ਅੰਮ੍ਰਿਤਸਰ(ਅਵਦੇਸ਼)— ਬੀਤੇ ਦਿਨ ਅੰਮ੍ਰਿਤਸਰ ਵਿਚ ਵਾਪਰੇ ਰੇਲ ਹਾਦਸੇ ਦੇ ਰੋਸ ਵਜੋਂ ਭਾਜਪਾ ਆਗੂਆਂ ਵਲੋਂ ਹਾਲ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਆਗੂਆਂ ਨੇ ਪੁਲਸ ਅਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ 'ਤੇ ਲਾਪ੍ਰਵਾਹੀ ਦੇ ਦੋਸ਼ ਲਗਾਏ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਰੇਲ ਹਾਦਸੇ ਵਿਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਸਿਵਲ ਹਪਸਤਾਲ ਵਿਚ ਚੱਲ ਰਿਹਾ ਹੈ। ਇਹ ਲੋਕ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸਹਿਰਾ ਦੇਖਣ ਲਈ ਆਏ ਹੋਏ ਸਨ ਅਤੇ ਜਦੋਂ ਰਾਵਣ ਸੜ ਰਿਹਾ ਸੀ ਤਾਂ ਅਚਾਨਕ ਹੀ ਡੀ.ਐੱਮ.ਯੂ. ਟਰੇਨ ਆਈ ਅਤੇ ਲੋਕਾਂ ਉਤੋਂ ਲੰਘ ਗਈ। ਟਰੇਨ ਦੀ ਰਫਤਾਰ ਇੰਨੀ ਤੇਜ਼ ਸੀ ਕਿ ਦੁਸਹਿਰਾ ਦੇਖ ਰਹੇ ਲੋਕਾਂ ਨੂੰ ਜਦੋਂ ਤੱਕ ਕੁਝ ਸਮਝ ਆਉਂਦਾ ਇਸ ਤੋਂ ਪਹਿਲਾਂ ਹੀ ਟਰੇਨ ਨੇ ਉਨ੍ਹਾਂ ਨੂੰ ਕੁਚਲ ਦਿੱਤਾ।
ਅੰਮ੍ਰਿਤਸਰ ਰੇਲ ਹਾਦਸਾ : ਲਾਸ਼ਾਂ ਦੇ ਅੰਬਾਰ ਅਜਿਹੇ ਲੱਗੇ ਕਿ ਕਫਨ ਵੀ ਪੈ ਗਏ ਘੱਟ (ਵੀਡੀਓ)
NEXT STORY