ਬਟਾਲਾ, (ਬੇਰੀ, ਸੈਂਡੀ)- ਯੂਨੀਅਨ ਬਲਾਕ ਬਟਾਲਾ ਤੇ ਕਾਦੀਆਂ ਵੱਲੋਂ ਅੱਜ ਜ਼ਿਲਾ ਪ੍ਰਧਾਨ ਕੁਲਮੀਤ ਕੌਰ ਕਰਵਾਲੀਆ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਡਾ ਮਾਣ-ਭੱਤਾ ਵਧਾਇਆ ਜਾਵੇ, ਵਰਕਰਾਂ/ਹੈਲਪਰਾਂ ਨੂੰ ਦਿੱਲੀ ਸਰਕਾਰ ਵਾਂਗ ਕ੍ਰਮਵਾਰ 10 ਹਜ਼ਾਰ ਰੁਪਏ ਤੇ 5 ਹਜ਼ਾਰ ਰੁਪਏ ਮਾਣ-ਭੱਤਾ ਦਿੱਤਾ ਜਾਵੇ, ਪ੍ਰੀ-ਪ੍ਰਾਇਮਰੀ ਜਮਾਤਾਂ 'ਚ ਦਾਖਲ ਕੀਤੇ ਬੱਚੇ ਆਂਗਣਵਾੜੀ ਸੈਂਟਰਾਂ 'ਚ ਵਾਪਸ ਭੇਜੇ ਜਾਣ, ਵਰਕਰਾਂ/ਹੈਲਪਰਾਂ ਨੂੰ ਲਾਭ ਦੇਣ ਵਾਲੇ ਬਿੱਲ ਪਾਸ ਕੀਤੇ ਜਾਣ, ਐੱਨ. ਜੀ. ਓ. ਅਧੀਨ ਚੱਲਦੇ ਬਲਾਕ/ਬਠਿੰਡਾ ਤੇ ਸਰਵਰ ਖੂਈਆਂ ਜਿਨ੍ਹਾਂ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ, ਨੂੰ ਅਧੀਨ ਲਿਆਂਦਾ ਜਾਵੇ ਤੇ ਐੱਨ. ਜੀ. ਓ. ਅਧੀਨ ਚਲਦੇ ਬਾਕੀ ਬਲਾਕਾਂ ਨੂੰ ਵੀ ਵਿਭਾਗ 'ਚ ਸ਼ਾਮਲ ਕੀਤਾ ਜਾਵੇ। ਇਸ ਮੌਕੇ ਰਣਜੀਤ ਕੌਰ, ਹਰਜੀਤ ਕੌਰ, ਸ਼ਰਨਜੀਤ ਕੌਰ, ਰਜਨੀ, ਹਰਜੀਤ ਕੌਰ, ਸੰਤੋਖ ਕੌਰ, ਜਗਦੀਪ ਕੌਰ, ਰਜਵੰਤ ਕੌਰ, ਬਲਜਿੰਦਰ ਕੌਰ, ਜਸਪਾਲ ਕੌਰ, ਸੁਖਜਿੰਦਰ ਕੌਰ, ਹਰਮੀਤ ਰਾਜ, ਹਰਮੀਤ ਕੌਰ, ਕੁਲਦੀਪ ਕੌਰ, ਅਮਰਜੀਤ ਕੌਰ, ਨਰਿੰਦਰ ਕੌਰ, ਜਤਿੰਦਰ ਕੌਰ, ਜਗਰੂਪ ਕੌਰ, ਸੁਰਜੀਤ ਕੌਰ, ਗੁਰਸ਼ਰਨ ਕੌਰ, ਬਲਵਿੰਦਰ ਕੌਰ, ਜੋਤੀ ਕਾਦੀਆਂ ਆਦਿ ਸਮੂਹ ਆਂਗਣਵਾੜੀ ਵਰਕਰ ਹੈਲਪਰ ਮੌਜੂਦ ਸਨ।
ਨਾਇਬ ਤਹਿਸੀਲਦਾਰ ਕਾਹਨੂੰਵਾਨ ਨੂੰ ਸੌਂਪਿਆ ਮੰਗ-ਪੱਤਰ
ਕਾਹਨੂੰਵਾਨ/ਗੁਰਦਾਸਪੁਰ, (ਵਿਨੋਦ/ਸੁਨੀਲ)-ਆਪਣੀਆਂ ਮੰਗਾਂ ਲਈ ਜੂਝ ਰਹੀਆਂ ਆਂਗਣਵਾੜੀ ਵਰਕਰਾਂ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਕਾਹਨੂੰਵਾਨ ਨੇ ਇਕ ਵਿਸ਼ਾਲ ਮੀਟਿੰਗ ਕੀਤੀ । ਇਸ ਤੋਂ ਬਾਅਦ ਬਲਾਕ ਪ੍ਰਧਾਨ ਜਤਿੰਦਰ ਕੌਰ ਦੀ ਅਗਵਾਈ 'ਚ ਸ਼ਹੀਦੀ ਪਾਰਕ ਤੋਂ ਨਾਇਬ ਤਹਿਸੀਲਦਾਰ ਕਾਹਨੂੰਵਾਨ ਦੇ ਦਫਤਰ ਤੱਕ ਪੰਜਾਬ ਸਰਕਾਰ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ ਗਈ ।
ਇਸ ਮੌਕੇ ਬੀਬੀ ਜਤਿੰਦਰ ਕੌਰ ਤੇ ਸਾਥਣਾਂ ਨੇ ਦੱਸਿਆ ਕਿ ਸੂਬਾ ਤੇ ਕੇਂਦਰ ਸਰਕਾਰ ਸੰਘਰਸ਼ਸ਼ੀਲ ਵਰਕਰਾਂ ਨੂੰ ਅਣਗੌਲਿਆਂ ਕਰ ਰਹੀ ਹੈ । ਉਨ੍ਹਾਂ ਦਾ ਮਾਣ-ਭੱਤਾ ਲੰਬੇ ਸਮੇਂ ਤੋਂ ਨਹੀਂ ਵਧਾਇਆ ਗਿਆ ਜਦੋਂਕਿ ਦਿੱਲੀ ਸਰਕਾਰ 10 ਹਜ਼ਾਰ ਰੁਪਏ ਵਰਕਰ ਨੂੰ ਅਤੇ ਪੰਜ ਹਜ਼ਾਰ ਰੁਪਏ ਭੱਤਾ ਹੈਲਪਰ ਨੂੰ ਦੇ ਰਹੀ ਹੈ। ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ । ਇਸ ਤੋਂ ਬਾਅਦ ਨਾਇਬ ਤਹਿਸੀਲਦਾਰ ਕਾਹਨੂੰਵਾਨ ਨਿਰਮਲ ਸਿੰਘ ਨੂੰ ਆਪਣਾ ਮੰਗ-ਪੱਤਰ ਸੌਂਪਿਆ । ਇਸ ਦੌਰਾਨ ਚਰਨਜੀਤ ਕੌਰ, ਦਲਜੀਤ ਕੌਰ, ਜਸਬੀਰ ਕੌਰ, ਕੰਵਲਜੀਤ ਕੌਰ, ਸੰਗੀਤਾ ਸ਼ਰਮਾ, ਸਰੋਜ ਰਾਣੀ, ਇੰਦਰਜੀਤ ਕੌਰ, ਰੇਸ਼ਮ ਕੌਰ, ਸੁਮਨ ਬਾਲਾ, ਸੁਖਵਿੰਦਰ ਕੌਰ, ਕੁਲਦੀਪ ਕੌਰ, ਰਣਜੀਤ ਕੌਰ, ਸ਼ੀਲਾ ਦੇਵੀ, ਅਮਰਜੀਤ ਕੌਰ, ਦਰਸ਼ਨ ਕੌਰ, ਸੁਰਿੰਦਰ ਕੌਰ ਸਮੇਤ ਵੱਡੀ ਗਿਣਤੀ 'ਚ ਯੂਨੀਅਨ ਦੀਆਂ ਵਰਕਰਾਂ ਹਾਜ਼ਰ ਸਨ ।
ਵੈਲੇਨਟਾਈਨ ਡੇ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ
NEXT STORY