ਫਰੀਦਕੋਟ (ਰਾਜਨ): ਥਾਣਾ ਸਦਰ ਪੁਲਸ ਨੇ ਪਿੰਡ ਧੂੜਕੋਟ ਦੀ ਫਿਰਨੀ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਸ਼ਿਕਾਇਤ ਕਰਤਾ ਕੇਵਲ ਸਿੰਘ ਦੇ ਬਿਆਨ 'ਤੇ ਪਰਮਜੀਤ ਸਿੰਘ ਉਰਫ ਪੰਮਾਂ ਵਾਸੀ ਪਿੰਡ ਧੂੜਕੋਟ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਬਿਆਨ ਕਰਤਾ ਕੇਵਲ ਸਿੰਘ ਨੇ ਦੱਸਿਆ ਕਿ ਉਸਦੀ ਕੁੜੀ ਨਰਸਿੰਗ ਦੀ ਪੜਾਈ ਬਠਿੰਡਾ ਵਿੱਖੇ ਕਰਦੀ ਹੈ ਜੋ ਕਿ ਉਹ 20 ਫਰਵਰੀ ਨੂੰ ਦੁਪਹਿਰ ਕਰੀਬ 2 ਵਜੇ ਅਪਣੀ ਕੁੜੀ ਨੂੰ ਲੈਣ ਜਾਣ ਲਈ ਆਪਣੀ ਕਾਰ ’ਚ ਘਰੋਂ ਬਠਿੰਡਾ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਧੂੜਕੋਟ ਦੀ ਫਿਰਨੀ ’ਤੇ ਦਰਸ਼ਨ ਸਿੰਘ ਦੇ ਘਰ ਨਜ਼ਦੀਕ ਪਹੁੰਚਿਆ ਤਾਂ ਮੁਲਜ਼ਮ ਆਪਣੀ ਪਤਨੀ ਦੀ ਦੱਸਤੇ ਨਾਲ ਕੁੱਟ-ਮਾਰ ਕਰ ਰਿਹਾ ਸੀ। ਕਾਰ ਨੇੜੇ ਆਉਂਦੇ ਹੀ ਮੁਲਜ਼ਮ ਕਾਰ ਅੱਗੇ ਆ ਗਿਆ ਤੇ ਕਾਰ ਰੋਕ ਲਈ ਅਤੇ ਹੱਥ ਵਿਚ ਫੜੇ ਦਸਤੇ ਜਿੱਸਦੇ ਅੱਗੇ ਲੋਹੇ ਦੀ ਪਿੰਨ ਲੱਗੀ ਸੀ, ਗੱਡੀ ਦੇ ਬੋਨਟ ’ਤੇ ਵਾਰ ਕੀਤਾ ਭੰਨ ਤੋੜ ਕਰਨ ਲਗ ਪਿਆ।
ਇਹ ਵੀ ਪੜ੍ਹੋ- ਵੱਡੀ ਖਬਰ: UGC ਵੱਲੋਂ 32 ਫਰਜ਼ੀ ਯੂਨੀਵਰਸਿਟੀਆਂ ਦੀ ਲਿਸਟ ਜਾਰੀ, ਦਿੱਲੀ ’ਚ ਸਭ ਤੋਂ ਜ਼ਿਆਦਾ 12 ਅਦਾਰੇ ਨਾਜਾਇਜ਼
ਜਦ ਸ਼ਿਕਾਇਤਕਰਤਾ ਨੇ ਕਾਰਨ ਪੁੱਛਿਆ ਤਾਂ ਮੁਲਜ਼ਮ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਆਪਣੀ ਸੁਰੱਖਿਆ ਲਈ ਕੇਵਲ ਸਿੰਘ ਨੇ ਅਪਣਾ ਲਾਇਸੈਂਸੀ ਰਿਵਾਲਵਰ ਆਪਣੇ ਬਚਾਅ ਲਈ ਬਾਹਰ ਕੱਢਿਆ, ਪਰ ਮੁਲਜ਼ਮ ਨੇ ਉਸਦਾ ਰਿਵਾਲਵਰ ਝਪਟ ਮਾਰ ਕੇ ਖਿੱਚ ਲਿਆ ਅਤੇ ਉਸ ਨੂੰ ਮਾਰਣ ਦੀ ਨੀਅਤ ਨਾਲ ਰਿਵਾਲਵਰ ਸਿੱਧਾ ਉਸ ਵੱਲ ਤਾਣ ਦਿੱਤਾ। ਬਿਆਨ ਕਰਤਾ ਵੱਲੋਂ ਅਪਣਾ ਬਚਾਅ ਕਰਦੇ ਹੋਏ ਰਿਵਾਲਵਰ ਨੂੰ ਅੱਗੋਂ ਫੜ ਕੇ ਉਪਰ ਨੂੰ ਕਰ ਦਿੱਤਾ ਜੋ ਕਿ ਮੁਲਜ਼ਮ ਵੱਲੋਂ ਗੋਲੀ ਚਲਾ ਦਿੱਤੀ ਗਈ। ਗੋਲੀ ਉਸਦੇ ਹੱਥ ਦੀ ਤਲੀ 'ਚੋਂ ਆਰ ਪਾਰ ਲੰਘ ਗਈ ਅਤੇ ਉਹ ਜਖ਼ਮੀ ਹੋ ਗਿਆ ।
ਇਹ ਵੀ ਪੜ੍ਹੋ-ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ
ਸ਼ਿਕਾਇਤ ਕਰਤਾ ਦੇ ਰੋਕਦੇ-ਰੋਕਦੇ ਮੁਲਜ਼ਮ ਵੱਲੋਂ ਤਿੰਨ ਫਾਇਰ ਕਰ ਦਿੱਤੇ ਗਏ। ਸ਼ਿਕਾਇਤਕਰਤਾ ਵੱਲੋਂ ਰੋਲਾ ਪਾਉਣ 'ਤੇ ਉਸ ਦਾ ਭਰਾ ਨਿਰਮਲ ਸਿੰਘ ਮੌਕੇ 'ਤੇ ਆ ਗਿਆ ਤਾਂ ਮੁਲਜ਼ਮ ਰਿਵਾਲਵਰ ਲੈ ਕੇ ਖੇਤਾਂ ਵਿੱਚ ਦੀ ਹੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਜਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ। ਜਿੱਸਤੇ ਉਸਦੇ ਬਿਆਨਾਂ ਤੇ ਪੁਲਸ ਵੱਲੋਂ ਮੁਲਜ਼ਮ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਇਸ ਮਾਮਲੇ ਦੇ ਸਬੰਧ ਵਿੱਚ ਜਦ ਸਹਾਇਕ ਥਾਣੇਦਾਰ ਹਰਦੇਵ ਸਿੰਘ (ਚੋਂਕੀ ਇੰਚਾਰਜ ਪਿੰਡ ਕਲੇਰ) ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ 32 ਬੋਰ ਰਿਵਾਲਵਰ, 2 ਖਾਲੀ ਕਾਰਤੂਸ, 3 ਜਿੰਦਾ ਕਾਰਤੂਸ ਅਤੇ ਇਕ ਦੱਸਤਾ ਲਕੜੀ ਜਿਸ 'ਤੇ ਲੋਹੇ ਦੀ ਪਿੰਨ ਫਿੱਟ ਕੀਤੀ ਹੋਈ ਸੀ ਤੇ ਉਹ ਵੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ: ਡਿਊਟੀ 'ਤੇ ਤਾਇਨਾਤ 2 ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ, ਚੈਕ ਪੋਸਟ ਦੇ ਅੰਦਰੋਂ ਮਿਲੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ (ਵੀਡੀਓ)
NEXT STORY