ਇੰਟਰਨੈਸ਼ਨਲ ਡੈਸਕ- ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਰਾਤ ਭਰ ਕਈ ਇਲਾਕਿਆਂ, ਰੂਸੀ ਕਬਜ਼ੇ ਵਾਲੇ ਕ੍ਰੀਮੀਆ ਟਾਪੂ ਅਤੇ ਆਜ਼ੋਵ ਸਾਗਰ ਦੇ ਉੱਪਰ ਯੂਕ੍ਰੇਨ ਵੱਲੋਂ ਦਾਗੇ ਗਏ ਤਕਰੀਬਨ 900 ਡਰੋਨਾਂ ਨੂੰ ਤਬਾਹ ਕਰ ਦਿੱਤਾ।
ਮੀਡੀਆ ’ਚ ਛਪੀਆਂ ਅਪੁਸ਼ਟ ਖ਼ਬਰਾਂ ਮੁਤਾਬਕ ਇਸ ਹਮਲੇ ਤੋਂ ਬਾਅਦ ਮਾਸਕੋ ’ਚ ਇਕ ਵੱਡੇ ਤੇਲ ਡਿਪੂ ’ਚ ਅੱਗ ਲੱਗ ਗਈ, ਜਿਸ ’ਚ ਦੋ ਲੋਕਾਂ ਦੀ ਮੌਤ ਹੋ ਗਈ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਦੱਸਿਆ ਕਿ ਸੋਮਵਾਰ ਸ਼ਾਮ ਤੋਂ ਮੰਗਲਵਾਰ ਸਵੇਰ ਦੇ ਵਿਚਕਾਰ ਤਕਰੀਬਨ 650 ਡਰੋਨ ਮਾਸਕੋ ਖੇਤਰ ਵੱਲ ਆਏ, ਜਿਨ੍ਹਾਂ ’ਚੋਂ ਜ਼ਿਆਦਾਤਰ ਸ਼ਹਿਰ ਤੋਂ ਕਾਫ਼ੀ ਦੂਰ ਹੀ ਨਸ਼ਟ ਕਰ ਦਿੱਤੇ ਗਏ, ਜਦੋਂ ਕਿ 105 ਡਰੋਨ ਸ਼ਹਿਰ ਦੇ ਨੇੜੇ ਪਹੁੰਚਣ ’ਤੇ ਡੇਗ ਦਿੱਤੇ ਗਏ। ਸੋਬਯਾਨਿਨ ਨੇ ਬਾਅਦ ’ਚ ਦੱਸਿਆ ਕਿ ਮੰਗਲਵਾਰ ਸਵੇਰੇ ਮਾਸਕੋ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ 68 ਹੋਰ ਡਰੋਨ ਵੀ ਤਬਾਹ ਕਰ ਦਿੱਤੇ ਗਏ।
ਸਾਬਕਾ ਫੌਜੀ ਨੂੰ ਇੰਝ ਦਿੱਤੀ ਜਾਵੇਗੀ ਮੌਤ ਦੀ ਸਜ਼ਾ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਾਰੀ ਕੀਤਾ ਹੁਕਮ
NEXT STORY