ਜਲਾਲਾਬਾਦ (ਬਜਾਜ) : ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਪਿੰਡ ਪੀਰ ਮੁਹੰਮਦ ਦੇ ਨਜ਼ਦੀਕ ਛਬੀਲ ਪੀਣ ਲਈ ਰੁਕੇ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ। ਮੋਟਰਸਾਈਕਲ 'ਤੇ ਸਵਾਰ ਪਰਿਵਾਰ ਨਾਲ ਪੰਜਾਬ ਰੋਡਵੇਜ਼ ਬੱਸ ਦੀ ਟੱਕਰ ਹੋਣ ਕਾਰਨ ਹਾਦਸੇ ਦੌਰਾਨ 10 ਮਹੀਨੇ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਪਰਿਵਾਰ ਦੇ 3 ਮੈਂਬਰਾਂ ਦੇ ਗੰਭੀਰ ਰੂਪ ’ਚ ਫੱਟੜ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਵਾਸੀਆਂ ਲਈ ਵੱਡਾ ਤੋਹਫ਼ਾ, MP ਸ਼ੇਰ ਸਿੰਘ ਘੁਬਾਇਆ ਨੇ ਕੀਤਾ ਐਲਾਨ (ਵੀਡੀਓ)
ਜਾਣਕਾਰੀ ਅਨੁਸਾਰ ਮੰਡੀ ਲਾਧੂਕਾ ਦੇ ਨੇੜੇ ਪੈਂਦੇ ਪਿੰਡ ਫਤਿਹਗੜ੍ਹ (ਤਰੋਬੜੀ) ਦਾ ਵਸਨੀਕ ਇਕ ਪਰਿਵਾਰ ਮੋਟਰਸਾਈਕਲ ’ਤੇ ਵਾਪਸ ਆਪਣੇ ਪਿੰਡ ਪਰਤ ਰਿਹਾ ਸੀ। ਪਰਿਵਾਰ ਐੱਫ. ਐੱਫ. ਰੋਡ ’ਤੇ ਸਥਿਤ ਪਿੰਡ ਪੀਰ ਮੁਹੰਮਦ ਦੇ ਕੋਲ ਲੱਗੀ ਛਬੀਲ ਪੀਣ ਲਈ ਰੁਕ ਗਿਆ। ਪਰਿਵਾਰ 'ਚ ਪਤੀ-ਪਤਨੀ ਅਤੇ 2 ਮਾਸੂਮ ਬੱਚੇ ਮੋਟਰਸਾਈਕਲ 'ਤੇ ਸਵਾਰ ਸਨ। ਇਸ ਦੌਰਾਨ ਪੰਜਾਬ ਰੋਡਵੇਜ਼ ਬੱਸ ਦੀ ਪਿੱਛੇ ਤੋਂ ਫੇਟ ਵੱਜਣ ਨਾਲ ਉਕਤ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ! ਚਿਤਾਵਨੀ ਦੇ ਬਾਵਜੂਦ ਵੀ ਨਹੀਂ ਕੀਤੀ ਜਾ ਰਹੀ ਪਰਵਾਹ
ਇਸ ਕਾਰਨ ਔਰਤ ਦੇ ਹੱਥਾਂ 'ਚ ਫੜ੍ਹਿਆ ਕਰੀਬ 10 ਮਹੀਨੇ ਦਾ ਮਾਸੂਮ ਬੱਚਾ ਮਾਂ ਦੇ ਹੱਥਾਂ 'ਚੋਂ ਛੁੱਟ ਕੇ ਸੜਕ ’ਤੇ ਡਿੱਗ ਪਿਆ ਅਤੇ ਬੱਸ ਉਸ ਦੇ ਉੱਪਰੋਂ ਲੰਘ ਗਈ। ਇਸ ਕਾਰਨ ਮਾਸੂਮ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਪਤੀ-ਪਤਨੀ ਸਮੇਤ ਦੂਜਾ ਬੱਚਾ ਗੰਭੀਰ ਰੂਪ ’ਚ ਫੱਟੜ ਹੋ ਗਏ, ਜਿਨ੍ਹਾਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਓਧਰ ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਅਤੇ ਇਸ ਹਾਦਸੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਹਾਈਵੇਅ 'ਤੇ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਨਹੀਂ ਤਾਂ ਝੱਲਣੀ ਪਵੇਗੀ ਵੱਡੀ ਪ੍ਰੇਸ਼ਾਨੀ
NEXT STORY