ਰੂਪਨਗਰ (ਗੁਰਮੀਤ ਸਿੰਘ) - ਰੂਪਨਗਰ ਸ਼ਹਿਰ 'ਚ ਅਵਾਰਾ ਪਸ਼ੂਆ ਦੀ ਭਰਮਾਰ ਹੈ ਇਕਲੇ ਗਿਆਨੀ ਜੈਲ ਸਿੰਘ ਨਗਰ 'ਚ ਹੀ 15 ਤੋਂ 20 ਅਵਾਰਾ ਪਸ਼ੂ ਘੁੰਮ ਰਹੇ ਹਨ। ਜਿਨ੍ਹਾਂ 'ਚ ਗਾਵਾਂ ਅਤੇ ਸਾਨ ਸ਼ਾਮਲ ਹਨ। ਇਹ ਪਸ਼ੂ ਝੁੰਡਾ 'ਚ ਘੁੰਮ ਰਹੇ ਹਨ, ਜਿਸ ਕਾਰਨ ਲੋਕ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਹੀਂ ਭੇਜਦੇ। ਇਹ ਪਸ਼ੂ ਪਾਰਕਾਂ ਅਤੇ ਗਲੀਆਂ 'ਚ ਘੁੰਮ ਦੇ ਰਹਿੰਦੇ ਹਨ, ਜਿਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਇਨ੍ਹਾਂ ਪਸ਼ੂਆਂ ਨੂੰ ਆਲੇ-ਦੁਆਲੇ ਦੇ ਪਿੰਡਾਂ ਵਾਲੇ ਰਾਤ ਸਮੇਂ ਇਥੇ ਛੱਡ ਜਾਂਦੇ ਹਨ। ਜ਼ਿਕਰਯੋਗ ਹੈ ਕਿ ਰੂਪਨਗਰ ਸ਼ਹਿਰ 'ਚ ਗਊਸ਼ਾਲਾ ਵੀ ਹੈ ਪਰ ਗਊਸ਼ਾਲਾ ਵਾਲੇ ਇਨ੍ਹਾਂ ਪਸ਼ੂਆ ਨੂੰ ਨਹੀਂ ਲੈ ਕੇ ਜਾ ਰਹੇ ਜਿਸ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਰਹੀ ਹੈ ਜੇਕਰ ਇਸ ਸਮੱਸਿਆ ਦਾ ਕੋਈ ਹੱਲ ਨਾ ਕੀਤਾ ਗਿਆ ਤਾ ਕੋਈ ਵੱਡਾ ਹਾਦਸਾ ਹੋ ਸਕਦਾ ਹੈ।
ਅਕਾਲ ਤਖਤ ਸਾਹਿਬ ਨੇ ਲੋਕਾਂ ਨੂੰ ਵਹਿਮਾਂ ਤੋਂ ਦੂਰ ਰਹਿਣ ਦੇ ਦਿੱਤੇ ਆਦੇਸ਼, ਪ੍ਰਸ਼ਾਸਨ ਤੋਂ ਵੀ ਸਖਤ ਕਾਰਵਾਈ ਦੀ ਕੀਤੀ ਮੰਗ
NEXT STORY