ਚੰਡੀਗੜ੍ਹ (ਪਾਲ) : ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਨੀਟ (ਯੂ. ਜੀ.) 2025 ਪ੍ਰੀਖਿਆ ਨਾਲ ਸਬੰਧਿਤ ਸ਼ੱਕੀ ਅਤੇ ਜਾਅਲੀ ਦਾਅਵਿਆਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਇੱਕ ਵਿਸ਼ੇਸ਼ ਪੋਰਟਲ ਲਾਂਚ ਕੀਤਾ ਹੈ। ਇਹ ਕਦਮ ਪ੍ਰੀਖਿਆ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਰੱਖਣ ਲਈ ਚੁੱਕਿਆ ਗਿਆ ਹੈ। ਐੱਨ. ਟੀ. ਏ. ਨੇ ਉਮੀਦਵਾਰਾਂ ਅਤੇ ਜਨਤਾ ਨੂੰ ਝੂਠੇ ਵਾਅਦਿਆਂ ਜਾਂ ਜਾਅਲੀ ਵੈੱਬਸਾਈਟਾਂ, ਸੋਸ਼ਲ ਮੀਡੀਆ ਖ਼ਾਤਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ, ਜੋ ਪੇਪਰ ਜਾਂ ਪ੍ਰੀਖਿਆ ਸਮੱਗਰੀ ਪ੍ਰਦਾਨ ਕਰਨ ਦਾ ਦਾਅਵਾ ਕਰਦੇ ਹਨ।
ਇਹ ਵੀ ਪੜ੍ਹੋ : ਪਾਣੀਆਂ ਦੇ ਮੁੱਦੇ 'ਤੇ ਐਕਸ਼ਨ ਮੋਡ 'ਚ ਮਾਨ ਸਰਕਾਰ! ਸੱਦ ਲਈ ਆਲ-ਪਾਰਟੀ ਮੀਟਿੰਗ (ਵੀਡੀਓ)
ਜੇਕਰ ਕਿਸੇ ਨੂੰ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਉਹ ਪੋਰਟਲ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਪੋਰਟਲ ’ਤੇ ਦੱਸ ਸਕਦੇ ਹੋ ਕਿ ਕੀ, ਕਦੋਂ ਅਤੇ ਕਿੱਥੇ ਸ਼ੱਕੀ ਜਾਪਦਾ ਸੀ। ਸਬੂਤ ਵਜੋਂ ਫੋਟੋਆਂ ਜਾਂ ਸਕ੍ਰੀਨਸ਼ਾਟ ਵੀ ਅਪਲੋਡ ਕਰ ਸਕਦੇ ਹੋ। ਇਹ ਪਹਿਲ ‘ਜਨਤਕ ਪ੍ਰੀਖਿਆ (ਅਨਿਆਂਪੂਰਨ ਸਾਧਨਾਂ ਦੀ ਰੋਕਥਾਮ) ਐਕਟ, 2024’ ਦੇ ਤਹਿਤ ਸ਼ੁਰੂ ਕੀਤੀ ਗਈ ਹੈ, ਜੋ ਪ੍ਰੀਖਿਆ ਵਿਚ ਨਕਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਵਿਵਸਥਾ ਕਰਦਾ ਹੈ।
ਇਹ ਵੀ ਪੜ੍ਹੋ : ਪਾਣੀਆਂ ਦੇ ਮੁੱਦੇ 'ਤੇ ਅੱਜ ਆ ਸਕਦੈ ਵੱਡਾ ਫ਼ੈਸਲਾ, CM ਮਾਨ ਵਲੋਂ ਸੱਦੀ ਆਲ ਪਾਰਟੀ ਮੀਟਿੰਗ ਸ਼ੁਰੂ
ਸ਼ਿਕਾਇਤਾਂ ਦਰਜ ਕਰਨ ਲਈ ਪੋਰਟਲ https://nta.ac.in ਅਤੇ https://neet.nta.ac.in ’ਤੇ 4 ਮਈ ਸ਼ਾਮ 5 ਵਜੇ ਤੱਕ ਉਪਲੱਬਧ ਰਹੇਗਾ। ਐੱਨ. ਟੀ. ਏ. ਨੇ ਪ੍ਰੀਖਿਆ ਦੀ ਪਵਿੱਤਰਤਾ ਬਣਾਈ ਰੱਖਣ ਵਿਚ ਸਹਿਯੋਗ ਕਰਨ ਅਤੇ ਕਿਸੇ ਵੀ ਬੇਨਿਯਮੀ ਬਾਰੇ ਜਾਣਕਾਰੀ ਸਮੇਂ ਸਿਰ ਸਾਂਝੀ ਕਰਨ ਦੀ ਅਪੀਲ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟ੍ਰੇਨਾਂ ਨੇ ਕਰਵਾਈ ਕਈ ਘੰਟਿਆਂ ਉਡੀਕ, ਯਾਤਰੀ ਪ੍ਰੇਸ਼ਾਨ
NEXT STORY