Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    7:24:35 PM

  • gujarat won the toss and invited bengaluru to bat

    GT vs RCB : ਗੁਜਰਾਤ ਨੇ ਟਾਸ ਜਿੱਤ ਕੇ ਬੈਂਗਲੁਰੂ...

  • thief who escaped with motorcycle jumps into kali bein sultanpur lodhi

    ਮੋਟਰਸਾਈਕਲ ਚੁੱਕ ਭੱਜੇ ਚੋਰ ਨੇ ਮਾਰ 'ਤੀ ਕਾਲੀ ਵੇਈਂ...

  • five indian origin men charged theft in canada

    ਕੈਨੇਡਾ 'ਚ 5 ਪੰਜਾਬੀ ਨੌਜਵਾਨ ਗ੍ਰਿਫਤਾਰ, 16.5...

  • khalistani module exposed again in punjab big conspiracy behind isi

    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • Ludhiana-Khanna
  • ਕੇਂਦਰੀ ਬਜਟ ਡੂੰਘੀਆਂ ਚੁਣੌਤੀਆਂ ਨੂੰ ਨਜ਼ਰਅੰਦਾਜ਼ ਕਰਦਾ ਹੈ

BLOG News Punjabi(ਬਲਾਗ)

ਕੇਂਦਰੀ ਬਜਟ ਡੂੰਘੀਆਂ ਚੁਣੌਤੀਆਂ ਨੂੰ ਨਜ਼ਰਅੰਦਾਜ਼ ਕਰਦਾ ਹੈ

  • Edited By Anmol Tagra,
  • Updated: 09 Feb, 2026 03:51 PM
Ludhiana-Khanna
manish tiwary on budget
  • Share
    • Facebook
    • Tumblr
    • Linkedin
    • Twitter
  • Comment

ਸਾਲ 2026-27 ਦਾ ਕੇਂਦਰੀ ਬਜਟ ਇਕ ਅਜਿਹੀ ਆਰਥਿਕਤਾ ਦੇ ਪ੍ਰਮਾਣ ਵਜੋਂ ਆਇਆ ਹੈ, ਜੋ ਹੁਣ ਆਪਣੇ ਆਖ਼ਰੀ ਸਾਹ ਲੈ ਰਹੀ ਹੈ। ਇਹ ਘਟਦੀਆਂ ਉਮੀਦਾਂ ਦੇ ਦੌਰ ਦਾ ਬਜਟ ਹੈ, ਜਿਥੇ ਨੌਮੀਨਲ ਜੀ. ਡੀ. ਪੀ. ਵਿਕਾਸ ਦਰ, ਜੋ ਸਰਕਾਰੀ ਮਾਲੀਏ ਅਤੇ ਨਿੱਜੀ ਖੇਤਰ ਦੀ ਕੀਮਤ ਨਿਰਧਾਰਨ ਸ਼ਕਤੀ ਦੀ ਅਸਲ ਜੀਵਨ ਰੇਖਾ ਹੈ, 2004-05 ਅਤੇ 2008-09 ਦੇ ਦੌਰਾਨ ਤਰਤੀਬਵਾਰ 14 ਫੀਸਦੀ ਅਤੇ 20 ਫੀਸਦੀ ਤੋਂ ਘਟ ਕੇ 2026-27 ’ਚ ਸਿਰਫ 8 ਫੀਸਦੀ ਰਹਿ ਗਈ ਹੈ। ਇਹ ਭਾਰੀ ਗਿਰਾਵਟ ਕੋਈ ਚੱਕਰੀ ਗਿਰਾਵਟ ਨਹੀਂ, ਸਗੋਂ ਇਕ ਢਾਂਚਾਗਤ ਖੜੋਤ ਹੈ। ਇਸ ’ਤੇ ਬਜਟ ਦੀ ਪ੍ਰਤੀਕਿਰਿਆ ਕੋਈ ਦਲੇਰਾਨਾ ਸੁਧਾਰਕ ਕਦਮ ਨਹੀਂ, ਸਗੋਂ ਇਸ ਸੁਸਤ ਅਤੇ ਨਿਮਰ ਅਸਲੀਅਤ ਨਾਲ ਇਕ ਥੱਕਿਆ ਹੋਇਆ ਸਮਝੌਤਾ ਹੈ।

ਮੱਧਮ ਵਿੱਤੀ ਮਜ਼ਬੂਤੀ ਦੇ ਮੁਖੌਟੇ ਦੇ ਪਿੱਛੇ, ਜਿੱਥੇ ਘਾਟਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 4.3 ਫੀਸਦੀ ਅਨੁਮਾਨਿਤ ਹੈ, ਇਕ ਚਿੰਤਾਜਨਕ ਅਤੇ ਅਸਥਿਰ ਅਸਲੀਅਤ ਛੁਪੀ ਹੋਈ ਹੈ। ਸਰਕਾਰ ਦੀਆਂ ਕੁੱਲ ਦੇਣਦਾਰੀਆਂ, ਜੋ 2013-14 ’ਚ 56.51 ਲੱਖ ਕਰੋੜ ਰੁਪਏ ਸਨ, 2026-27 ਤੱਕ ਵਧ ਕੇ 214.8 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਇਸ ਪਹਾੜ ਵਰਗੇ ਕਰਜ਼ੇ ਨੂੰ ਚੁਕਾਉਣ ਲਈ 14.04 ਲੱਖ ਕਰੋੜ ਰੁਪਏ ਦੇ ਵਿਆਜ ਭੁਗਤਾਨ ਦੀ ਲੋੜ ਹੈ (ਪਿਛਲੇ ਬਜਟ ਨਾਲੋਂ 9.7 ਫੀਸਦੀ ਦਾ ਵਾਧਾ)। ਇਸ ਦਾ ਮਤਲਬ ਹੈ ਕਿ ਸਾਡੇ ਨਵੇਂ ਕਰਜ਼ੇ ਦਾ ਇਕ ਵੱਡਾ ਹਿੱਸਾ ਵਿਕਾਸ ਦੇ ਵਿੱਤੀ ਪ੍ਰਬੰਧਨ ’ਚ ਨਹੀਂ, ਸਗੋਂ ਪੁਰਾਣੇ ਕਰਜ਼ਿਆਂ ਨੂੰ ਚੁਕਾਉਣ ਅਤੇ ਬਾਜ਼ਾਰ ਤੋਂ ਪੂੰਜੀ ਦੀ ਭਾਲ ’ਚ ਨਿੱਜੀ ਨਿਵੇਸ਼ਾਂ ਨੂੰ ਬਾਹਰ ਕੱਢਣ ’ਚ ਵਰਤਿਆ ਜਾ ਰਿਹਾ ਹੈ।

ਮਾਲੀਆ ਖਰਚੇ (ਜੋ 2020-21 ਦੇ ਕੁੱਲ ਖਰਚੇ ਦੇ 81 ਫੀਸਦੀ ਤੋਂ ਘਟ ਕੇ 72 ਫੀਸਦੀ ਹੋ ਗਿਆ ਹੈ) ਤੋਂ ਹਟ ਕੇ ਪੂੰਜੀਗਤ ਖਰਚੇ (23 ਫੀਸਦੀ ਤੱਕ) ਵੱਲ ਸਰਕਾਰ ਦਾ ਬਹੁ-ਚਰਚਿਤ ਝੁਕਾਅ ਕਾਗਜ਼ਾਂ ’ਤੇ ਇਕ ਹਾਂਪੱਖੀ ਚਰਚਾ ਹੈ, ਜੋ ਵਿਆਜ ਦੇ ਇਸ ਭਾਰੀ ਬੋਝ ਹੇਠ ਦੱਬ ਜਾਂਦਾ ਹੈ। ਉਦਾਰ ਕਾਰਪੋਰੇਟ ਟੈਕਸ ਕਟੌਤੀ, ਉਤਪਾਦਨ-ਲਿੰਕਡ ਪ੍ਰੋਤਸਾਹਨ ਸਕੀਮਾਂ ਅਤੇ ਖਪਤ ਵਧਾਉਣ ਦੇ ਉਦੇਸ਼ ਨਾਲ ਜੀ. ਐੱਸ. ਟੀ. ਕਟੌਤੀ ਦੇ ਬਾਵਜੂਦ ਨਿੱਜੀ ਕਾਰਪੋਰੇਟ ਨਿਵੇਸ਼ ਸੁਸਤ ਪਿਆ ਹੈ। ਇਸ ਦਾ ਕਾਰਨ ਇਹ ਹੈ ਕਿ ‘ਨਿੱਜੀ ਅੰਤਿਮ ਉਪਭੋਗ ਖਰਚਾ’ ਸਥਿਰ ਹੋ ਗਿਆ ਹੈ, ਜੋ ਅਸਲ ’ਚ 2013-14 ਦੇ ਜੀ. ਡੀ. ਪੀ. ਦੇ 57.1 ਫੀਸਦੀ ਤੋਂ ਡਿੱਗ ਕੇ 2025-26 ’ਚ 56.3 ਫੀਸਦੀ ਹੋ ਗਿਆ ਹੈ। ਉੱਚੀ ਮਹਿੰਗਾਈ ਅਤੇ ਘੱਟ ਤਨਖ਼ਾਹ ਵਾਧੇ ਨਾਲ ਦੱਬੇ ਘਰੇਲੂ ਬਜਟ ਅਤੇ ਪੜ੍ਹੇ-ਲਿਖੇ ਨੌਜਵਾਨਾਂ ’ਚ ਉੱਚਤਮ ਬੇਰੁਜ਼ਗਾਰੀ ਕਾਰਨ, ਨਿੱਜੀ ਖੇਤਰ ਦੇ ਕੈਪੈਕਸ ਲਈ ਮੰਗ ਦਾ ਸੰਕੇਤ ਕਦੇ ਮਿਲਿਆ ਹੀ ਨਹੀਂ।

ਇਹ ਬੁਨਿਆਦੀ ਮੰਗ ਦੀ ਕਮਜ਼ੋਰੀ ਹੀ ਉਹ ਜ਼ਹਿਰ ਹੈ ਜੋ ਬਜਟ ਦੀਆਂ ਨਸਾਂ ’ਚ ਦੌੜ ਰਿਹਾ ਹੈ ਅਤੇ ਖਰਚਿਆਂ ’ਚ ਕਟੌਤੀ ਦੇ ਰੂਪ ’ਚ ਪ੍ਰਗਟ ਹੋ ਰਿਹਾ ਹੈ, ਜਿਸ ਨੂੰ ਵਿੱਤੀ ਸੂਝ-ਬੂਝ ਦਾ ਨਾਂ ਦਿੱਤਾ ਗਿਆ ਹੈ। ਸਰਕਾਰ ਨੇ ਚਾਲੂ ਸਾਲ ਦੇ 4.4 ਫੀਸਦੀ ਦੇ ਘਾਟੇ ਦੇ ਟੀਚੇ ਨੂੰ ਮਾਲੀਏ ਦੇ ਬਿਹਤਰ ਪ੍ਰਦਰਸ਼ਨ ਨਾਲ ਨਹੀਂ, ਸਗੋਂ ਖਰਚਿਆਂ ਦੇ ਸਖ਼ਤ ਦਮਨ ਰਾਹੀਂ ਪ੍ਰਾਪਤ ਕੀਤਾ ਹੈ। ਟੈਕਸ ਉਤਪ੍ਰੇਰਕਤਾ ਡਿੱਗ ਕੇ ਚਿੰਤਾਜਨਕ ਤੌਰ ’ਤੇ 0.6 ਰਹਿ ਗਈ ਹੈ, ਜਦੋਂ ਕਿ ਅਨੁਮਾਨ 1.1 ਦਾ ਸੀ, ਜਿਸ ਦਾ ਅਰਥ ਹੈ ਕਿ ਮਾਲੀਆ ਨੌਮੀਨਲ ਜੀ. ਡੀ. ਪੀ. ਦੀ ਤੁਲਨਾ ’ਚ ਸਿਰਫ 60 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਕੁੱਲ ਟੈਕਸ ਮਾਲੀਆ ਵਾਧਾ ਜੋ 13 ਫੀਸਦੀ ਮੰਨਿਆ ਗਿਆ ਸੀ, ਉਹ ਸਿਰਫ 3 ਫੀਸਦੀ ਰਿਹਾ, ਇਨਕਮ ਟੈਕਸ ਵਾਧਾ ਜੋ 17 ਫੀਸਦੀ ਅਨੁਮਾਨਿਤ ਸੀ, ਉਹ ਰੀਂਗਦਾ ਹੋਇਆ 6 ਫੀਸਦੀ ’ਤੇ ਆ ਗਿਆ।

‘ਜਲ ਜੀਵਨ ਮਿਸ਼ਨ’ ਦੇ ਖਰਚੇ ਨੂੰ 70 ਫੀਸਦੀ ਤੋਂ ਵੱਧ ਘਟਾ ਦਿੱਤਾ ਗਿਆ (67,000 ਕਰੋੜ ਰੁਪਏ ਤੋਂ 17,000 ਕਰੋੜ ਰੁਪਏ), ‘ਪੀ. ਐੱਮ. ਆਵਾਸ ਯੋਜਨਾ (ਸ਼ਹਿਰੀ)’ ’ਚ ਲੱਗਭਗ ਦੋ-ਤਿਹਾਈ ਦੀ ਕਟੌਤੀ ਕੀਤੀ ਗਈ ਅਤੇ ‘ਅਰਬਨ ਚੈਲੇਂਜ ਫੰਡ’ ’ਚ 90 ਫੀਸਦੀ ਦੀ ਕਮੀ ਕੀਤੀ ਗਈ। ਕਿਰਤ, ਰੁਜ਼ਗਾਰ ਅਤੇ ਹੁਨਰ ਵਿਕਾਸ ਦਾ ਬਜਟ ਸਾਲ ਦੇ ਮੱਧ ’ਚ ਅੱਧੇ ਤੋਂ ਵੀ ਘੱਟ ਕਰ ਦਿੱਤਾ ਗਿਆ, ਜੋ 32,496 ਕਰੋੜ ਰੁਪਏ ਤੋਂ ਡਿੱਗ ਕੇ 12,759 ਕਰੋੜ ਰੁਪਏ ਰਹਿ ਗਿਆ-ਇਹ ਰੁਜ਼ਗਾਰਹੀਣ ਵਿਕਾਸ ਝੱਲ ਰਹੇ ਰਾਸ਼ਟਰ ਲਈ ਇਕ ਵਿਨਾਸ਼ਕਾਰੀ ਅੰਕੜਾ ਹੈ।

ਆਪਣੇ ਖਪਤ ਵਧਾਉਣ ਵਾਲੇ ਦਾਅਵਿਆਂ ਦੀ ਅਸਫ਼ਲਤਾ ਦਾ ਸਾਹਮਣਾ ਕਰਦੇ ਹੋਏ, 2026-27 ਦਾ ਬਜਟ ਇਕ ਸਪਲਾਈ-ਪੱਖੀ ਖੋਲ ’ਚ ਸਿਮਟ ਗਿਆ ਹੈ, ਇਸ ਦੀਆਂ ਇੱਛਾਵਾਂ ਹੁਣ ਸਿਰਫ ਛੋਟੀਆਂ ਦਖ਼ਲਅੰਦਾਜ਼ੀਆਂ ਤੱਕ ਸੀਮਤ ਹਨ। ਇਸ ਦਾ ਮੁੱਖ ਅਤੇ ਗੁਪਤ ਦਾਅ ਕਸਟਮ ਡਿਊਟੀ ਵਿਵਸਥਾ ਦਾ ਇਕ ਬੇਮਿਸਾਲ ਅਤੇ ਚੁੱਪ-ਚੁਪੀਤੇ ਕੀਤਾ ਗਿਆ ਉਦਾਰੀਕਰਨ ਹੈ। ਸਰਕਾਰ ਨੇ ਇਲੈਕਟ੍ਰਾਨਿਕਸ ਪੁਰਜ਼ੇ, ਸੈਮੀਕੰਡਕਟਰਜ਼, ਮੈਡੀਕਲ ਉਪਕਰਨ, ਹਵਾਬਾਜ਼ੀ ਪੁਰਜ਼ੇ ਅਤੇ ਸਵੱਛ ਊਰਜਾ ਇਨਪੁਟਸ ’ਤੇ ਡਿਊਟੀ ’ਚ ਕਟੌਤੀ ਅਤੇ ਛੋਟ ਦੀ ਇਕ ਲੜੀ ਪੇਸ਼ ਕੀਤੀ ਹੈ। ਇਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਮਰੀਕੀ ਵਪਾਰਕ ਮੰਗਾਂ ਪ੍ਰਤੀ ਇਕ ਸੋਚੀ-ਸਮਝੀ ਰਿਆਇਤ ਹੈ, ਜੋ ਖ਼ੁਦ ਵਪਾਰ ਸਮਝੌਤੇ ਦੀ ਇਕ ਅਗਾਊਂ ਸ਼ਰਤ ਹੈ।

ਇਸ ਸਿਲਸਿਲੇ ਨੇ ਪੂਰੀ ਵਿਵਸਥਾ ਨੂੰ ਢਾਂਚਾਗਤ ਤੌਰ ’ਤੇ ਔਖਾ ਬਣਾ ਦਿੱਤਾ ਹੈ-ਇਹ ਕਿਸਾਨ-ਵਿਰੋਧੀ, ਐੱਮ. ਐੱਸ. ਐੱਮ. ਈ.-ਵਿਰੋਧੀ ਅਤੇ ਵਿੱਤੀ ਤੌਰ ’ਤੇ ਮਹਿੰਗਾ ਹੈ, ਜੋ ਘਰੇਲੂ ਨਿਰਮਾਤਾਵਾਂ ਨੂੰ ਬਿਨਾਂ ਕਿਸੇ ਅਾਪਸੀ ਲਾਭ ਦੇ ਅਸਮਾਨ ਮੁਕਾਬਲੇ ਦੇ ਸਾਹਮਣੇ ਛੱਡ ਦਿੰਦਾ ਹੈ। ਭਾਰਤ ਦੇ ਉਤਪਾਦਨ ਅਾਧਾਰ ਨੂੰ ਮਜ਼ਬੂਤ ਕਰਨ ਦੀ ਬਜਾਏ, ਪ੍ਰਸ਼ਾਸਨ ਦੀ ਰਣਨੀਤੀ ਭਾਰਤੀ ਖ਼ਜ਼ਾਨੇ, ਖੇਤੀਬਾੜੀ, ਉਦਯੋਗ ਅਤੇ ਰੋਜ਼ੀ-ਰੋਟੀ ਦੀ ਕੀਮਤ ’ਤੇ ਵਾਸ਼ਿੰਗਟਨ ’ਚ ਆਪਣੀ ਤਸਵੀਰ ਸੁਧਾਰਨ ਵੱਲ ਜ਼ਿਆਦਾ ਕੇਂਦਰਿਤ ਲੱਗਦੀ ਹੈ।

ਬਜਟ ਦੇ ਸੂਖਮ ਦਖ਼ਲ ਇਸ ਦੀਆਂ ਵਿਆਪਕ ਅਸਫ਼ਲਤਾਵਾਂ ਨੂੰ ਨਹੀਂ ਛੁਪਾ ਸਕਦੇ। ਨਿਵੇਸ਼ ਦਰ (ਕੁੱਲ ਪੂੰਜੀ ਨਿਰਮਾਣ) 2026-27 ਲਈ ਜੀ. ਡੀ. ਪੀ. ਦੇ ਸਿਰਫ 33 ਫੀਸਦੀ ’ਤੇ ਅਟਕੀ ਹੋਈ ਹੈ, ਜੋ 2012-13 ਤੋਂ ਬਾਅਦ 5 ਫੀਸਦੀ ਅੰਕਾਂ ਤੋਂ ਵੱਧ ਡਿੱਗ ਗਈ ਹੈ। ਜੀ. ਡੀ. ਪੀ. ਦੇ ਪ੍ਰਤੀਸ਼ਤ ਵਜੋਂ ਬਰਾਮਦ 2013-14 ਦੇ 24.9 ਫੀਸਦੀ ਤੋਂ ਘਟ ਕੇ ਹੁਣ ਅਨੁਮਾਨਿਤ 21.5 ਫੀਸਦੀ ਰਹਿ ਗਈ ਹੈ। ਇਹ ਇਕ ਅਜਿਹੀ ਆਰਥਿਕਤਾ ਦੇ ਮੁੱਖ ਲੱਛਣ ਹਨ ਜੋ ਵਧੇਰੇ ਉਤਪਾਦਕ, ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਅਤੇ ਨਿਵੇਸ਼-ਸੰਚਾਲਿਤ ਮਾਡਲ ’ਚ ਤਬਦੀਲ ਹੋਣ ਲਈ ਸੰਘਰਸ਼ ਕਰ ਰਹੀ ਹੈ।

ਅਤਿ-ਆਧੁਨਿਕ ਤਕਨੀਕ ਦੁਆਰਾ ਸੰਚਾਲਿਤ ‘ਵਿਕਸਿਤ ਭਾਰਤ’ ਦਾ ਦ੍ਰਿਸ਼ਟੀਕੋਣ ਵਚਨਬੱਧਤਾ ਦੀ ਕਮੀ ਕਾਰਨ ਅਸਫ਼ਲ ਹੁੰਦਾ ਦਿਸ ਰਿਹਾ ਹੈ-ਜਿੱਥੇ ਚੀਨ ਸੈਮੀਕੰਡਕਟਰਜ਼ ਲਈ 40 ਬਿਲੀਅਨ ਡਾਲਰ ਅਤੇ ਏ. ਆਈ. ਲਈ 56 ਬਿਲੀਅਨ ਡਾਲਰ ਦਾ ਸਰਕਾਰੀ ਵਿੱਤੀ ਪੋਸ਼ਣ ਸਮਰਪਿਤ ਕਰਦਾ ਹੈ, ਉੱਥੇ ਹੀ ਭਾਰਤ ਦੇ ਸਬੰਧਤ ਅੰਕੜੇ 5 ਸਾਲਾਂ ’ਚ ਆਰਜ਼ੀ ਤੌਰ ’ਤੇ 4.5 ਬਿਲੀਅਨ ਡਾਲਰ ਅਤੇ ਸਿਰਫ 1.2 ਬਿਲੀਅਨ ਡਾਲਰ ਹਨ, ਜੋ ਵਿਦੇਸ਼ੀ ਪੂੰਜੀ ’ਤੇ ਨਿਰਭਰ ਹਨ। ਚਾਲੂ ਵਿੱਤੀ ਸਾਲ ਦੇ ਸੋਧੇ ਹੋਏ ਅਨੁਮਾਨਾਂ ’ਚ ਕਿਰਤ, ਰੁਜ਼ਗਾਰ ਅਤੇ ਹੁਨਰ ਵਿਕਾਸ ਦੇ ਬਜਟ ਨੂੰ ਅੱਧੇ ਤੋਂ ਵੀ ਘੱਟ ਕਰ ਦਿੱਤਾ ਗਿਆ ਹੈ, ਜੋ 32,496 ਕਰੋੜ ਰੁਪਏ ਤੋਂ ਡਿੱਗ ਕੇ 12,759 ਕਰੋੜ ਰੁਪਏ ਰਹਿ ਗਿਆ ਹੈ।

ਕੇਂਦਰੀ ਬਜਟ 2026-27 ਨੂੰ, ਉਸ ਨੇ ਕੀ ਹਾਸਿਲ ਕੀਤਾ ਇਸ ਲਈ ਨਹੀਂ, ਸਗੋਂ ਉਨ੍ਹਾਂ ਡੂੰਘੀਆਂ ਚੁਣੌਤੀਆਂ ਲਈ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੂੰ ਉਸ ਨੇ ਨਜ਼ਰਅੰਦਾਜ਼ ਕਰਨਾ ਚੁਣਿਆ। ਇਹ ਇਕ ਕਮਜ਼ੋਰ ਲੋਕ ਫਤਵੇ ਅਤੇ ਕਮਜ਼ੋਰ ਆਰਥਿਕਤਾ ਦੀਆਂ ਰੁਕਾਵਟਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਸ਼ਾਸਨ ਦੀ ਇਕ ਨਪੀ-ਤੁਲੀ ਫੁਸਫੁਸਾਹਟ ਹੈ, ਜਿਸ ਦੀਆਂ ਇੱਛਾਵਾਂ ਹੁਣ ਉਨ੍ਹਾਂ ਸੌੜੇ ਦਿਸਹੱਦਿਆਂ ’ਚ ਫਿੱਟ ਹੋਣ ਲਈ ਛੋਟੀਆਂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਉਹ ਹੁਣ ਭਾਰਤ ਦੀ ਕਿਸਮਤ ਦੇ ਰੂਪ ’ਚ ਸਵੀਕਾਰ ਕਰਦਾ ਹੈ।

- ਮਨੀਸ਼ ਤਿਵਾੜੀ

  • Budget
  • Budget 2026
  • Manish Tiwary
  • Nirmala Sitharaman

ਅਸੀਂ ਸੱਤਾ ’ਤੇ ਕਦੇ ਸਵਾਲ ਕਿਉਂ ਨਹੀਂ ਉਠਾਉਂਦੇ...!

NEXT STORY

Stories You May Like

  • mobile recovered from central jail
    ਕੇਂਦਰੀ ਜੇਲ੍ਹ ’ਚੋਂ ਮੋਬਾਈਲ ਬਰਾਮਦ
  • daduwal meets union minister
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਕੇਂਦਰੀ ਕਾਨੂੰਨ ਬਣਾਉਣ ਦੀ ਮੰਗ, ਕੇਂਦਰੀ ਮੰਤਰੀ ਨੂੰ ਮਿਲੇ ਦਾਦੂਵਾਲ
  • narcotic pills recovered from inmate in central jail
    ਕੇਂਦਰੀ ਜੇਲ੍ਹ 'ਚ ਹਵਾਲਾਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ
  • bathinda central jail under question again
    ਬਠਿੰਡਾ ਕੇਂਦਰੀ ਜੇਲ੍ਹ ਫਿਰ ਸਵਾਲਾਂ ਦੇ ਘੇਰੇ 'ਚ, ਸੁਪਰੀਡੈਂਟ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ
  • bloody brawl in faridkot central jail
    ਕੇਂਦਰੀ ਜੇਲ੍ਹ ਫਰੀਦਕੋਟ ’ਚ ਖੂਨੀ ਝਗੜਾ, ਦੋਹਾਂ ਧਿਰਾਂ ਵੱਲੋਂ ਕਰਾਸ ਕੇਸ ਦਰਜ
  • one person arrest
    ਨਸ਼ੇ ਦਾ ਸੇਵਨ ਕਰਦਾ ਹੋਇਆ ਨੌਜਵਾਨ ਚੜ੍ਹਿਆ ਪੁਲਸ ਅੜਿੱਕੇ
  • central employees 3 day meeting begins salary and fitment factor
    ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਸ਼ੁਰੂ ਹੋਈ 3 ਦਿਨਾਂ ਬੈਠਕ, ਸੈਲਰੀ-ਫਿੱਟਮੈਂਟ ਫੈਕਟਰ 'ਤੇ ਹੋਵੇਗਾ ਫ਼ੈਸਲਾ
  • 3 mobiles  sim  tobacco pouches and bidis recovered from inside central jail
    ਕੇਂਦਰੀ ਜੇਲ੍ਹ 'ਚੋਂ ਵੱਡੀ ਬਰਾਮਦਗੀ, 3 ਮੋਬਾਈਲ, ਸਿਮ, ਤੰਬਾਕੂ ਦੀਆਂ ਪੁੜੀਆਂ ਤੇ ਬੀੜੀਆਂ ਬਰਾਮਦ
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
Trending
Ek Nazar
weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +