ਅੰਮ੍ਰਿਤਸਰ (ਸੁਮਿਤ ਖੰਨਾ) : ਸਰਹੱਦ 'ਤੇ ਤਾਇਨਾਤ ਮਹਿਲਾ ਬੀ.ਐੱਸ.ਐੱਫ. ਮੁਲਾਜ਼ਮਾਂ ਨੇ ਅਟਾਰੀ ਦੇ ਕਾਨਗੜ੍ਹ ਬੀ.ਓ.ਪੀ 'ਤੇ ਕੰਡਿਆਲੀ ਤਾਰ ਪਾਰ ਕਰ ਰਹੇ ਯੂ.ਪੀ ਦੇ ਨੌਜਵਾਨ ਰਾਸ਼ੀਦ ਅਲੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਅਕਤੀ ਕੰਡਿਆਲੀ ਤਾਰ ਰਾਹੀਂ ਪਾਕਿਸਤਾਨ 'ਚ ਦਾਖਲ ਹੋ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਤੁਰੰਤ ਬੀ.ਐੱਸ.ਐੱਫ. ਦੀ ਮਹਿਲਾ ਅਧਿਕਾਰੀ ਨੂੰ ਉਸ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਜਾਂਚ ਦੌਰਾਨ ਉਕਤ ਵਿਅਕਤੀ ਕੋਲੋਂ ਕੁਝ ਪਾਕਿਸਤਾਨੀ ਦਸਤਾਵੇਜ਼ ਤੇ ਮੋਬਾਇਲ ਬਰਾਬਦ ਕੀਤਾ ਗਿਆ ਹੈ। ਪੁਲਸ ਮੁਤਾਬਕ ਇਹ ਨੌਜਵਾਨ ਪਾਕਿਸਤਾਨ 'ਚ ਜਾ ਕੇ ਹਥਿਆਰਾਂ ਦੀ ਟ੍ਰੈਨਿੰਗ ਲੈਣਾ ਚਾਹੁੰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਰਾਸ਼ੀਦ ਅਲੀ ਵੀ ਵਟਸਐਪ ਕਾਲ ਦੇ ਜਰੀਏ ਪਾਕਿਸਤਾਨ 'ਚ ਬੈਠੇ ਦਹਿਸ਼ਤਗਰਦਾਂ ਨਾਲ ਸੰਪਰਕ 'ਚ ਸੀ।
ਚੰਡੀਗੜ੍ਹ : ਹੜਤਾਲ 'ਤੇ ਬੈਠੇ ਵਕੀਲਾਂ ਨੇ ਮੀਡੀਆ ਨਾਲ ਕੀਤੀ ਬਦਸਲੂਕੀ
NEXT STORY