ਲੁਧਿਆਣਾ : ਸਥਾਨਕ ਪਿੰਡ ਬੱਗੇ ਕਲਾਂ ਵਿਖੇ ਪੁਲਸ ਵਲੋਂ ਐਨਕਾਊਂਟਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਪੁਲਸ ਦਾ ਗੋਪੀ ਲਾਹੌਰੀਆ ਗੈਂਗ ਦੇ ਮੈਂਬਰ ਨਾਲ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਦੌਰਾਨ ਦੋਸ਼ੀ ਗੈਂਗ ਮੈਂਬਰ ਜ਼ਖਮੀ ਹੋ ਗਿਆ ਅਤੇ ਇਕ ਪੁਲਸ ਮੁਲਾਜ਼ਮ ਦਾ ਵਾਲ-ਵਾਲ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਇਹ ਮੁਕਾਬਲਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਲੁਧਿਆਣਾ ਪੁਲਸ ਸੁਭਾਸ਼ ਨਗਰ 'ਚ ਇੱਕ ਘਰ 'ਤੇ ਗੈਂਗ ਮੈਂਬਰ ਵਲੋਂ ਗੋਲੀਬਾਰੀ ਕਰਨ ਦੇ ਮਾਮਲੇ 'ਚ ਜਾਂਚ ਦੌਰਾਨ ਹਥਿਆਰਾਂ ਦੀ ਬਰਾਮਦਗੀ ਲਈ ਗਈ ਸੀ।
ਇਹ ਵੀ ਪੜ੍ਹੋ : ਨੀਟ UG ਦੀ ਪ੍ਰੀਖਿਆ ਨਾਲ ਜੁੜੀ ਅਹਿਮ ਖ਼ਬਰ, ਪ੍ਰੀਖਿਆਰਥੀਆਂ ਨੂੰ ਕੀਤੀ ਗਈ ਖ਼ਾਸ ਅਪੀਲ
ਇਸ ਦੌਰਾਨ ਦੋਹਾਂ ਪਾਸਿਓਂ ਤਾੜ-ਤਾੜ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਦੋਹਾਂ ਪਾਸਿਓਂ ਗੋਲੀਆਂ ਚੱਲੀਆਂ ਤਾਂ ਜਿੱਥੇ ਪੁਲਸ ਦੀ ਇਕ ਗੋਲੀ ਗੋਪੀ ਲਾਹੌਰੀਆ ਗੈਂਗ ਦੇ ਮੈਂਬਰ ਨੂੰ ਲੱਗੀ, ਉੱਥੇ ਹੀ ਗੈਂਗ ਮੈਂਬਰ ਵਲੋਂ ਚਲਾਈ ਗਈ ਗੋਲੀ ਪੁਲਸ ਮੁਲਾਜ਼ਮ ਦੀ ਪੱਗ ਵਿੱਚੋਂ ਲੰਘ ਗਈ ਅਤੇ ਉਸ ਦਾ ਵਾਲ-ਵਾਲ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਵਾਹਨਾਂ ਨੂੰ ਲੈ ਕੇ ਜਾਰੀ ਹੋ ਗਏ ਨਵੇਂ ਹੁਕਮ! ਲੱਗ ਗਈ ਪਾਬੰਦੀ, ਪੜ੍ਹੋ ਪੂਰੀ ਖ਼ਬਰ
ਫਿਲਹਾਲ ਪੁਲਸ ਨੇ ਮੌਕੇ ਤੋਂ ਇਕ ਗੈਰ-ਕਾਨੂੰਨੀ ਹਥਿਆਰ ਅਤੇ ਕਈ ਗੋਲੀਆਂ ਦੋਸ਼ੀ ਸੁਮਿਤ ਤੋਂ ਬਰਾਮਦ ਕੀਤੀਆਂ ਹਨ। ਉਸ ਦੀ ਗੈਂਗ ਦੇ ਹੋਰ ਮੈਂਬਰਾਂ ਨੂੰ ਵੀ ਪਹਿਲਾਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਨ ਚੜ੍ਹਦਿਆਂ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ ਆੜ੍ਹਤੀਆ
NEXT STORY