ਅੰਮ੍ਰਿਤਸਰ (ਅਨਿਲ,ਇੰਦਰਜੀਤ) : ਐਤਵਾਰ ਸ੍ਰੀ ਦਰਬਾਰ ਸਾਹਿਬ 'ਚੋਂ ਅਗਵਾ ਹੋਏ ਬੱਚੇ ਨੂੰ ਪੁਲਸ ਨੇ ਫਰੀਦਾਬਾਦ ਤੋਂ ਬਰਾਮਦ ਕਰ ਲਿਆ ਹੈ। ਜਾਣਕਾਰੀ ਮੁਤਾਬਕ ਰਹੱਸਮਈ ਤਰੀਕੇ ਨਾਲ ਇਸ ਬੱਚੇ ਨੂੰ ਇਕ ਔਰਤ ਅਤੇ ਉਸ ਦੇ ਸਾਥੀ ਵਿਅਕਤੀ ਨੇ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਬੱਚਾ ਦਰਬਾਰ ਸਾਹਿਬ 'ਚ ਆਪਣੀ ਮਾਂ-ਬਾਪ ਸਮੇਤ ਆਇਆ ਹੈ। ਉਕਤ ਔਰਤ ਅਤੇ ਵਿਅਕਤੀ ਬੱਚੇ ਨੂੰ ਬਾਥਰੂਮ ਦੇ ਬਹਾਨੇ ਉਸ ਨੂੰ ਅਗਵਾ ਕਰਕੇ ਲੈ ਗਏ। ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਅੰਮ੍ਰਿਤਸਰ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਸਖਤ ਐਕਸ਼ਨ ਲੈਂਦਿਆ ਪੂਰੀ ਪੁਲਸ ਨੂੰ ਸਾਵਧਾਨ ਕਰ ਦਿੱਤਾ ਸੀ ਅਤੇ ਸੀ.ਸੀ.ਟੀ.ਵੀ. ਫੁਟੇਜ਼ ਅਤੇ ਫੋਨ ਟ੍ਰੇਸਿੰਗ ਦੇ ਆਧਾਰ 'ਤੇ ਲੋਕੇਸ਼ਨ ਨੂੰ ਟਰੇਸ ਕੀਤਾ, ਜਿਥੋਂ ਬੱਚੇ ਦੀ ਲੋਕੇਸ਼ਨ ਫਰੀਦਾਬਾਦ ਟਰੇਸ ਹੋਈ। ਇਸ ਉਪਰੰਤ ਪੁਲਸ ਕਮਿਸ਼ਨਰ ਨੇ ਹਰਿਆਣਾ ਪੁਲਸ ਨਾਲ ਸੰਪਰਕ ਬਣਾਉਂਦੇ ਹੋਏ ਬੱਚੇ ਨੂੰ ਬਰਾਮਦ ਕਰ ਲਿਆ ਅਤੇ ਦੋਵਾਂ ਦੋਸ਼ੀਆਂ ਵੀ ਗ੍ਰਿਫਤਾਰ ਕਰ ਲਿਆ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਦੀ ਇਹ ਦੂਜੀ ਵੱਡੀ ਕਾਮਯਾਬੀ ਹੈ। ਇਸ ਤੋਂ ਪਹਿਲਾ ਵੀ ਸਿਵਲ ਹਸਪਤਾਲ 'ਚੋਂ ਅਗਵਾ ਹੋਏ 7 ਦਿਨ ਦੇ ਨਵਜੰਮੇ ਬੱਚੇ ਨੂੰ 24 ਘੰਟਿਆ 'ਚ ਬਰਾਮਦ ਕਰ ਲਿਆ ਸੀ।
ਸੰਗਰੂਰ 'ਚ ਪਰਾਲੀ ਸਾੜਨ ਦੇ ਮਾਮਲੇ 'ਚ ਹੁਣ ਤੱਕ 200 FIR ਦਰਜ
NEXT STORY