ਚੰਡੀਗੜ੍ਹ (ਸੁਸ਼ੀਲ) : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਵੀ. ਆਈ. ਪੀ. ਸੁਰੱਖਿਆ ’ਚ ਤਾਇਨਾਤ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਦੀ ਸੀ. ਬੀ. ਆਈ. ਵੱਲੋਂ ਚੱਲ ਅਤੇ ਅਚੱਲ ਜਾਇਦਾਦ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਸੀ.ਬੀ.ਆਈ. ਟੀਮਾਂ ਛੋਟੀਆਂ-ਛੋਟੀਆਂ ਗੱਲਾਂ ’ਤੇ ਵੀ ਰਿਕਾਰਡ ਹਾਸਿਲ ਕਰ ਰਹੀਆਂ ਹਨ। ਇੰਸਪੈਕਟਰ ਜੋੜੇ ਦੀ ਆਮਦਨ ਤੋਂ ਇਕ ਕਰੋੜ 47 ਲੱਖ 26 ਹਜ਼ਾਰ 128 ਰੁਪਏ ਵੱਧ ਮਿਲੇ ਹਨ। ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੀ 30 ਲੱਖ ਦੀ ਆਮਦਨ ਵਿਚੋਂ 10 ਲੱਖ ਰੁਪਏ ਰਸੋਈ ਦਾ ਖਰਚ ਪਾਇਆ ਗਿਆ ਹੈ। ਸੀ. ਬੀ. ਆਈ. ਨੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਦੀ 1 ਜਨਵਰੀ 2017 ਤੋਂ 28 ਫਰਵਰੀ 2021 ਤੱਕ ਦੀ ਜਾਇਦਾਦ ਦਾ ਰਿਕਾਰਡ ਹਾਸਲ ਕੀਤਾ ਹੈ। ਪਹਿਲੀ ਜਨਵਰੀ 2017 ਤੱਕ ਚੱਲ-ਅਚੱਲ ਜਾਇਦਾਦ 13 ਲੱਖ 22 ਹਜ਼ਾਰ 772 ਰੁਪਏ ਸੀ, ਜਿਸ ਵਿਚ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੀ ਐੱਚ. ਡੀ. ਐੱਫ. ਸੀ. ਬੈਂਕ ਬੈਲੇਂਸ 3 ਲੱਖ 83 ਹਜ਼ਾਰ 80 ਰੁਪਏ, ਗਹਿਣੇ ਦਾ ਸਾਮਾਨ 3 ਲੱਖ 50 ਹਜ਼ਾਰ ਰੁਪਏ ਅਤੇ ਪਤਨੀ ਪਰਮਜੀਤ ਕੌਰ ਦਾ ਪਿਛਲਾ ਬਕਾਇਆ 5 ਲੱਖ 89 ਹਜ਼ਾਰ 692 ਰੁਪਏ ਸੀ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਅਪਡੇਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦਾ ਹੈ ਮੀਂਹ
28 ਫਰਵਰੀ 2021 ਤੱਕ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਨੇ ਸੈਕਟਰ-36ਬੀ ਸਥਿਤ ਮਕਾਨ ਨੰਬਰ 555/2 ਵਿਚ 2017 ਵਿਚ 20 ਫੀਸਦੀ ਹਿੱਸੇਦਾਰੀ ਲਈ ਸੀ, ਜਿਸ ਦੀ ਕੀਮਤ 1 ਕਰੋੜ 28 ਲੱਖ 62 ਹਜ਼ਾਰ 500 ਰੁਪਏ ਸੀ। 15 ਜੁਲਾਈ 2021 ਨੂੰ ਸੇਖੋਂ ਨੇ ਘਰ ਨੂੰ ਆਪਣੀ ਪਤਨੀ ਦੇ ਨਾਮ ਟ੍ਰਾਂਸਫਰ ਕਰਵਾਇਆ ਸੀ। ਇਸ ਤੋਂ ਇਲਾਵਾ ਮੁੱਲਾਂਪੁਰ ਗਰੀਬਦਾਸ ਵਿਚ ਉਸ ਦੀ ਪਤਨੀ ਅਤੇ ਰੌਸ਼ਨੀ ਅਰੋੜਾ ਦੇ ਨਾਮ ’ਤੇ 40 ਲੱਖ 56 ਹਜ਼ਾਰ ਰੁਪਏ ਦਾ ਸਾਂਝਾ ਪਲਾਟ ਲਿਆ ਹੋਇਆ ਸੀ। ਸੇਖੋਂ ਨੇ ਪਲਾਟ ਦੀ ਅੱਧੀ ਕੀਮਤ 20 ਲੱਖ 28 ਹਜ਼ਾਰ ਰੁਪਏ ਦਿੱਤੀ ਸੀ। 28 ਫਰਵਰੀ, 2021 ਨੂੰ ਇੰਸਪੈਕਟਰ ਹਰਿੰਦਰ ਸੇਖੋਂ ਦੇ ਬੈਂਕ ਖਾਤੇ ਵਿਚ 14 ਲੱਖ 10 ਹਜ਼ਾਰ 88 ਰੁਪਏ, ਗਹਿਣੇ ਸਾਢੇ ਚਾਰ ਲੱਖ ਰੁਪਏ, ਹਾਊਸਹੋਲਡ ਆਰਟੀਕਲ ਪੰਜ ਲੱਖ ਰੁਪਏ ਅਤੇ ਇੰਸਪੈਕਟਰ ਪਰਮਜੀਤ ਕੌਰ ਦੇ ਬੈਂਕ ਖਾਤੇ ਵਿਚ 13 ਲੱਖ 17 ਹਜ਼ਾਰ 472 ਰੁਪਏ ਮਿਲੇ ਸਨ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਪਏ ਕੀਰਨੇ, ਡੀ. ਜੇ. ’ਤੇ ਗਾਣਾ ਲਾਉਣ ਤੋਂ ਹੋਈ ਖੂਨੀ ਝੜਪ, ਨੌਜਵਾਨ ਦੀ ਮੌਤ
14 ਫਰਵਰੀ ਨੂੰ ਦਰਜ ਕੀਤੀ ਸੀ ਐੱਫ.ਆਈ.ਆਰ.
ਸੀ.ਬੀ.ਆਈ. ਨੇ 14 ਫਰਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(2) 13(1)(ਈ), 13(2), 13(1)(ਬੀ), 12 ਅਤੇ ਆਈ.ਪੀ.ਸੀ. ਦੀ ਧਾਰਾ 109 ਤਹਿਤ ਕੇਸ ਦਰਜ ਕੀਤਾ ਸੀ। ਸੀ. ਬੀ. ਆਈ. ਦੀ ਟੀਮ ਨੇ ਲਗਭਗ 7 ਘੰਟੇ ਤੱਕ ਇੰਸਪੈਕਟਰ ਸੇਖੋਂ ਦੇ ਧਾਰਾ 109 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੀ. ਬੀ. ਆਈ. ਟੀਮ ਨੇ ਸੈਕਟਰ-36ਬੀ ਸਥਿਤ ਘਰ ਵਿਚ ਸਰਚ ਕੀਤੀ। ਸੀ. ਬੀ. ਆਈ. ਸੇਖੋਂ ਦੇ ਚੰਡੀਗੜ੍ਹ ਪੁਲਸ ਵਿਚ ਭਰਤੀ ਹੋਣ ਤੋਂ ਲੈ ਕੇ ਤਰੱਕੀ ਅਤੇ ਤਾਇਨਾਤੀ ਤੱਕ ਦਾ ਰਿਕਾਰਡ ਇਕੱਠਾ ਕੀਤਾ ਹੈ, ਜਿਸ ਵਿਚ ਮਹੱਤਵਪੂਰਨ ਤਾਇਨਾਤੀਆਂ, ਤਰੱਕੀਆਂ ਅਤੇ ਤਨਖਾਹ ਸਕੇਲਾਂ ਨਾਲ ਸਬੰਧਤ ਵੇਰਵੇ ਹਨ। ਹਰਿੰਦਰ ਸੇਖੋਂ 5 ਅਕਤੂਬਰ 1997 ਨੂੰ ਸਹਾਇਕ ਸਬ-ਇੰਸਪੈਕਟਰ ਵਜੋਂ ਭਰਤੀ ਹੋਏ ਸਨ। ਉਹ 2005 ਵਿਚ ਸਬ-ਇੰਸਪੈਕਟਰ ਵਜੋਂ ਤਰੱਕੀ ਪ੍ਰਾਪਤ ਕਰ ਕੇ 2015 ਵਿਚ ਇੰਸਪੈਕਟਰ ਬਣਿਆ। ਉਸ ਨੂੰ ਜੁਲਾਈ 2023 ਵਿਚ ਆਪਰੇਸ਼ਨ ਸੈੱਲ ਦਾ ਇੰਚਾਰਜ ਬਣਾਇਆ ਗਿਆ ਸੀ ਅਤੇ ਉਸੇ ਮਹੀਨੇ ਉਨ੍ਹਾਂ ਦਾ ਨਾਮ 7 ਲੱਖ ਰੁਪਏ ਦੇ ਰਿਸ਼ਵਤ ਦੇ ਕੇਸ ਵਿਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਹੀ ਚੰਡੀਗੜ੍ਹ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਉਸ ਨੂੰ ਆਪਰੇਸ਼ਨ ਸੈੱਲ ਤੋਂ ਹਟਾ ਕੇ ਸੁਰੱਖਿਆ ਵਿੰਗ ਵਿਚ ਭੇਜ ਦਿੱਤਾ। ਹਾਲਾਂਕਿ ਉਸ ਸਮੇਂ ਵੀ ਪੁਲਸ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੇ ਉਨ੍ਹਾਂ ਦੇ ਤਬਾਦਲੇ ਨੂੰ ਰੁਟੀਨ ਦੀ ਪ੍ਰਕਿਰਿਆ ਦੱਸਿਆ ਸੀ।
ਇਹ ਵੀ ਪੜ੍ਹੋ : ਫਾਜ਼ਿਲਕਾ ’ਚ ਬਾਰਾਤ ’ਤੇ ਹਮਲਾ, ਚੱਲੀਆਂ ਕਿਰਪਾਨਾਂ, ਹੈਰਾਨ ਕਰੇਗੀ ਵਜ੍ਹਾ
ਇਹ ਖਰਚੇ ਸ਼ਾਮਿਲ
ਸੀ. ਬੀ. ਆਈ. ਜਾਂਚ ਵਿਚ ਇਹ ਖੁਲਾਸਾ ਹੋਇਆ ਹੈ ਕਿ 1 ਜਨਵਰੀ 2017 ਤੋਂ 28 ਫਰਵਰੀ 2021 ਤੱਕ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਇੰਸਪੈਕਟਰ ਪਰਮਜੀਤ ਕੌਰ ਨੇ 50 ਲੱਖ ਰੁਪਏ ਦੀ ਤਨਖਾਹ ਅਤੇ ਹੋਰ ਭੱਤੇ ਲਏ, ਜਿਸ ਵਿਚ ਕਰਜ਼ੇ ਦੀਆਂ ਕਿਸ਼ਤਾਂ, ਜੀਵਨ ਬੀਮਾ ਅਤੇ ਹੋਰ ਖਰਚੇ ਸ਼ਾਮਲ ਸਨ।
ਇਕ ਜਨਵਰੀ 2017 ਵਿਚ ਚੱਲ ਅਤੇ ਅਚੱਲ ਜਾਇਦਾਦ ਮਿਲੀ 13 ਲੱਖ 22 ਹਜ਼ਾਰ 772 ਰੁਪਏ
28 ਫਰਵਰੀ 2021 ਵਿਚ ਚੱਲ ਅਤੇ ਅਚੱਲ ਜਾਇਦਾਦ ਮਿਲੀ ਇਕ ਕਰੋੜ 85 ਲੱਖ, 68 ਹਜ਼ਾਰ, 60 ਰੁਪਏ
ਇਕ ਜਨਵਰੀ 2017 ਤੋਂ 28 ਫਰਵਰੀ ਤੱਕ ਦੀ ਆਮਦਨ ਨਾਲੋਂ ਇਕ ਕਰੋੜ 83 ਲੱਖ, 37 ਹਜ਼ਾਰ, 869 ਵੱਧ
ਤਿੰਨ ਸਾਲਾਂ ਵਿਚ ਜੋੜੇ ਨੇ ਇਕੱਠੀ ਕੀਤੀ ਜਾਇਦਾਦ ਇੱਕ ਕਰੋੜ 58 ਲੱਖ, 18 ਹਜ਼ਾਰ 709 ਰੁਪਏ
ਤਿੰਨ ਸਾਲਾਂ ਵਿਚ ਜੋੜੇ ਨੇ ਇਕੱਠੀ ਕੀਤੀ 1 ਕਰੋੜ 72 ਲੱਖ, 45 ਹਜ਼ਾਰ, 288 ਰੁਪਏ ਦੀ ਜਾਇਦਾਦ
ਜੋੜੇ ਨੇ ਤਿੰਨ ਸਾਲਾਂ ਬਚਤ ਕੀਤੀ 25 ਲੱਖ, 19 ਹਜ਼ਾਰ, 160 ਰੁਪਏ
ਆਮਦਨ ਤੋਂ ਵੱਧ ਜਾਇਦਾਦ - ਇਕ ਕਰੋੜ 47 ਲੱਖ, 26 ਹਜ਼ਾਰ, 128 ਰੁਪਏ
ਇਹ ਵੀ ਪੜ੍ਹੋ : ਪਿੰਡ ਫਤਿਹਗੜ੍ਹ ਛੰਨਾ ਦੇ ਨੌਜਵਾਨ ਸਤਿਗੁਰੂ ਸਿੰਘ ਦੀ ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ’ਚ ਲੋਕ ਸਭਾ ਚੋਣਾਂ ਨੂੰ ਲੈ ਕੇ ‘ਆਪ’ ਦੀ ਸਥਿਤੀ ਅਨੁਕੂਲ, ਕੀ ਸਿਰਜੇਗੀ ਨਵਾਂ ਇਤਿਹਾਸ?
NEXT STORY