬਾਅਦ ਪਹਿਲੀ ਵਾਰ ਡਾਕ ਸੇਵਾ ਨੂੰ ਬੰਦ ਕੀਤਾ ਗਿਆ ਸੀ।
ਦੂਜੇ ਪਾਸੇ ਸੁਰੱਖਿਆ ਏਜੰਸੀਆਂ ਪਾਕਿਸਤਾਨ ਤੋਂ ਆਉਣ ਵਾਲੀਆਂ ਚਿੱਠੀਆਂ 'ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ ਕਿਉਂਕਿ ਇਹ ਸੰਭਾਵਨਾ ਕਾਫ਼ੀ ਮਜ਼ਬੂਤ ਹੈ ਕਿ ਪਾਕਿਸਤਾਨੀ ਅੱਤਵਾਦੀ ਤੇ ਆਈ. ਐੱਸ. ਆਈ. ਕੋਡ ਵਰਡ 'ਚ ਗੁਪਤ ਸੂਚਨਾਵਾਂ ਦਾ ਲੈਣ-ਦੇਣ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਆਧੁਨਿਕ ਯੁੱਗ 'ਚ ਜਿਥੇ ਵਟਸਐਪ ਜ਼ਰੀਏ ਕਿਸੇ ਵੀ ਤਰ੍ਹਾਂ ਦੀ ਸੂਚਨਾ, ਸੁਨੇਹਾ, ਵਟਸਐਪ ਕਾਲ ਤੇ ਵੀਡੀਓ ਕਾਲ ਹੋ ਸਕਦੀ ਹੈ ਅਤੇ ਇਸ ਨੂੰ ਟ੍ਰੇਸ ਕਰਨਾ ਵੀ ਆਸਾਨ ਨਹੀਂ ਹੈ। ਅਜਿਹੇ 'ਚ ਇਨ੍ਹਾਂ ਚਿੱਠੀਆਂ ਨੂੰ ਕੌਣ ਪ੍ਰਯੋਗ ਕਰ ਸਕਦਾ ਹੈ ਅਤੇ ਇਸ ਵਿਚ ਖਰਚ ਵੀ ਕਾਫ਼ੀ ਆਉਂਦਾ ਹੈ, ਜਦੋਂ ਕਿ ਵਟਸਐਪ ਕਾਲ 'ਚ ਫ੍ਰੀ 'ਚ ਦੇਸ਼-ਵਿਦੇਸ਼ 'ਚ ਗੱਲ ਕੀਤੀ ਜਾ ਸਕਦੀ ਹੈ।
ਖੰਨਾ 'ਚ ਭਿਆਨਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
NEXT STORY