ਝਬਾਲ (ਨਰਿੰਦਰ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮਾਲੂਵਾਲ ਸੰਤਾਂ ਵਿਖੇ ਬਜ਼ੁਰਗ ਭੂਆ ਨੂੰ ਉਸਦੇ ਸਹੁਰੇ ਛੱਡਣ ਆਏ ਭਤੀਜੇ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਰਣਜੀਤ ਸਿੰਘ (20) ਪੁੱਤਰ ਬਚਿੱਤਰ ਸਿੰਘ ਵਾਸੀ ਪੂਹਲਾ ਦੇ ਭਰਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦੀ ਭੂਆ ਬਚਨ ਕੌਰ (90) ਦਾ ਮੁੰਡਾ ਦਿਲਬਾਗ ਸਿੰਘ ਅਤੇ ਪੋਤਰੇ ਉਸਨੂੰ ਨਾ ਤਾਂ ਰੋਟੀ ਦਿੰਦੇ ਸੀ ਅਤੇ ਨਾ ਹੀ ਜ਼ਮੀਨ ਦਾ ਠੇਕਾ ਦਿੰਦੇ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਗੰਦਾ ਪਾਣੀ ਪੀਣ ਨਾਲ ਤਿੰਨ ਲੋਕਾਂ ਦੀ ਮੌਤ
ਉਨ੍ਹਾਂ ਦੀ ਭੂਆ ਆਪਣੇ ਪੇਕੇ ਘਰ ਪੂਹਲੇ ਵਿਖੇ ਆਈ ਹੋਈ ਸੀ। ਜਦੋਂ ਉਹ ਭੂਆ ਨੂੰ ਭਤੀਜਾ ਸਹੁਰੇ ਪਿੰਡ ਮਾਲੂਵਾਲ ਛੱਡਣ ਆਏ ਤਾਂ ਭੂਆ ਦੇ ਪੋਤਰਿਆਂ ਅਤੇ ਬਾਹਰੋਂ ਆਏ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨਾਲ ਆਏ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ, ਜਦੋਂ ਕਿ ਇਕ ਨੌਜਵਾਨ ਸਤਨਾਮ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ-ਪ੍ਰੇਮੀ ਨੂੰ ਪ੍ਰੇਮਿਕਾ ਨਾਲ ਮਿਲਣਾ ਪੈ ਗਿਆ ਮਹਿੰਗਾ, ਅੱਧੇ ਰਸਤੇ 'ਤੇ ਕੁੜੀ ਨੇ ਪਾ'ਤਾ ਰੌਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10 ਹਜ਼ਾਰ ਦੀ ਆਬਾਦੀ ਵਾਲਾ ਪੰਜਾਬ ਦਾ ਇਹ ਪਿੰਡ ਬਣਿਆ ਮਿਸਾਲ, ਰੋਜ਼ਾਨਾ ਸਾਂਭ ਰਿਹੈ 1 ਲੱਖ ਲੀਟਰ ਪਾਣੀ
NEXT STORY