ਦੇਵੀਗੜ੍ਹ (ਨੌਗਾਵਾਂ)- ਵਿਆਹਾਂ ਦੇ ਸੀਜ਼ਨ ਵਿਚਾਲੇ ਚੋਰਾਂ ਨੇ ਆਪਣੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਜਿਸ ਤਹਿਤ ਤਕਰੀਬਨ ਹਰੇਕ ਕਸਬੇ ਵਿੱਚ ਨਿੱਤ ਨਵੇਂ ਦਿਨ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਹੁੰਦੀ ਰਹਿੰਦੀ ਹੈ। ਦੂਜੇ ਪਾਸੇ ਸਥਾਨਕ ਪੁਲਸ ਦੀ ਰਾਤ ਦੀ ਗਸ਼ਤ ਵੀ ਕੁੱਝ ਘੱਟ ਨਜ਼ਰ ਦਿਖਾਈ ਦੇ ਰਹੀ ਹੈ, ਜਿਸ ਤਹਿਤ ਬੀਤੇ ਦਿਨੀਂ ਰਾਤ ਨੂੰ ਕਸਬਾ ਦੇਵੀਗੜ੍ਹ ਦੇ ਪੁਰਾਣੇ ਬਜ਼ਾਰ ਵਿਖੇ ਇੱਕ ਕਾਰੋਬਾਰੀ ਦੇ ਘਰ ਚੋਰੀ ਦੀ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਮਿਲਿਆ ਹੈ।
ਥਾਣਾ ਜੁਲਕਾਂ ਦੀ ਪੁਲੀਸ ਤੋਰੀ ਅਨੁਸਾਰ ਉਘੇ ਕਾਰੋਬਾਰੀ ਵੇਦ ਪ੍ਰਕਾਸ਼ ਗਰਗ ਆਪਣੇ ਪ੍ਰੀਵਾਰ ਸਮੇਤ 8 ਫਰਵਰੀ ਨੂੰ ਰਿਸ਼ਤੇਦਾਰੀ ਦੇ ਵਿਆਹ ਸਮਾਗਮ ਵਿੱਚ ਗਏ ਹੋਏ ਸਨ ਤਾਂ ਉਸੇ ਰਾਤ ਨੂੰ ਘਰ ਨੂੰ ਤਾਲਾ ਲੱਗਾ ਹੋਣ ਕਰਕੇ ਕੁਝ ਅਣਪਛਾਤੇ ਵਿਅਕਤੀ ਘਰ ਦਾ ਤਾਲਾ ਤੋੜ ਕੇ ਘਰ ਵਿਚੋਂ 4 ਲੱਖ ਰੁਪਏ, 3 ਤੋਲੇ ਸੋਨਾ ਅਤੇ ਲਾਈਸੰਸੀ ਰਿਵਾਲਵਰ ਸਮੇਤ 20 ਕਾਰਤੂਸ ਚੋਰੀ ਕਰਕੇ ਲੈ ਗਏ ਹਨ। ਇਸ ਚੋਰੀ ਦੀ ਘਟਨਾ ਦਾ ਵੇਦ ਪ੍ਰਕਾਸ਼ ਗਰਗ ਨੂੰ ਉਦੋਂ ਪਤਾ ਲੱਗਾ ਜਦੋਂ ਉਹ ਪ੍ਰੀਵਾਰ ਸਮੇਤ ਸਵੇਰੇ 2 ਵਜੇ ਵਿਆਹ ਸਮਾਗਮ ਤੋਂ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਇਸ ਘਟਨਾ ਦੀ ਖਬਰ ਮਿਲਦਿਆਂ ਹੀ ਥਾਣਾ ਜੁਲਕਾਂ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਘਟਨਾ ਵਾਲੀ ਥਾਂ ਤੇ ਪਹੁੰਚ ਗਏ। ਜਿਨ੍ਹਾਂ ਨੇ ਹੋਈ ਚੋਰੀ ਸਬੰਧੀ ਘਟਨਾ ਦਾ ਜਾਇਜ਼ਾ ਲਿਆ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 331(4), 305 ਬੀਐਨਐਸ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਜ਼ੁਲਕਾਂ ਬਲਵਿੰਦਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦੀ ਹੀ ਚੌਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਪੰਜਾਬ ਦੀਆਂ 2 ਚੌਂਕੀਆਂ ਨੂੰ ਲੱਗੇ ਤਾਲੇ, 40 ਪਿੰਡਾਂ ਦੀ ਸੁਰੱਖਿਆ 'ਤੇ ਵੱਡਾ ਸਵਾਲ
NEXT STORY