ਜਲੰਧਰ, (ਪੰਕਜ, ਕੁੰਦਨ): ਕਰਨੈਲ ਸਿੰਘ PPS, ACP HQ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 1 ਅਧੀਨ ਆਉਂਦੇ ਮੁਹੱਲਾ ਗੁਰੂ ਨਾਨਕ ਨਗਰ ਵਿਖੇ ਸੂਚਨਾ ਮਿਲੀ ਸੀ ਕਿ ਸਕੂਲ ਤੋਂ ਘਰ ਵਾਪਸ ਆ ਰਹੇ ਇੱਕ ਬੱਚੇ ਨੂੰ ਗੁਲਾਬ ਦੇਵੀ ਰੋਡ, ਗੁਰੂ ਨਾਨਕ ਨਗਰ ਵਿਖੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਕਿਡਨੈਪ ਕਰਕੇ ਲੈ ਗਏ ਹਨ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 1 ਦੇ ਮੁੱਖ ਅਫਸਰ ਸਮੇਤ ਪੁਲਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚੀ। ਪੁਲਿਸ ਵੱਲੋਂ ਮੌਕੇ ’ਤੇ ਮੌਜੂਦ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਆਸ-ਪਾਸ ਲੱਗੇ CCTV ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਬੱਚੇ ਨੂੰ ਕਿਸੇ ਵਿਅਕਤੀ ਵੱਲੋਂ ਕਿਡਨੈਪ ਨਹੀਂ ਕੀਤਾ ਗਿਆ ਸੀ। ਬੱਚਾ ਆਪਣੇ ਮਾਮੇ ਅਤੇ ਉਸਦੇ ਦੋਸਤਾਂ ਨਾਲ ਘਰ ਵਾਪਸ ਆਇਆ ਸੀ। ਮਾਮੇ ਦੇ ਦੋਸਤ ਬੱਚੇ ਨੂੰ ਉਸਦੇ ਘਰ ਸਹੀ-ਸਲਾਮਤ ਛੱਡ ਕੇ ਵਾਪਸ ਚਲੇ ਗਏ ਸਨ। ਪੁਲਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਅਤੇ CCTV ਫੁਟੇਜ ਦੀ ਤਸਦੀਕ ਕਰਨ ਤੋਂ ਬਾਅਦ ਇਹ ਸਪੱਸ਼ਟ ਹੋਇਆ ਕਿ ਬੱਚੇ ਦੇ ਕਿਡਨੈਪ ਹੋਣ ਸਬੰਧੀ ਫੈਲੀ ਸੂਚਨਾ ਗਲਤ ਸੀ। ਬੱਚਾ ਆਪਣੇ ਘਰ ਵਿਖੇਸਹੀ-ਸਲਾਮਤ ਅਤੇ ਸੁਰੱਖਿਅਤ ਹੈ। ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਘਟਨਾ ਸਬੰਧੀ ਬਿਨਾਂ ਤਸਦੀਕ ਕੀਤੀ ਜਾਣਕਾਰੀ ਜਾਂ ਅਫਵਾਹ ਨੂੰ ਅੱਗੇ ਨਾ ਫੈਲਾਇਆ ਜਾਵੇ ਤੇ ਕਿਸੇ ਵੀ ਸ਼ੱਕੀ ਸਥਿਤੀ ਵਿੱਚ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।
ਨੂਰਪੁਰਬੇਦੀ 'ਚ ਸਸਤੀ ਸ਼ਰਾਬ ਦੀ ਵਿਕਰੀ ਜ਼ੋਰਾਂ ’ਤੇ, ਪੁਲਸ ਵੱਲੋਂ 15 ਬੋਤਲਾਂ ਸਮੇਤ 1 ਕਾਬੂ
NEXT STORY