ਨਵੀਂ ਦਿੱਲੀ, ਫਿਰੋਜ਼ਪੁਰ (ਵੈੱਬ ਡੈਸਕ, ਕੁਮਾਰ): ਸੀਮਾ ਸੁਰੱਖਿਆ ਬੱਲ (BSF) ਵੱਲੋਂ ਅੱਜ ਇਕ ਹੋਰ ਪਾਕਿਸਤਾਨੀ ਨਾਗਰਿਕ ਨੂੰ ਸਰਹੱਦ ਟੱਪਦਿਆਂ ਕਾਬੂ ਕਰ ਲਿਆ। ਵਿਅਕਤੀ ਦਾ ਕਹਿਣਾ ਹੈ ਕਿ ਉਹ ਅਣਜਾਣੇ 'ਚ ਸਰਹੱਦ ਟੱਪ ਕੇ ਇਸ ਪਾਰ ਆ ਗਿਆ ਹੈ। 2 ਦਿਨਾਂ ਵਿਚ ਇਹ ਤੀਜਾ ਘੁਸਪੈਠੀਆ ਹੈ ਜੋ ਪੰਜਾਬ ਵਿਚ ਕੌਮਾਂਤਰੀ ਸਰਹੱਦ ਰਾਹੀਂ ਭਾਰਤ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਵੀ 1 ਪਾਕਿਸਤਾਨੀ ਤੇ 1 ਬੰਗਲਾਦੇਸ਼ੀ ਨਾਗਰਿਕ ਨੂੰ ਭਾਰਤ ਵਿਚ ਘੁਸਪੈਠ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਹੱਦ 'ਤੇ BSF ਦੀ ਵੱਡੀ ਕਾਰਵਾਈ, ਬੰਗਲਾਦੇਸ਼ੀ ਤੇ ਪਾਕਿਸਤਾਨੀ ਨਾਗਰਿਕਾਂ ਨੂੰ ਕੀਤਾ ਕਾਬੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐੱਸ.ਐੱਫ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ-ਕਮ-ਡੀ.ਆਈ.ਜੀ. ਨੇ ਦੱਸਿਆ ਕਿ ਫ਼ਿਰੋਜ਼ਪੁਰ ਸੈਕਟਰ ਦੇ ਪੀ.ਓ.ਪੀ. ਦੋਨਾ ਤੇਲੂਮਲ ਦੇ ਇਲਾਕੇ ਵਿਚ ਇਕ ਪਾਕਿਸਤਾਨੀ ਨਾਗਰਿਕ ਨੇ ਭਾਰਤੀ ਖੇਤਰ ਵਿਚ ਘੁਸਪੈਠ ਕੀਤੀ ਸੀ, ਜਿਸ ਕੋਲੋਂ 10 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਇਕ ਸ਼ਨਾਖਤੀ ਕਾਰਡ ਮਿਲਿਆ ਹੈ। ਬੀ.ਐੱਸ.ਐੱਫ ਵੱਲੋਂ ਫੜੇ ਗਏ ਪਾਕਿਸਤਾਨੀ ਨਾਗਰਿਕ ਤੋਂ ਪੁੱਛਗਿੱਛ ਕੀਤੀ ਗਈ, ਜਿਸ ਤੋਂ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਬੀ.ਐੱਸ.ਐੱਫ ਵੱਲੋਂ ਪਾਕਿ ਰੇਂਜਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਪਾਕਿਸਤਾਨੀ ਨਾਗਰਿਕ ਦੀ ਘੁਸਪੈਠ ਨੂੰ ਲੈ ਕੇ ਗੁੱਸਾ ਪ੍ਰਗਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਘੁਸਪੈਠ ਵਾਲੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਵਿਅਕਤੀ ਨੇ ਇੱਕੋ ਮੰਡਪ ’ਚ ਕਰਵਾਇਆ 2 ਔਰਤਾਂ ਨਾਲ ਵਿਆਹ, ਧੀ-ਪੁੱਤ ਵੀ ਰਹੇ ਮੌਜੂਦ
ਦੱਸ ਦੇਈਏ ਕਿ ਵੀਰਵਾਰ ਨੂੰ BSF ਨੇ ਪੰਜਾਬ 'ਚ ਅੰਮ੍ਰਿਤਸਰ ਸੈਕਟਰ 'ਚ ਰਾਜਾਤਾਲ ਸੀਮਾ ਚੌਕੀ ਨੇੜੇ ਬੰਗਲਾਦੇਸ਼ੀ ਵਿਅਕਤੀ ਭਾਰਤ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਡਿਊਟੀ 'ਤੇ ਤਾਇਨਾਤ ਬੀ.ਐੱਸ.ਐੱਫ. ਜਵਾਨਾਂ ਵੱਲੋਂ ਉਸ 'ਤੇ ਫਾਇਰਿੰਗ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਸੀ। ਇਕ ਹੋਰ ਮਾਮਲੇ ਵਿਚ ਗੁਰਦਾਸਪੁਰ ਸੈਕਟਰ 'ਚ ਬੀ.ਐੱਸ.ਐੱਫ. ਚੌਕੀ 'ਨਿੱਕਾ' ਨੇੜਿਓਂ ਇਕ ਪਾਕਿਸਤਾਨੀ ਵਿਅਕਤੀ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਘੁਸਪੈਠੀਏ ਨੇ ਕੌਮਾਂਤਰੀ ਸੀਮਾ ਪਾਰ ਕਰ ਲਈ ਸੀ ਤੇ ਭਾਰਤੀ ਖੇਤਰ ਵਿਚ ਦਾਖ਼ਲ ਹੋ ਚੁੱਕਿਆ ਸੀ। ਸ਼ੁਰੂਆਤੀ ਪੁੱਛਗਿੱਛ ਵਿਚ ਉਸ ਨੇ ਆਪਣਾ ਨਾਂ ਆਮਿਰ ਰਜ਼ਾ ਦੱਸਿਆ ਸੀ ਜੋ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਵਿਜੀਲੈਂਸ ਦੀ ਵੱਡੀ ਕਾਰਵਾਈ, ਚੁੱਕਿਆ ਇਹ ਕਦਮ
NEXT STORY