ਸੰਗਰੂਰ (ਬੇਦੀ) — ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਵਰਕਰਾਂ ਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਸਰੋਜ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲਾ ਪ੍ਰੋਗਰਾਮ ਅਫਸਰ ਦੇ ਦਫਤਰ ਦਾ ਘਿਰਾਓ ਕਰਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਆਂਗਣਵਾੜੀ ਫੈਡਰੇਸ਼ਨ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਜ਼ਿਲਾ ਪ੍ਰੋਗਰਾਮ ਅਫਸਰ ਨੇ ਬਿਨਾਂ ਹੈਲਪਰ ਦਾ ਪੱਖ ਸੁਣੇ ਹੀ ਸੇਵਾ ਸਮਾਪਤ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਸਨੂੰ ਅਮਲ 'ਚ ਲਿਆਉਣ ਲਈ ਸੀ.ਡੀ.ਪੀ.ਓ. ਰਾਹੀਂ ਦਫਤਰ ਕਰਮਚਾਰੀ ਹੈਲਪਰ ਤੇ ਜ਼ਬਰੀ ਅੰਗੂਠਾ ਲਾਉਣ ਲਈ ਦਬਾਅ ਪਾਇਆ ਗਿਆ ਪ੍ਰੰਤੂ ਜਥੇਬੰਦੀ ਦੇ ਦਬਾਅ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ। ਸੀ.ਡੀ.ਪੀ.ਓ. ਦੇ ਰਵੱਈਏ ਖਿਲਾਫ ਸੀ.ਡੀ.ਪੀ.ਓ. ਦਫਤਰ ਧੂਰੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਅੱਜ ਦੇ ਸੰਘਰਸ਼ ਦੇ ਦਬਾਅ ਹੇਠ ਜ਼ਿਲਾ ਪ੍ਰੋਗਰਾਮ ਅਫਸਰ ਨੇ ਪਿਛਲੇ ਹੁਕਮ ਵਾਪਸ ਲੈਂਦੇ ਹੋਏ ਸੇਵਾ ਜਾਰੀ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰੀ-ਨਰਸਰੀ ਬਿਨਾਂ ਨੋਟੀਫਿਕੇਸ਼ਨ ਕੀਤਿਆਂ ਹੀ ਨਰਸਰੀ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਦੇ ਖਿਲਾਫ ਪੂਰੇ ਸੂਬੇ 'ਚ ਸੰਘਰਸ਼ ਕੀਤਾ ਜਾ ਰਿਹਾ ਹੈ। 6 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਰੋਸ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਤੇ ਜ਼ਿਲਾ ਸਕੱਤਰ ਸ਼ਿੰਦਰ ਕੌਰ ਬੜੀ, ਸਰਬਜੀਤ ਕੌਰ, ਪਰਮਜੀਤ ਕੌਰ ਖੇੜੀ, ਅਮਰਜੀਤ ਕੌਰ ਧਾਂਦਰਾ, ਆਸ਼ਾ ਭਲਵਾਨ, ਨਰਿੰਦਰ, ਬਲਜੀਤ ਕੌਰ, ਨਰੇਸ਼ ਧੂਰੀ, ਮਨਜੀਤ ਕੌਰ ਸੰਗਰੂਰ, ਜਸਪਾਲ ੌਰ ਆਦਿ ਮੌਜੂਦ ਸਨ।
ਠੇਕੇਦਾਰਾਂ ਤੇ ਲੇਬਰ ਯੂਨੀਅਨ ਆਗੂਆਂ ਸੌਂਪਿਆ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਮੰਗ ਪੱਤਰ
NEXT STORY