ਅੰਮ੍ਰਿਤਸਰ (ਸ. ਹ.) : ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਨਾ ਮੰਨਣ ਦੇ ਬਿਆਨ 'ਤੇ ਕਿਹਾ ਕਿ ਸਿੱਧੂ ਗਿਰਗਿਟ ਵਾਂਗ ਰੰਗ ਬਦਲਦੇ ਰਹਿੰਦੇ ਹਨ। ਜਦੋਂ ਉਹ ਭਾਜਪਾ 'ਚ ਸੀ ਤਾਂ ਅਟਲ ਜੀ, ਅਡਵਾਨੀ, ਨਰਿੰਦਰ ਮੋਦੀ, ਅਰੁਣ ਜੇਤਲੀ ਨੂੰ ਆਪਣਾ ਨੇਤਾ ਅਤੇ ਫੌਜਦਾਰ ਕਹਿ ਕੇ ਖੁਦ ਨੂੰ ਉਨ੍ਹਾਂ ਦਾ ਸਿਪਾਹੀ ਅਤੇ ਚੇਲਾ ਕਹਿੰਦੇ ਨਹੀਂ ਸੀ ਥੱਕਦੇ ਅਤੇ ਡਾ. ਮਨਮੋਹਨ ਸਿੰਘ ਨੂੰ ਮੌਨੀ ਬਾਬਾ, ਰਾਹੁਲ ਗਾਂਧੀ ਅਜੇ ਸਕੂਲ ਜਾਣ ਵਾਲਾ ਬੱਚਾ ਹੈ, ਕਹਿੰਦੇ ਸਨ। ਹੁਣ ਉਨ੍ਹਾਂ ਨੂੰ ਸੱਤਾ ਦਾ ਇੰਨਾ ਲਾਲਚ ਹੈ ਕਿ ਯੂ ਟਰਨ ਲੈ ਲਿਆ। ਲੱਗਦਾ ਹੈ ਯੂ ਟਰਨ ਲੈਣ ਦੀ ਸੈਂਚੁਰੀ ਬਣਾ ਕੇ ਹੀ ਦਮ ਲੈਣਗੇ। ਉਨ੍ਹਾਂ ਕਿਹਾ ਕਿ ਨੇਤਾ, ਗੁਰੂ, ਫੌਜਦਾਰ ਬਦਲ ਚੁੱਕੇ ਸਿੱਧੂ ਦੀ ਕੈਪਟਨ ਬਦਲਣ ਦੀ ਸੀਰੀਜ਼ ਇਮਰਾਨ ਖਾਨ ਨੂੰ ਕੈਪਟਨ ਬਣਾ ਕੇ ਰੁਕੇਗੀ। ਸਿੱਧੂ ਕ੍ਰਿਕਟ ਬਾਲ ਵਾਂਗ ਆਪਣਾ ਕੈਪਟਨ ਬਦਲ ਰਹੇ ਹਨ। ਸਵੇਰੇ ਬਿਆਨ ਦਿੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਪਿਤਾ ਵਾਂਗ ਹਨ, ਸ਼ਾਮ ਢਲਦੇ ਸਾਰ ਹੀ ਕੌਣ ਕੈਪਟਨ-ਕੌਣ ਕੈਪਟਨ ਕਹਿਣ ਲੱਗਦੇ ਹਨ। ਹੁਣ ਸੂਬੇ ਦੀ ਜਨਤਾ ਸਿੱਧੂ ਦਾ ਅਸਲੀ ਚਿਹਰਾ ਪਛਾਣ ਗਈ ਹੈ। ਉਨ੍ਹਾਂ ਕਿਹਾ ਕਿ ਯਕੀਨਨ ਹੀ ਸਿੱਧੂ ਦਾ ਬਿਆਨ ਇਹ ਸਿੱਧ ਕਰਦਾ ਹੈ ਕਿ ਪੰਜਾਬ ਕਾਂਗਰਸ 'ਚ ਕੁਝ ਵੀ ਠੀਕ ਨਹੀਂ ਹੈ ਅਤੇ ਕੈਪਟਨ ਸਰਕਾਰ 'ਚ ਬਗਾਵਤ ਦੇ ਸੁਰ ਤੇਜ਼ ਹੋ ਗਏ ਹਨ।
ਪਿਤਾ ਲਗਾਉਂਦਾ ਸੀ ਤੰਦੂਰ 'ਤੇ ਰੋਟੀਆਂ, ਪੁੱਤਰ ਬਣਿਆ ਜੱਜ (ਵੀਡੀਓ)
NEXT STORY