ਅੰਮ੍ਰਿਤਸਰ, (ਦਲਜੀਤ)- ਮੈਡੀਕਲ ਕਾਲਜ ਰੈਗਿੰਗ ਨੂੰ ਲੈ ਕੇ ਸਖ਼ਤ ਹੋ ਗਿਆ ਹੈ। ਕਾਲਜ ਪ੍ਰਸ਼ਾਸਨ ਵੱਲੋਂ 1 ਅਗਸਤ ਤੋਂ ਸ਼ੁਰੂ ਹੋਣ ਵਾਲੀਅਾਂ ਐੱਮ. ਬੀ. ਬੀ. ਐੱਸ. ਦੀਆਂ ਜਮਾਤਾਂ ਤੋਂ ਪਹਿਲਾਂ ਹੀ 19 ਮੈਂਬਰੀ ਵਿਸ਼ੇਸ਼ ਐਂਟੀ-ਰੈਗਿੰਗ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਸਹੂਲਤ ਲਈ 9 ਮੈਂਬਰੀ ਫਲਾਇੰਗ ਸਕੁਐਡ ਟੀਮ ਬਣਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਮੈਡੀਕਲ ਕਾਲਜ ਵਿਚ ਐੱਮ. ਬੀ. ਬੀ. ਐੱਸ. ਦੀ ਪਡ਼੍ਹਾਈ ਲਈ 1 ਅਗਸਤ ਤੋਂ ਸ਼ੁਰੂ ਹੋਣ ਵਾਲੀਅਾਂ ਜਮਾਤਾਂ ’ਚ 200 ਨਵੇਂ ਵਿਦਿਆਰਥੀ ਆ ਰਹੇ ਹਨ। ਅਕਸਰ ਸੀਨੀਅਰ ਵੱਲੋਂ ਜੂਨੀਅਰ ’ਤੇ ਆਪਣਾ ਦਬਦਬਾ ਜਮਾਉਣ ਲਈ ਉਸ ਦੀ ਰੈਗਿੰਗ ਕੀਤੀ ਜਾਂਦੀ ਹੈ। ਮੈਡੀਕਲ ਕਾਲਜ ਵੱਲੋਂ ਸਮਾਂ ਰਹਿੰਦੇ ਹੀ ਇਸ ਸਮੱਸਿਆ ’ਚੋਂ ਨਿਕਲਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਅੱਜ ਪ੍ਰਿੰ. ਸੁਜਾਤਾ ਸ਼ਰਮਾ ਦੀ ਅਗਵਾਈ ਵਿਚ ਸੀਨੀਅਰ ਪ੍ਰੋਫੈਸਰਾਂ ਦੀ ਮੀਟਿੰਗ ਹੋਈ, ਜਿਸ ਵਿਚ 1 ਅਗਸਤ ਤੋਂ ਸ਼ੁਰੂ ਹੋਣ ਵਾਲੀਅਾਂ ਐੱਮ. ਬੀ. ਬੀ. ਐੱਸ. ਦੀਆਂ ਜਮਾਤਾਂ ਵਿਚ ਆਉਣ ਵਾਲੇ ਨਵੇਂ ਵਿਦਿਆਰਥੀਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਵਿਸ਼ੇਸ਼ ਕਮੇਟੀ ਦੇ ਗਠਨ ’ਤੇ ਵਿਚਾਰ ਕੀਤਾ ਗਿਆ।
ਕਾਲਜ ਪ੍ਰਸ਼ਾਸਨ ਵੱਲੋਂ ਫੈਸਲਾ ਲੈਂਦਿਅਾਂ 19 ਮੈਂਬਰੀ ਐਂਟੀ-ਰੈਗਿੰਗ ਕਮੇਟੀ ਦੀ ਚੇਅਰਪਰਸਨ ਡਾ. ਵੀਨਾ, ਕੋਆਰਡੀਨੇਟਰ ਡਾ. ਐੱਸ. ਕੇ. ਮਲਹੋਤਰਾ, ਡਾ. ਅਮਰ ਪ੍ਰਕਾਸ਼ ਕਟਾਰੀਆ, ਡਾ. ਮਧੂ ਗਰੋਵਰ, ਡਾ. ਰਮੇਸ਼ ਚੰਦਰ, ਡਾ. ਸ਼ਿਵਚਰਨ, ਡਾ. ਸੁਮਿਤਜੋਤ ਸਿੰਘ, ਡਾ. ਜੇ. ਐੱਸ. ਖੁੱਲਰ, ਡਾ. ਮੋਹਨ ਲਾਲ, ਡਾ. ਪਰਮੀਤ ਬੱਗਾ, ਡਾ. ਗੁਰਪ੍ਰੀਤ ਕੌਰ ਰੰਧਾਵਾ, ਡਾ. ਜਸਪ੍ਰੀਤ ਸਿੰਘ, ਡਾ. ਆਈ. ਪੀ. ਐੱਸ. ਗਰੋਵਰ ਐੱਸ. ਐੱਚ. ਓ. ਮਜੀਠਾ ਰੋਡ, ਚਰਨਜੀਤ ਸਿੰਘ ਵਾਲੀਆ ਆਦਿ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ’ਤੇ ਨਜ਼ਰ ਰੱਖਣ ਲਈ 9 ਮੈਂਬਰੀ ਫਲਾਇੰਗ ਸਕੁਐਡ ਟੀਮ ਵੀ ਬਣਾਈ ਗਈ, ਜਿਸ ਵਿਚ ਕੋਆਰਡੀਨੇਟਰ ਡਾ. . ਮਲਹੋਤਰਾ, ਡਾ. ਜੇ. ਐੱਸ. ਖੁੱਲਰ, ਡਾ. ਕਰਮਜੀਤ ਸਿੰਘ, ਡਾ. ਪਰਮੀਤ ਬੱਗਾ, ਡਾ. ਜਸਪ੍ਰੀਤ ਸਿੰਘ, ਡਾ. ਜਸਲੀਨ ਕੌਰ, ਪ੍ਰਧਾਨ ਯੂਨੀਅਨ ਡਾਕਟਰ ਐਸੋਸੀਏਸ਼ਨ ਤੇ ਪ੍ਰਧਾਨ ਸਟੂਡੈਂਟਸ ਬਾਡੀ ਨੂੰ ਮੈਂਬਰ ਬਣਾਇਆ ਗਿਆ।
ਕਾਲਜ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤੀਆਂ ਗਈਆਂ ਕਮੇਟੀਆਂ ਨੂੰ ਹੁਕਮ ਦਿੱਤੇ ਗਏ ਕਿ ਕਿਸੇ ਵੀ ਹਾਲਤ ਵਿਚ ਕਾਲਜ ’ਚ ਰੈਗਿੰਗ ਨਾ ਹੋਵੇ। ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਇੰਨ-ਬਿਨ ਪਾਲਣਾ ਕਰਦਿਅਾਂ ਵਿਦਿਆਰਥੀਆਂ ਦੇ ਸ਼ੋਸ਼ਣ ਨੂੰ ਰੋਕਿਆ ਜਾਵੇ। ਫਲਾਇੰਗ ਸਕੁਐਡ ਦਿਨ-ਰਾਤ ਅਚਨਚੇਤ ਛਾਪੇਮਾਰੀ ਕਰ ਕੇ ਵਿਦਿਆਰਥੀਆਂ ਨਾਲ ਸੰਪਰਕ ਵਿਚ ਰਹੇ। ਕਾਲਜ ਦੇ ਅੰਦਰ ਅਤੇ ਬਾਹਰ ਐਂਟੀ-ਰੈਗਿੰਗ ਕਮੇਟੀ ਦੇ ਮੈਂਬਰਾਂ ਦੇ ਮੋਬਾਇਲ ਨੰਬਰਾਂ ’ਤੇ ਡਿਸਪਲੇ ਲਾਈ ਜਾਵੇ।
ਸਿੱਖਿਅਾ ਬੋਰਡ ਨੇ ‘84 ਦੇ ਗੇੜ’ ’ਚ ਫਸਾਇਆ ਮਾਨਤਾ ਪ੍ਰਾਪਤ ਸਕੂਲਾਂ ਨੂੰ
NEXT STORY