ਨੈਸ਼ਨਲ ਡੈਸਕ- ਭਾਰਤ-ਪਾਕਿ ਵਿਚਾਲੇ ਬਣੀ ਤਣਾਅਪੂਰਨ ਸਥਿਤੀ ਦਰਮਿਆਨ ਪਾਕਿਸਤਾਨ ਵੱਲੋਂ ਲਗਾਤਾਰ ਭਾਰਤੀ ਸ਼ਹਿਰਾਂ ਨੂੰ ਪਾਕਿਸਤਾਨੀ ਡਰੋਨਾਂ ਵੱਲੋਂ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਪਾਕਿਸਤਾਨ ਦੀ ਹਰੇਕ ਕੋਸ਼ਿਸ਼ ਨੂੰ ਭਾਰਤੀ ਏਅਰ ਡਿਫੈਂਸ ਦੇ ਐੱਸ-400 ਵੱਲੋਂ ਨਾਕਾਮ ਕੀਤਾ ਗਿਆ ਹੈ।
ਇਸ ਦੌਰਾਨ ਪਾਕਿਸਤਾਨ ਨੇ ਹਾਸੋਹੀਣਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਜੇ.ਐੱਫ.-17 ਲੜਾਕੂ ਜਹਾਜ਼ਾਂ ਰਾਹੀਂ ਦਾਗੀ ਗਈ ਹਾਈਪਰਸੋਨਿਕ ਮਿਜ਼ਾਈਲਾਂ ਵੱਲੋਂ ਭਾਰਤ ਦੇ ਆਦਮਪੁਰ ਸਥਿਤ ਐੱਸ.-400 ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ। ਇਹ ਦਾਅਵਾ ਪਾਕਿਸਤਾਨ ਦੀ ਸਰਕਾਰੀ ਏਜੰਸੀ (ਪੀ.ਟੀ.ਵੀ.) ਤੇ ਇਕ ਚੀਨੀ ਨਿਊਜ਼ ਏਜੰਸੀ ਨੇ ਕੀਤਾ ਹੈ ਕਿ ਪਾਕਿਸਤਾਨ ਦੇ ਜੇ.ਐੱਫ਼.-17 ਥੰਡਰ ਜੈੱਟ ਨੇ ਹਾਈਪਰਸੋਨਿਕ ਮਿਜ਼ਾਈਲ ਨਾਲ ਹਮਲਾ ਕਰ ਕੇ ਆਦਮਪੁਰ ਸਥਿਤ ਐੱਸ.400 ਏਅਰ ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਦੀ 'ਫ਼ਤਿਹ' ਮਿਜ਼ਾਈਲ ਨੂੰ ਭਾਰਤ ਨੇ ਚਟਾਈ ਧੂਲ, ਹਵਾ 'ਚ ਹੀ ਕਰ'ਤੀ ਖ਼ਾਕ
ਪਾਕਿਸਤਾਨ ਦੇ ਇਸ ਦਾਅਵੇ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਹਵਾਈ ਫ਼ੌਜ ਨੇ ਦੱਸਿਆ ਕਿ ਇਹ ਸਭ ਝੂਠ ਹੈ। ਪਾਕਿਸਤਾਨ ਦੀ ਕੋਈ ਵੀ ਮਿਜ਼ਾਈਲ ਜਾਂ ਡਰੋਨ ਆਪਣੇ ਟਾਰਗੈੱਟ ਤੱਕ ਪਹੁੰਚ ਹੀ ਨਹੀਂ ਸਕੀ, ਜਿਸ ਦਾ ਸਭ ਤੋਂ ਵੱਡਾ ਸਿਹਰਾ ਐੱਸ-400 ਡਿਫੈਂਸ ਸਿਸਟਮ ਨੂੰ ਜਾਂਦਾ ਹੈ। ਸਭ ਤੋਂ ਮਜ਼ਬੂਤ ਏਅਰ ਡਿਫੈਂਸ ਸਿਸਟਮ ਨੂੰ ਤਬਾਹ ਕਰਨ ਵਾਲਾ ਪਾਕਿਸਤਾਨ ਦਾ ਇਹ ਬਿਆਨ ਬਿਲਕੁਲ ਝੂਠਾ ਹੈ।
ਇਹ ਵੀ ਪੜ੍ਹੋ- 'ਹਰ ਐਮਰਜੈਂਸੀ ਲਈ ਰਹੋ ਤਿਆਰ...' ; ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਜਾਰੀ ਕਰ'ਤੇ ਨਿਰਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਸਵੇਰੇ-ਸਵੇਰੇ ਹੋਏ ਪਾਕਿਸਤਾਨੀ ਹਮਲਿਆਂ ਬਾਰੇ ਫ਼ੌਜ ਦਾ ਪਹਿਲਾ ਬਿਆਨ
NEXT STORY