ਅਲਾਵਲਪੁਰ, (ਬੰਗੜ)- ਥਾਣਾ ਆਦਮਪੁਰ ਅਧੀਨ ਪੁਲਸ ਚੌਕੀ ਅਲਾਵਲਪੁਰ ਅਨੁਸਾਰ ਬੀਤੀ 18 ਜੁਲਾਈ ਨੂੰ ਸੰਤੋਸ਼ ਪਤਨੀ ਰਵੀ ਕੁਮਾਰ ਵਾਸੀ ਨਥੀਪੁਰ ਅਲਾਵਲਪੁਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਬੈਂਕ 'ਚੋਂ 5270 ਰੁਪਏ ਕਢਵਾ ਕੇ ਜਦੋਂ ਤਰਖਾਣਾ ਚੌਕ ਪਹੁੰਚੇ ਤਾਂ ਉਸ ਕੋਲੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸ ਦਾ ਲਿਫਾਫਾ ਖੋਹ ਲਿਆ ਤੇ ਫਰਾਰ ਹੋ ਗਏ।
ਉਪਰੰਤ ਚੌਕੀ ਇੰਚਾਰਜ ਜੰਗ ਬਹਾਦਰ ਅਲਾਵਲਪੁਰ ਵਲੋਂ ਮੁਕੱਦਮਾ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਇਸ ਦੌਰਾਨ ਧੀਰਜ ਕੁਮਾਰ ਪੁੱਤਰ ਬਲਵੀਰ ਮਾਨ ਨੂੰ ਕਾਬੂ ਕਰ ਲਿਆ ਗਿਆ ਤੇ ਲੁੱਟ ਲਈ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਸੀ। ਧੀਰਜ ਕੁਮਾਰ ਨੇ ਦੱਸਿਆ ਸੀ ਕਿ ਉਸ ਨਾਲ ਮਨੀ ਉਰਫ ਫੂਲਾ ਪੁੱਤਰ ਅਵਤਾਰ ਚੰਦ ਅਤੇ ਅਮਨਦੀਪ ਮਾਨ ਉਰਫ ਅਮਰ ਪੁੱਤਰ ਰਣਜੀਤ ਮਾਨ ਵਾਸੀ ਲੇਸੜੀਵਾਲ ਥਾਣਾ ਆਦਮਪੁਰ ਨੇ ਰਲ ਕੇ ਇਹ ਲੁੱਟ ਦੀ ਵਾਰਦਾਤ ਕੀਤੀ ਸੀ।
ਗੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਪੁਲਸ ਕਪਤਾਨ ਜਲੰਧਰ (ਦਿਹਾਤੀ), ਗੁਰਬਿੰਦਰ ਸਿੰਘ ਉਪ ਪੁਲਸ ਕਪਤਾਨ ਸਬ ਡਵੀਜ਼ਨ ਆਦਮਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਥਾਣਾ ਆਦਮਪੁਰ ਦੇ ਮੁੱਖ ਅਫਸਰ ਗੋਪਾਲ ਸਿੰਘ ਦੀ ਅਗਵਾਈ 'ਚ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਅਮਨਦੀਪ ਮਾਨ ਪੁੱਤਰ ਰਣਜੀਤ ਮਾਨ ਵਾਸੀ ਲੇਸੜੀਵਾਲ ਨੂੰ ਅੱਡਾ ਚੂਹੜਵਾਲੀ ਤੋਂ ਕਾਬੂ ਕਰ ਲਿਆ ਗਿਆ।
ਨਸ਼ੀਲੇ ਪਦਾਰਥਾਂ ਸਣੇ ਔਰਤ ਸਮੇਤ 5 ਅੜਿੱਕੇ
NEXT STORY