ਅੰਮ੍ਰਿਤਸਰ : ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੇ ਭਾਜਪਾ 'ਤੇ ਤਿੱਖੇ ਵਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਾਂਗਰਸ ਦੇ ਢਾਈ ਕਿਲੋਂ ਦੇ ਹੱਥ ਨੂੰ ਹੱਥਾਂ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਮਲ 'ਤੇ ਇਹ ਹੱਥ ਪੈ ਗਿਆ ਤਾਂ ਕਮਲ ਮੁਰਝਾ ਜਾਵੇਗਾ ਤੇ ਕਾਂਗਰਸ ਦੀ ਬੱਲੇ-ਬੱਲੇ ਹੋ ਜਾਵੇਗੀ। ਵੇਰਕਾ ਨੇ ਕਿਹਾ ਕਿ ਪੰਜਾਬ 'ਚ ਨਾ ਤਾਂ ਭਾਜਪਾ ਰਹਿਣੀ ਹੈ ਤੇ ਨਾ ਹੀ ਅਕਾਲੀ ਤੇ ਜੇਕਰ ਮੁੜ ਮੋਦੀ ਦੀ ਸਰਕਾਰ ਆ ਗਈ ਤਾਂ ਦੇਸ਼ ਭਿਖਾਰੀ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਧਰਮਿੰਦਰ ਬਹੁਤ ਚੰਗਾ ਬੰਦਾ ਹੈ ਪਰ ਉਸ ਦੇ ਪੁੱਤਰਾਂ ਨੇ ਉਸ ਦੀ ਗੱਲ ਨਹੀਂ ਮੰਨੀ।
ਇਸ ਉਪਰੰਤ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਵੀ ਸੰਨੀ ਦਿਓਲ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਗਰਮੀਆਂ 'ਚ ਮੱਛਰ ਬਹੁਤ ਹੁੰਦਾ ਹੈ ਤੇ ਇਸ ਮੱਛਰ ਤੋਂ ਬਚਣ ਲਈ ਸੰਨੀ ਦਿਓਲ ਓਡੋਮੌਸ ਆਪਣੇ ਕੋਲ ਰੱਖਣ।
Punjab Wrap Up : ਪੜ੍ਹੋ 2 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
NEXT STORY