Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 19, 2026

    10:57:40 PM

  • deepika padukone becomes a mother for the second time

    Bollywood ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ !...

  • electricity bill electricity department punjab

    ਪੰਜਾਬ : 4 ਮਹੀਨਿਆਂ ਦੇ ਇਕੱਠੇ ਆਏ ਬਿਜਲੀ ਬਿੱਲ,...

  • major administrative reshuffle jalandhar shos of 6 police stations transferred

    ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ...

  • bjp drug free punjab yatra

    ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ CM...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਪੰਜਾਬ ਸਰਕਾਰ ਵਲੋਂ ਇਕ ਹੋਰ ਅਹਿਮ ਐਡਵਾਇਜ਼ਰੀ ਜਾਰੀ

PUNJAB News Punjabi(ਪੰਜਾਬ)

ਪੰਜਾਬ ਸਰਕਾਰ ਵਲੋਂ ਇਕ ਹੋਰ ਅਹਿਮ ਐਡਵਾਇਜ਼ਰੀ ਜਾਰੀ

  • Updated: 13 May, 2020 12:56 AM
Chandigarh
another important advisory issued by the punjab government
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ, (ਸ਼ਰਮਾ)— ਪੰਜਾਬ ਸਰਕਾਰ ਵਲੋਂ ਰਾਜ ਦੇ ਅੰਦਰ ਅਤੇ ਦੂਜੇ ਰਾਜਾਂ 'ਚ ਸਫਰ ਕਰਨ ਵਾਲੇ ਲੋਕਾਂ ਨੂੰ ਜ਼ਰੂਰੀ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਾਰੇ 22 ਜ਼ਿਲਿਆਂ 'ਚ ਕਰਫਿਊ ਲਗਾ ਕੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਂਕਿ ਸਰਕਾਰ ਵਲੋਂ ਕੁਝ ਜ਼ਰੂਰੀ ਗਤੀਵਿਧੀਆਂ ਅਤੇ ਜ਼ਰੂਰੀ ਸਰਕਾਰੀ ਦਫ਼ਤਰਾਂ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਆਉਣ-ਜਾਣ ਦੀ ਮੰਜੂਰੀ ਦਿੱਤੀ ਹੋਈ ਹੈ। ਜਾਰੀ ਕੀਤੀ ਗਈ ਸਲਾਹ ਅਨੁਸਾਰ ਜੇਕਰ ਸੰਭਵ ਹੋਵੇ ਤਾਂ ਲੋਕਾਂ ਨੂੰ ਸਫ਼ਰ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਜੇਕਰ ਸਫ਼ਰ ਕਰਨਾ ਜ਼ਰੂਰੀ ਹੋਵੇ ਤਾਂ ਬਿਨਾਂ ਕੰਮ ਤੋਂ ਇਧਰ-ਉਧਰ ਨਾ ਘੁੰਮਿਆ ਜਾਵੇ ਅਤੇ ਗਰੁੱਪਾਂ/ਜ਼ਿਆਦਾ ਗਿਣਤੀ 'ਚ ਇਕੱਠੇ ਨਾ ਹੋਇਆ ਜਾਵੇ। ਸਫ਼ਰ ਕਰਨ ਵਾਲੇ ਵਿਅਕਤੀ ਵਲੋਂ ਸਫ਼ਰ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਗ੍ਰਹਿ ਵਿਭਾਗ, ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਛੋਟ ਵਾਲੀ ਕੈਟੇਗਰੀ 'ਚ ਆਉਂਦੇ ਹਨ ਜਾਂ ਉਨ੍ਹਾਂ ਕੋਲ ਸਫ਼ਰ ਕਰਨ ਲਈ ਜ਼ਰੂਰੀ ਮੰਜੂਰੀ ਹੈ। ਹਾਲਾਂਕਿ ਛੂਟ ਦਿੱਤੀ ਗਈ ਕੈਟੇਗਰੀ ਦੇ ਮਾਮਲੇ 'ਚ ਵੀ ਸਫਰ ਕਰਨ ਵਾਲੇ ਵਿਅਕਤੀ ਕੋਲ ਸਰਕਾਰ ਵਲੋਂ ਦੱਸੇ ਗਏ ਜ਼ਰੂਰੀ ਦਸਤਾਵੇਜ਼ ਹਰ ਸਮੇਂ ਤਿਆਰ ਹੋਣੇ ਚਾਹੀਦੇ ਹਨ। ਬੁਖ਼ਾਰ/ਜੁਕਾਮ/ਖੰਘ/ਸਾਹ ਲੈਣ 'ਚ ਤਕਲੀਫ ਹੋਵੇ ਤਾਂ ਸਫਰ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਅਜਿਹੇ ਵਿਅਕਤੀ ਵਲੋਂ ਤੁਰੰਤ ਨਜ਼ਦੀਕੀ ਸਿਹਤ ਸੁਵਿਧਾ ਨਾਲ ਸੰਪਰਕ ਕੀਤਾ ਜਾਵੇ।

ਇਸ ਤੋਂ ਇਲਾਵਾ ਸਫਰ ਕਰ ਰਹੇ ਵਿਅਕਤੀ ਵਲੋਂ ਹਰ ਸਮੇਂ ਸਰਕਾਰ ਵੱਲੋਂ ਦੱਸੇ ਗਏ ਆਪਸੀ ਦੂਰੀ ਦੇ ਨਿਯਮਾਂ ਨੂੰ ਧਿਆਨ 'ਚ ਰੱਖਿਆ ਜਾਵੇ, ਜਿਵੇਂ ਕਿ ਹਰ ਦੂਜੇ ਵਿਅਕਤੀ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਚਾਰ ਪਹੀਆ ਵਾਹਨਾਂ 'ਚ ਡਰਾਇਵਰ ਦੇ ਨਾਲ ਸਿਰਫ 2 ਲੋਕਾਂ ਨੂੰ ਸਫਰ ਕਰਨ ਦੀ ਮੰਜ਼ੂਰੀ ਹੈ ਤਾਂ ਜੋ ਉਚਿਤ ਆਪਸੀ ਦੂਰੀ ਯਕੀਨੀ ਬਣਾਈ ਜਾ ਸਕੇ। ਸਵਾਰੀਆਂ/ਡਰਾਈਵਰ ਵਲੋਂ ਘਰੋਂ ਨਿਕਲਣ ਤੋਂ ਪਹਿਲਾਂ ਕੱਪੜੇ ਦਾ ਮਾਸਕ ਪਹਿਨਾ ਲਾਜ਼ਮੀ ਹੈ ਅਤੇ ਘਰ ਵਾਪਸੀ ਤੱਕ ਇਸ ਨੂੰ ਪਹਿਨ ਕੇ ਰੱਖਿਆ ਜਾਵੇ। ਡਰਾਈਵਰ ਅਤੇ ਸਵਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਕ-ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ। ਜਦੋਂ ਵੀ ਮੌਕਾ ਮਿਲੇ ਤਾਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਸਵਾਰੀਆਂ/ ਡਰਾਈਵਰ ਵਲੋਂ ਵਾਹਨ ਅੰਦਰ ਹੱਥ ਸਾਫ਼ ਕਰਨ ਲਈ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ (ਘੱਟੋ-ਘੱਟ 70 ਪ੍ਰਤੀਸ਼ਤ ਇਥਾਈਲ ਅਲਕੋਹਲ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਚਾਹ ਤੇ ਲੰਚ ਦੌਰਾਨ ਕਿਸੇ ਵੀ ਖਾਣ-ਪੀਣ ਦੀ ਵਸਤੂ ਨੂੰ ਛੂਹਣ ਤੋਂ ਪਹਿਲਾਂ ਡਰਾਈਵਰ ਤੇ ਸਵਾਰੀਆਂ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਧੋਣ/ਸੈਨੀਟਾਈਜ਼ ਕਰਨ।

ਇਕ ਅਹਿਮ ਸਲਾਹ ਇਹ ਹੈ ਕਿ ਵਾਹਨ 'ਚ ਇਕ ਖਿੜਕੀ ਖੁੱਲ੍ਹੀ ਰੱਖ ਕੇ ਏਅਰ ਕੰਡੀਸ਼ਨਰ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਉਪਯੁਕਤ ਬਾਹਰੀ ਹਵਾ ਦੇ ਵਹਾਅ ਨੂੰ ਯਕੀਨੀ ਬਣਾਇਆ ਜਾ ਸਕੇ। ਸਫਰ/ਠਹਿਰਾਅ ਦੌਰਾਨ ਸਿਗਰਟਨੋਸ਼ੀ ਜਾਂ ਤੰਬਾਕੂ ਆਧਾਰਿਤ ਚੀਜ਼ਾਂ ਜਿਵੇਂ ਕਿ ਗੁਟਕਾ, ਪਾਨ ਮਸਾਲਾ ਆਦਿ ਦਾ ਸੇਵਨ ਨਾ ਕੀਤਾ ਜਾਵੇ। ਇਹ ਵਾਰ-ਵਾਰ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਖੰਘ/ਛਿੱਕਾਂ ਆ ਰਹੀਆਂ ਹਨ ਤਾਂ ਰੁਮਾਲ ਨਾਲ ਮੂੰਹ ਅਤੇ ਨੱਕ ਨੂੰ ਢਕਿਆ ਜਾਵੇ। ਜੇਕਰ ਉਸ ਕੋਲ ਰੁਮਾਲ ਨਹੀਂ ਹੈ ਤਾਂ ਮੂੰਹ ਅਤੇ ਨੱਕ ਨੂੰ ਆਪਣੀ ਕੂਹਣੀ ਨਾਲ ਢੱਕਣਾ ਚਾਹੀਦਾ ਹੈ। ਡਰਾਈਵਰ/ ਸਹਾਇਕ ਆਪਣੇ ਚਿਹਰੇ, ਮੂੰਹ, ਨੱਕ ਅਤੇ ਅੱਖਾਂ ਨੂੰ ਹੱਥਾਂ ਨਾਲ ਨਾ ਛੂਹਣ। ਖੁੱਲ੍ਹੇ 'ਚ ਥੁੱਕਣ ਤੋਂ ਬਚਿਆ ਜਾਵੇ। ਇਹ ਬਹੁਤ ਜ਼ਰੂਰੀ ਹੈ ਕਿ ਡਰਾਈਵਰ ਤੇ ਸਵਾਰੀਆਂ ਵਲੋਂ ਇੰਟਰਸਿਟੀ ਬਾਰਡਰ 'ਤੇ ਉਪਲੱਬਧ ਥਰਮਲ ਟੈਂਪਰੇਚਰ ਸੈਂਸਰ ਰਾਹੀਂ ਸਕ੍ਰੀਨਿੰਗ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਮਨੁੱਖੀ ਸਰੀਰ ਦਾ ਆਮ ਤਾਪਮਾਨ 97.7 ਤੋਂ 99.5 ਡਿਗਰੀ ਫਾਰਨਹਾਈਟ ਜਾਂ 36.5 ਤੋਂ 37.5 ਡਿਗਰੀ ਸੈਂਟੀਗ੍ਰੇਡ ਹੁੰਦਾ ਹੈ। ਅੰਤਰ-ਰਾਜੀ, ਅੰਤਰ-ਸ਼ਹਿਰ ਦੇ ਚੈੱਕ ਪੁਆਇੰਟ 'ਤੇ ਸਾਰੇ ਵਿਅਕਤੀਆਂ ਵਲੋਂ ਸਫ਼ਰ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ ਪਿਛਲੇ 14 ਦਿਨ ਦੌਰਾਨ ਉਹ ਕਿਸੇ ਕੰਟੇਨਮੈਂਟ ਜ਼ੋਨ 'ਚ ਤਾਂ ਨਹੀਂ ਗਏ। ਥਰਮਲ ਸਕ੍ਰੀਨਿੰਗ ਤੋਂ ਬਾਅਦ ਸਿਰਫ਼ ਬਿਨਾਂ ਲੱਛਣਾਂ ਵਾਲੇ ਲੋਕਾਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਵੀ ਇਕਾਂਤਵਾਸ ਸੁਵਿਧਾ 'ਚ ਨਹੀਂ ਰੱਖਿਆ ਜਾਵੇਗਾ।

ਸਭ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਵਿਡ-19 ਵਰਗੇ ਲੱਛਣਾਂ ਵਾਲੇ ਜਾਂ ਘਰ/ਸੁਵਿਧਾ 'ਚ ਇਕਾਂਤਵਾਸ ਵਾਲੇ ਕਿਸੇ ਵਿਅਕਤੀ ਨੂੰ ਨਾ ਮਿਲਣ ਅਤੇ ਨਾ ਗੱਲਬਾਤ ਕਰਨ। ਬਿਨਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ। ਸਹੀ ਅਤੇ ਪੁਖ਼ਤਾ ਜਾਣਕਾਰੀ ਅਤੇ ਆਪਣੀ ਸਿਹਤ 'ਤੇ ਲਗਾਤਾਰ ਨਿਗਰਾਨੀ ਰੱਖਣ ਲਈ ਪੰਜਾਬ ਸਰਕਾਰ ਵਲੋਂ ਬਣਾਈ ਗਈ ਕੋਵਾ ਐਪ (ਬਲੂਟੂਥ ਤੇ ਵਾਈਫਾਈ ਐਕਟੀਵੇਸ਼ਨ ਨਾਲ) ਹਰੇਕ ਵਿਅਕਤੀ ਡਾਊਨਲੋਡ ਕਰੇ। ਜੇਕਰ ਸਫਰ ਵੇਲੇ ਜਾਂ ਉਡੀਕ ਸਮੇਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ 'ਚ ਆਏ ਹੋ, ਜਿਸ ਨੂੰ ਕਿ ਕੋਵਿਡ-19 ਦੀ ਪੁਸ਼ਟੀ ਹੋਈ ਹੈ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਸਬੰਧੀ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074/088720-90029 'ਤੇ ਕਾਲ ਕਰਕੇ ਸੰਪਰਕ 'ਚ ਆਉਣ ਦੇ ਪੂਰੇ ਘਟਨਾਕ੍ਰਮ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ ਅਤੇ ਅਗਲੇਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ। ਜੇਕਰ ਕਿਸੇ ਵਰਕਰ/ਮੁਲਾਜ਼ਮ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇੰਪਲਾਇਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੈਲਪਲਾਈਨ ਨੰਬਰ ਜਾਂ ਸਟੇਟ ਕੰਟਰੋਲ ਰੂਮ ਨੰਬਰ 'ਤੇ ਕਾਲ ਕਰਕੇ ਪੀੜਿਤ ਵਰਕਰ/ਮੁਲਾਜ਼ਮ ਦੇ ਕੰਮ 'ਤੇ ਆਉਣ ਦੇ ਦਿਨਾਂ/ਸਮੇਂ ਬਾਰੇ ਅਤੇ ਉਸ ਦੇ ਸੰਪਰਕ 'ਚ ਆਏ ਹੋਰ ਸੰਭਾਵਿਤ ਲੋਕਾਂ ਬਾਰੇ ਤੁਰੰਤ ਵਿਸਥਾਰਪੂਰਵਕ ਜਾਣਕਾਰੀ ਦੇਣ। ਇਸ ਲਈ ਇੰਪਲਾਇਰ ਵਲੋਂ ਸਾਰੇ ਵਰਕਰਾਂ ਦੀ ਹਾਜ਼ਰੀ ਦਾ ਰੋਜ਼ਾਨਾ ਪੂਰਾ ਬਿਓਰਾ ਤਿਆਰ ਰੱਖਿਆ ਜਾਵੇ।

  • Govt of Punjab
  • Advisory issued
  • ਪੰਜਾਬ ਸਰਕਾਰ
  • ਐਡਵਾਇਜ਼ਰੀ ਜਾਰੀ

ਕਪੂਰਥਲਾ 'ਚ ਵਧਿਆ ਕੋਰੋਨਾ ਵਾਇਰਸ ਦਾ ਪ੍ਰਕੋਪ, ਲੋਕਾਂ 'ਚ ਵਧੀ ਦਹਿਸ਼ਤ

NEXT STORY

Stories You May Like

  • important news about government bus travel in punjab
    ਪੰਜਾਬ ’ਚ ਸਰਕਾਰੀ ਬੱਸਾਂ ਦੇ ਸਫ਼ਰ ਬਾਰੇ ਅਹਿਮ ਖ਼ਬਰ, ਯੂਨੀਅਨ ਵਲੋਂ ਚੱਕਾ ਜਾਮ ਦੀ ਚਿਤਾਵਨੀ
  • relief for absent punjab employees
    ਗੈਰ-ਹਾਜ਼ਰ ਰਹਿਣ ਵਾਲੇ ਪੰਜਾਬ ਦੇ ਮੁਲਾਜ਼ਮਾਂ ਨੂੰ ਰਾਹਤ, ਸਰਕਾਰ ਨੇ ਵਾਪਸ ਲਿਆ ਅਹਿਮ ਫ਼ੈਸਲਾ
  • smuggler arrested with 10 kg of heroin in punjab
    ਪੰਜਾਬ 'ਚ 10 ਕਿਲੋ ਹੈਰੋਇਨ ਸਣੇ ਇਕ ਤਸਕਰ ਗ੍ਰਿਫਤਾਰ, ਪੁਲਸ ਵੱਲੋਂ ਨੈੱਟਵਰਕ ਦੀ ਜਾਂਚ ਜਾਰੀ
  • important news for jalandhar residents cp satinder singh issues alert
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਪੁਲਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ Alert ਜਾਰੀ
  • important news regarding punjab  s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਵਿਭਾਗ ਦੀ ਵੱਡੀ ਭਵਿੱਖਬਾਣੀ ਜਾਰੀ
  • important news for lakhs of pensioners of punjab
    ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਅਹਿਮ ਖ਼ਬਰ, ਸਿੱਧਾ ਬੈਂਕ ਖ਼ਾਤਿਆਂ 'ਚ ਆਏ ਕਰੋੜਾਂ ਰੁਪਏ
  • bank strike tomorrow holiday for 2 days sbi issues advisory
    ਕੱਲ੍ਹ ਬੈਂਕਾਂ ਦੀ ਹੜਤਾਲ, ਅਗਲੇ 2 ਦਿਨ ਲਗਾਤਾਰ ਰਹੇਗੀ ਛੁੱਟੀ, SBI ਨੇ ਜਾਰੀ ਕੀਤੀ ਐਡਵਾਇਜ਼ਰੀ
  • important on punjab weather
    ਪੰਜਾਬ ਦੇ ਮੌਸਮ ਦੀ ਅਹਿਮ ਅਪਡੇਟ, ਜਾਣੋ ਵੱਡੀ ਭਵਿੱਖਬਾਣੀ
  • report of child kidnapping turns out to be false
    ਬੱਚੇ ਨੂੰ ਕਿਡਨੈਪ ਕਰਨ ਦੀ ਸੂਚਨਾ ਨਿਕਲੀ ਗਲਤ, ਬੱਚਾ ਆਪਣੇ ਘਰ ਸਹੀ-ਸਲਾਮਤ ਮਿਲਿਆ
  • major administrative reshuffle jalandhar shos of 6 police stations transferred
    ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ ਤਬਾਦਲੇ, ਲਿਸਟ 'ਚ ਵੇਖੋ ਨਾਂ
  • boy kidnapped in jalandhar
    ਜਲੰਧਰ 'ਚ ਇਕ ਹੋਰ ਜਵਾਕ ਹੋਇਆ ਅਗਵਾ! ਬੈਗ ਨਹਿਰ 'ਚ ਸੁੱਟਿਆ
  • woman held hostage 5 lakh in cash and 22 tolas of gold looted
    ਜਲੰਧਰ ਵਿਖੇ ਘਰ 'ਚ ਔਰਤ ਨੂੰ ਬੰਧਕ ਬਣਾ ਕੇ ਲੁੱਟੀ 5 ਲੱਖ ਨਕਦੀ ਤੇ 22 ਤੋਲੇ ਸੋਨਾ
  • truck driver robbed at gunpoint on jalandhar ludhiana nh
    ਪਿਸਤੌਲ ਦੀ ਨੋਕ 'ਤੇ ਜਲੰਧਰ-ਲੁਧਿਆਣਾ NH 'ਤੇ ਟਰੱਕ ਡਰਾਈਵਰ ਨਾਲ ਲੁੱਟ, ਆਈ-20...
  • vendor selling   heart attack paratha   files complaint against 31 people
    'ਹਾਰਟ ਅਟੈਕ ਪਰੌਂਠਾ' ਲਾਉਣ ਵਾਲੇ ਵਿਅਕਤੀ ਨੇ 31 ਲੋਕਾਂ 'ਤੇ ਗਰੁੱਪ ਕਾਲ ਕਰਕੇ...
  • jalandhar dc issues strict orders regarding the shri siddh baba sodhal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...
  • revelation by client sent to dubai network of pakistani agents at the airport
    ਦੁਬਈ ਭੇਜੇ ਕਲਾਇੰਟ ਦਾ ਖ਼ੁਲਾਸਾ! ਏਅਰਪੋਰਟ 'ਤੇ ਪਾਕਿ ਏਜੰਟਾਂ ਦਾ ਨੈੱਟਵਰਕ,...
Trending
Ek Nazar
jalandhar dc issues strict orders regarding the shri siddh baba sodhal mela

ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...

municipal corporation offices will remain open on these days

ਅੰਮ੍ਰਿਤਸਰ 'ਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਲਈ ਇਹ ਦਿਨ ਵੀ ਖੁੱਲ੍ਹੇ ਰਹਿਣਗੇ ਨਗਰ...

indian in britain

ਬ੍ਰਿਟੇਨ 'ਚ ਇੱਕ ਭਾਰਤੀ ਖ਼ਿਲਾਫ਼ ਪਹਿਲਾ ਮਾਮਲਾ ਦਰਜ

flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • encounter between punjab police and murder suspect
      ਪੰਜਾਬ ਪੁਲਸ ਤੇ ਕਤਲ ਮਾਮਲੇ 'ਚ ਲੋੜੀਂਦੇ ਮੁਲਜ਼ਮ ਵਿਚਾਲੇ ਮੁਕਾਬਲਾ, ਗੋਲੀ ਲੱਗਣ...
    • explosion in closed nri s house in punjab
      ਪੰਜਾਬ: NRI ਦੇ ਘਰ ਨੂੰ ਲਾਈ ਅੱਗ! ਟਾਇਰ ਫੱਟਣ ਮਗਰੋਂ ਹੋਇਆ ਧਮਾਕਾ
    • laptop  jewelry  theft
      ਖਿੜਕੀ ਦੇ ਰਸਤੇ ਵੜੇ ਚੋਰ, ਗਹਿਣੇ, ਨਕਦੀ ਤੇ ਲੈਪਟਾਪ ਚੋਰੀ
    • a young man taranjit singh from hoshiarpur has enlisted in the us army
      ਹੁਸ਼ਿਆਰਪੁਰ ਦੇ ਨੌਜਵਾਨ ਨੇ ਮਾਰੀਆਂ ਵੱਡੀਆਂ ਮੱਲਾਂ, ਅਮਰੀਕੀ ਫ਼ੌਜ 'ਚ ਹੋਇਆ ਭਰਤੀ
    • woman held hostage 5 lakh in cash and 22 tolas of gold looted
      ਜਲੰਧਰ ਵਿਖੇ ਘਰ 'ਚ ਔਰਤ ਨੂੰ ਬੰਧਕ ਬਣਾ ਕੇ ਲੁੱਟੀ 5 ਲੱਖ ਨਕਦੀ ਤੇ 22 ਤੋਲੇ ਸੋਨਾ
    • suspicious bomb like object found in beas link canal in sujanpur
      ਸੁਜਾਨਪੁਰ 'ਚ ਬਿਆਸ ਲਿੰਕ ਨਹਿਰ 'ਚੋਂ ਮਿਲੀ ਬੰਬਨੁਮਾ ਸ਼ੱਕੀ ਵਸਤੂ, ਇਲਾਕੇ 'ਚ...
    • fir case
      ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਝਗੜਾ, 4 ਲੋਕਾਂ ਖ਼ਿਲਾਫ਼ ਪਰਚਾ
    • truck driver robbed at gunpoint on jalandhar ludhiana nh
      ਪਿਸਤੌਲ ਦੀ ਨੋਕ 'ਤੇ ਜਲੰਧਰ-ਲੁਧਿਆਣਾ NH 'ਤੇ ਟਰੱਕ ਡਰਾਈਵਰ ਨਾਲ ਲੁੱਟ, ਆਈ-20...
    • miri piri khalsa march
      ਮੀਰੀ-ਪੀਰੀ ਖਾਲਸਾ ਮਾਰਚ ਫਗਵਾੜਾ ਤੋਂ ਜੈਕਾਰਿਆਂ ਦੀ ਗੂੰਜ ਨਾਲ ਹੋਇਆ ਰਵਾਨਾ, ਵੱਡੀ...
    • 5 accused arrested with heroin worth lakhs of rupees
      ਲੱਖਾਂ ਰੁਪਏ ਦੀ ਹੈਰੋਇਨ ਸਣੇ 5 ਮੁਲਜ਼ਮ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +