ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਅਨਿਲ ਜੋਸ਼ੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦੀ ਹਾਜ਼ਰੀ 'ਚ ਪਾਰਟੀ ਦਾ ਪੱਲਾ ਫੜ੍ਹ ਲਿਆ। ਇਸ ਮੌਕੇ ਅਨਿਲ ਜੋਸ਼ੀ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਗੱਲ ਕਰਨ ਵਾਲੀ ਇੱਕੋ-ਇਕ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੀ ਸੋਚ 'ਤੇ ਪਹਿਰਾ ਦਿੱਤਾ ਹੈ। ਜਦੋਂ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਦੀ ਗੱਲ ਚੁੱਕੀ ਤਾਂ ਨਹੀਂ ਮੰਨੀ ਗਈ, ਜਿਸ ਕਾਰਨ ਭਾਜਪਾ ਨਾਲ ਗਠਜੋੜ ਟੁੱਟ ਗਿਆ। ਉਨ੍ਹਾਂ ਕਿਹਾ ਕਿ ਕੁੱਝ ਵੀ ਹੋਵੇ ਪਰ ਪੰਜਾਬੀ ਭਾਈਚਾਰਾ ਟੁੱਟਣ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੈਪਟਨ' ਨੇ ਤੁਰੰਤ ਮੰਨੀ ਨਵਜੋਤ ਸਿੱਧੂ ਦੀ ਮੰਗ, ਮੰਤਰੀਆਂ ਨੂੰ ਨਿਰਦੇਸ਼ ਦਿੰਦਿਆਂ ਲਾਈ ਖ਼ਾਸ ਡਿਊਟੀ
ਉਨ੍ਹਾਂ ਕਿਹਾ ਕਿ ਜਿਹੜੇ ਭਾਜਪਾ ਆਗੂ ਅੱਜ ਉਨ੍ਹਾਂ ਨਾਲ ਅਕਾਲੀ ਦਲ 'ਚ ਸ਼ਾਮਲ ਹੋਏ ਹਨ, ਉਨ੍ਹਾਂ ਦਾ ਵੀ ਆਪੋ-ਆਪਣੇ ਹਲਕਿਆਂ 'ਚ ਮਜ਼ਬੂਤ ਆਧਾਰ ਹੈ ਪਰ ਭਾਜਪਾ ਵੱਲੋਂ ਇਨ੍ਹਾਂ ਸਾਰੇ ਆਗੂਆਂ ਨੂੰ ਨੁੱਕਰੇ ਲਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਸਾਲ 2000 ਤੋਂ ਲੈ ਕੇ ਹੁਣ ਤੱਕ ਭਾਜਪਾ ਨਾਲ ਜੁੜੇ ਹੋਏ ਸਨ ਅਤੇ ਪਾਰਟੀ ਦਾ ਝੰਡਾ ਬੁਲੰਦ ਕਰਨ ਕਰਨ ਦੀ ਜੀਅ-ਤੋੜ ਮਿਹਨਤ ਕੀਤੀ ਅਤੇ ਇਸ ਦੌਰਾਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ ਪਰ ਪਿੱਛੇ ਨਹੀਂ ਹਟੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿਸਵਾਂ ਹਾਊਸ ਵਿਖੇ ਕੈਪਟਨ ਨੂੰ ਮਿਲੇ 'ਨਵਜੋਤ ਸਿੱਧੂ', ਚਿੱਠੀ ਸੌਂਪ ਕੇ ਕੀਤੀ ਇਹ ਮੰਗ
ਉਨ੍ਹਾਂ ਕਿਹਾ ਕਿ ਪਾਰਟੀ ਲਈ ਕੰਮ ਕਰਦਿਆਂ ਉਨ੍ਹਾਂ ਦਾ ਕਈ ਵਾਰ ਆਪਣੇ ਪਰਿਵਾਰਾਂ ਨਾਲ ਵੀ ਟਕਰਾਅ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਹੁਤ ਵੱਡੀਆਂ ਮਨਿਸਟਰੀਆਂ ਉਨ੍ਹਾਂ ਕੋਲ ਸਨ ਪਰ ਜਿੱਥੇ ਲੋਕਾਂ ਦੀ ਗੱਲ ਅੜ੍ਹਦੀ ਸੀ, ਉੱਥੇ ਅਨਿਲ ਜੋਸ਼ੀ ਵੀ ਅੜ੍ਹਦਾ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਕ ਪਰਿਵਾਰ 'ਚ ਹਾਂ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਦੀ ਸੋਚ 'ਤੇ ਪਹਿਰਾ ਦੇਣ ਲਈ ਕਿ ਪੰਜਾਬ ਕਿਸੇ ਇਕ ਵਰਗ ਦਾ ਨਹੀਂ ਹੈ, ਸਗੋਂ ਸਾਰੇ ਪੰਜਾਬੀਆਂ ਦਾ ਹੈ, ਇਸ ਲਈ ਇੱਥੇ ਉਨ੍ਹਾਂ ਦਾ ਨਤਮਸਤਕ ਹੋਣਾ ਤੈਅ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਅਕਾਲੀ ਦਲ 'ਚ ਸ਼ਾਮਲ ਹੋਏ ਭਾਜਪਾ ਆਗੂ 'ਅਨਿਲ ਜੋਸ਼ੀ', ਮਜੀਠੀਆ ਨੇ ਕਿਹਾ ਜੀ ਆਇਆਂ
ਕਿਸਾਨਾਂ ਦੇ ਮਸਲੇ 'ਤੇ ਬੋਲਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕੀ ਸੀ ਅਤੇ ਸਰਕਾਰ ਨੂੰ ਕਿਹਾ ਸੀ ਕਿ ਕਿਸਾਨਾਂ ਨੂੰ ਸੰਤੁਸ਼ਟ ਕਰਕੇ ਆਪੋ-ਆਪਣੇ ਘਰਾਂ ਨੂੰ ਤੋਰ ਦਿਓ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਦੇ ਮਨ ਨੂੰ ਬੇਹੱਦ ਠੇਸ ਪਹੁੰਚੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤ੍ਰਿਪਤ ਬਾਜਵਾ ਸਮੇਤ 2 ਵਿਧਾਇਕਾਂ ਨੇ ਸੌਂਪੀ ਚਿੱਠੀ, 30 ਅਗਸਤ ਨੂੰ ਮੁਤਵਾਜੀ ਜਥੇਦਾਰ ਸੁਣਾਉਣਗੇ ਫ਼ੈਸਲਾ (ਵੀਡੀਓ)
NEXT STORY