ਖੰਨਾ (ਵਿਪਨ) : ਇੱਥੇ ਪਿੰਡ ਇਕੋਲਾਹੀ ਦੇ ਇਕ ਨੌਜਵਾਨ 'ਤੇ ਆਸਮਾਨੀ ਬਿਜਲੀ ਕਹਿਰ ਬਣ ਕੇ ਡਿੱਗੀ, ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਖ਼ੌਫ਼ਨਾਕ ਦ੍ਰਿਸ਼ ਨੂੰ ਦੇਖਣ ਵਾਲੇ ਲੋਕਾਂ ਦੀ ਰੂਹ ਕੰਬ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ (26) ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਇਕੋਲਾਹੀ ਵੱਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਸੂਲੜਾ 'ਚ ਪਿੰਡ ਦੇ ਹੀ ਠੇਕੇਦਾਰ ਨਾਲ ਇਕ ਘਰ 'ਚ ਕੰਸਟਰੱਕਸ਼ਨ ਦਾ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਤਾਂਤਰਿਕ ਚੱਕਰਾਂ 'ਚ ਪਏ 'ਕਾਂਗਰਸੀ', ਮੁੱਖ ਮੰਤਰੀ ਤੱਕ ਪੁੱਜੀਆਂ ਖ਼ਬਰਾਂ
ਸ਼ਾਮ ਨੂੰ ਜਦੋਂ ਉਹ ਲੋਕ ਕੰਮ ਖ਼ਤਮ ਕਰ ਰਹੇ ਸਨ ਤਾਂ ਅਚਾਨਕ ਮੌਸਮ ਖ਼ਰਾਬ ਹੋਣ ਕਾਰਨ ਆਸਮਾਨੀ ਬਿਜਲੀ ਡਿਗ ਗਈ, ਜਿਸ ਦੀ ਲਪੇਟ 'ਚ ਰਣਜੀਤ ਆ ਗਿਆ। ਜਦੋਂ ਤੱਕ ਲੋਕ ਕੁੱਝ ਸਮਝ ਸਕਦੇ, ਉਦੋਂ ਤੱਕ ਰਣਜੀਤ ਦੀ ਮੌਤ ਹੋ ਚੁੱਕੀ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਸਮਾਨੀ ਬਿਜਲੀ ਡਿਗਣ ਕਾਰਨ ਇਕ ਜ਼ੋਰਦਾਰ ਝਟਕਾ ਲੱਗਿਆ, ਜਿਸ 'ਚ ਰਣਜੀਤ ਸਿੰਘ ਦੇ ਕੱਪੜੇ ਬੁਰੀ ਤਰ੍ਹਾਂ ਸੜ ਗਏ ਅਤੇ ਉਹ ਹੇਠਾਂ ਡਿਗ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, 'ਕੋਰੋਨਾ ਟੀਕਾ' ਨਾ ਲਵਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ
ਉਸ ਨੂੰ ਤਰੁੰਤ ਇਕ ਨਿੱਜੀ ਹਸਪਤਾਲ ਅਤੇ ਫਿਰ ਸਿਵਲ ਹਸਪਤਾਲ ਖੰਨਾ ਲਿਜਾਇਆ ਗਿਆ, ਜਿੱਥੇ ਉਸ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਰਣਜੀਤ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, ਭੈਣ ਅਤੇ ਭਰਾ ਛੱਡ ਗਿਆ ਹੈ। ਇਸ ਘਟਨਾ ਤੋਂ ਬਾਅਦ ਰਣਜੀਤ ਦੇ ਪਰਿਵਾਰ ਨੇ ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਲਾਈ ਹੈ।
ਨੋਟ : ਆਸਮਾਨੀ ਬਿਜਲੀ ਡਿਗਣ ਕਾਰਨ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਦਿਓ ਆਪਣੀ ਰਾਏ
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੰਗਲੈਂਡ ’ਚ ਬੁੱਤ ਦਾ ਉਦਘਾਟਨ ਕਰਨਾ ਸਿੱਖੀ ਸਿਧਾਂਤਾਂ ਨਾਲ ਖਿਲਵਾੜ : ਹਵਾਰਾ ਕਮੇਟੀ
NEXT STORY