ਅੰਮ੍ਰਿਤਸਰ (ਸਰਬਜੀਤ) - ਅੰਮ੍ਰਿਤਸਰ ਜ਼ਿਲ੍ਹੇ ’ਚ ਬੀਤੇ ਦਿਨ ਦੀ ਤਰ੍ਹਾਂ ਅੱਜ ਯਾਨੀ ਸ਼ਨੀਵਾਰ ਵਾਲੇ ਦਿਨ ਵੀ ਸਵੇਰ ਤੋਂ ਹੀ ਛਰਾਟੇਦਾਰ ਮੀਂਹ ਪੈ ਰਿਹਾ ਹੈ, ਜਿਸ ਨੇ ਲੋਕਾਂ ਦੇ ਪਸੀਨੇ ਕਢਾ ਦਿੱਤੇ ਹਨ। ਭਾਰੀ ਬਰਸਾਤ ਕਾਰਨ ਗੁਰੂ ਨਗਰੀ ਦੀਆਂ ਸਾਰਿਆਂ ਸੜਕਾਂ ਪਾਣੀ ਨਾਲ ਭਰ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰੀ ਬਰਸਾਤ ਕਾਰਨ ਜਿਥੇ ਪਾਣੀ ਵਿੱਚ ਲੋਕਾਂ ਦੇ ਦੋ ਪਹੀਆ ਵਾਹਨ ਬੰਦ ਹੋ ਗਏ ਹਨ, ਉੱਥੇ ਹੀ ਦਿਹਾੜੀ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਮਜ਼ਦੂਰਾਂ ਨੂੰ ਵੀ ਇਕ ਦਿਨ ਹੋਰ ਵਿਹਲਾ ਬੈਠਣਾ ਪੈ ਰਿਹਾ ਹੈ। ਇਸੇ ਦੌਰਾਨ ਸ੍ਰੀ ਹਰਿਮੰਦਿਰ ਸਾਹਿਬ ਦੀ ਪਰਿਕਰਮਾ ਵਿੱਚ ਵੀ ਗਿੱਟੇ ਗਿੱਟੇ ਪਾਣੀ ਇਕੱਠਾ ਹੋ ਗਿਆ ਹੈ। ਮੀਂਹ ਦੀ ਪ੍ਰਵਾਹ ਨਾ ਕਰਦਿਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਵੱਡੀ ਗਿਣਤੀ ’ਚ ਦਰਸ਼ਨ ਕਰਨ ਲਈ ਆ ਰਹੀਆਂ ਹਨ। ਇਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਸਥਾ ਬਰਸਾਤ ’ਤੇ ਭਾਰੀ ਪੈ ਰਹੀ ਹੈ।
ਜਵਾਨ ਮੁੰਡੇ 'ਤੇ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ, ਦੇਖਣ ਵਾਲਿਆਂ ਦੀ ਕੰਬ ਗਈ ਰੂਹ
NEXT STORY