ਸ੍ਰੀ ਮੁਕਤਸਰ ਸਾਹਿਬ (ਪਵਨ) - ਬਾਵਾ ਨਿਹਾਲ ਸਿੰਘ ਬੀ. ਐੱਡ ਕਾਲਜ ਦਾ 12ਵਾਂ ਸਾਲਾਨਾ ਖੇਡ ਮੇਲਾ ਕਾਲਜ ਪ੍ਰਿੰਸੀਪਲ ਡਾ. ਜਗਦੀਸ਼ ਕੌਰ ਬੈਂਸ ਦੀ ਅਗਵਾਈ 'ਚ ਕੋਟਕਪੂਰਾ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕਰਵਾਇਆ ਗਿਆ, ਜਿਸ ਦਾ ਉਦਘਾਟਨ ਕਾਲਜ ਦੇ ਚੇਅਰਮੈਨ ਸਰਬਪਾਲ ਸਿੰਘ ਰਾਣਾ ਬਾਵਾ ਨੇ ਕੀਤਾ ਅਤੇ ਉਨ੍ਹਾਂ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਚਾਰ ਹਾਊਸ ਨਿਰਭਉ, ਨਿਰਵੈਰ, ਆਕਾਲ ਅਤੇ
ਜੁਗਾਦ ਹਾਊਸ ਨੇ ਮਾਰਚ ਪਾਸਟ ਕਰ ਕੇ ਸਲਾਮੀ ਦਿੱਤੀ। ਇਸ ਸਮੇਂ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਖੇਡ ਵਿਭਾਗ ਦੇ ਮੁਖੀ ਪ੍ਰੋ. ਗੁਰਬਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ। ਨਿਰਵੈਰ ਹਾਊਸ ਦੇ ਮਨਪ੍ਰੀਤ ਸਿੰਘ ਨੇ 100 ਮੀ., 200 ਮੀ., ਲੰਬੀ ਛਾਲ, ਗੋਲਾ ਸੁੱਟਣ ਅਤੇ ਉੱਚੀ ਛਾਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸੁਖਜੀਤ ਸਿੰਘ ਨੇ ਜੈਵਲੀਨ ਥ੍ਰੋਅ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਨਿਰਵੈਰ ਹਾਊਸ ਦੀ ਵਿਦਿਆਰਥਣ ਕੁਲਵਿੰਦਰ ਕੌਰ ਨੇ 100 ਮੀ., 200 ਮੀ. ਰੇਸ , ਲੰਮੀ ਛਾਲ, ਗੋਲਾ ਸੁੱਟਣ ਅਤੇ ਡਿਸਕਸ ਥਰੋਅ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਚਾਟੀ ਰੇਸ 'ਚ ਕੋਮਲਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 4100 ਮੀ. ਰਿਲੇਅ ਰੇਸ ਵਿਚ ਨਿਰਵੈਰ ਹਾਊਸ ਨੇ ਪਹਿਲਾ, ਜੁਗਾਦ ਹਾਊਸ ਨੇ ਦੂਜਾ ਅਤੇ ਨਿਰਭਉ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੈਸਟ ਐਥਲੀਟ ਮਨਪ੍ਰੀਤ ਸਿੰਘ ਅਤੇ ਕੁਲਵਿੰਦਰ ਕੌਰ ਨੂੰ ਐਲਾਨਿਆ ਗਿਆ। ਬੈਸਟ ਹਾਊਸ ਦੀ ਟਰਾਫੀ ਨਿਰਵੈਰ ਹਾਊਸ ਨੇ ਪ੍ਰਾਪਤ ਕੀਤੀ। ਇਸ ਖੇਡ ਮੇਲੇ ਦੌਰਾਨ ਸਟੇਜ ਸੰਭਾਲਣ ਦੀ ਕਾਰਵਾਈ ਪ੍ਰੋ. ਜਸਪਾਲ ਸਿੰਘ ਨੇ ਬਾਖੂਬੀ ਨਿਭਾਈ। ਮਹਿਮਾਨਾਂ ਦੇ ਤੌਰ 'ਤੇ ਪਹੁੰਚੇ ਹੋਏ ਪਤਵੰਤੇ ਕਰਤਾਰ ਸਿੰਘ ਮੈਨੇਜਮੈਂਟ ਮੈਂਬਰ, ਗੁਰਭੇਜ ਸਿੰਘ ਰਾਜਾ ਸੋਥਾ, ਕੁਲਵਿੰਦਰ ਸਿੰਘ ਬਰਾੜ, ਅਮਨਦੀਪ ਸਿੰਘ ਬਿੰਨੀ, ਜਸਪਿੰਦਰ ਸਿੰਘ ਅਤੇ ਕਮਲਬੀਰ ਸੰਧੂ ਦਾ ਪ੍ਰੋ. ਸ਼ਮਿੰਦਰ ਸਿੰਘ ਨੇ ਨਿੱਘਾ ਸਵਾਗਤ ਕੀਤਾ।
ਇਸ ਸਮੇਂ ਕਾਲਜ ਦੇ ਪ੍ਰੋ. ਰੁਚਿਕਾ ਖੁਰਾਣਾ, ਡਾ. ਕੰਚਨ, ਅਮਨਦੀਪ ਸਿੰਘ, ਮੋਨਿਕਾ, ਸਿਮਰਜੀਤ, ਸੋਨਮ, ਹਰਜਿੰਦਰ ਕੌਰ, ਰਜਨੀ, ਮਨਦੀਪ, ਉਪਾਸਨਾ, ਸਵਾਤੀ, ਪ੍ਰਿਆ, ਪ੍ਰਵੀਨ, ਮਿ. ਰਾਜ ਕੁਮਾਰ, ਮਿ. ਹਰਚਰਨ ਸਿੰਘ ਆਦਿ ਹਾਜ਼ਰ ਸਨ।
2 ਦਰਜਨ ਤੋਂ ਵੱਧ ਨਾਜਾਇਜ਼ ਕਬਜ਼ੇ ਕੀਤੇ ਮਲੀਆਮੇਟ
NEXT STORY