ਮਾਹਿਲਪੁਰ (ਜਸਵੀਰ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਇਲਾਕੇ ’ਚ ਪੈਂਦੇ ਪਿੰਡ ਪੰਡੋਰੀ ਮਹਿਤਵਾਂ ਰਾਜਪੂਤਾਂ ਦੇ 27 ਸਾਲਾ ਨੌਜਵਾਨ ਤਰਨਜੀਤ ਸਿੰਘ ਨੇ ਯੂ. ਐੱਸ. ਏ. ਆਰਮੀ ’ਚ ਭਰਤੀ ਹੋ ਕੇ ਪੂਰੇ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਹਰਦੇਵ ਸਿੰਘ ਦੇ ਸਪੁੱਤਰ ਤਰਨਜੀਤ ਸਿੰਘ ਨੇ ਆਪਣੀ ਸਖ਼ਤ ਘਾਲਣਾ ਨਾਲ ਪੰਜਾਬ ਦੀ ਮਿੱਟੀ ਤੋਂ ਸ਼ੁਰੂ ਕੀਤਾ ਸਫ਼ਰ ਅਮਰੀਕੀ ਫ਼ੌਜ ਦੀ ਵਰਦੀ ਪਹਿਨਣ ਤੱਕ ਪਹੁੰਚਾਇਆ ਹੈ।
ਇਹ ਵੀ ਪੜ੍ਹੋ- ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ CM ਰੇਖਾ ਗੁਪਤਾ ਦਾ ਬਿਆਨ, ਨਸ਼ੇ ਦੀ ਜੰਜੀਰ ਨੂੰ ਤੋੜਨ ਦੀ ਲੋੜ
ਉਸ ਦੀ ਇਹ ਸ਼ਾਨਦਾਰ ਸਫ਼ਲਤਾ ਪੰਜਾਬੀ ਨੌਜਵਾਨਾਂ ਦੀ ਮਿਹਨਤ, ਜਜ਼ਬੇ ਅਤੇ ਲਗਨ ਦੀ ਇਕ ਮਿਸਾਲੀ ਉਦਾਹਰਣ ਹੈ। ਤਰਨਜੀਤ ਸਿੰਘ ਦੇ ਅਮਰੀਕੀ ਫ਼ੌਜ ’ਚ ਸ਼ਾਮਲ ਹੋਣ ਦੀ ਖ਼ਬਰ ਮਿਲਦੇ ਹੀ ਪਰਿਵਾਰ ਅਤੇ ਪੂਰੇ ਪਿੰਡ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਲਾਕੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਤਰਨਜੀਤ ਦੇ ਪਿਤਾ ਹਰਦੇਵ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਲੁਧਿਆਣਾ ਵਾਲਿਓ! ਅੱਜ ਪੱਖੋਵਾਲ ਰੋਡ ਵੱਲ ਜਾਣ ਤੋਂ ਬਚੋ! ਦੁਪਹਿਰ 3 ਵਜੇ ਤੱਕ ਲਈ ਟ੍ਰੈਫਿਕ ਅਲਰਟ ਜਾਰੀ
NEXT STORY