ਅੰਮ੍ਰਿਤਸਰ (ਸਰਬਜੀਤ): ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਉਹ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਪਰਿਕਰਮਾ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਚਾਰੋਂ ਪਾਸੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰ ਸੰਗਤਾਂ ਦੀ ਸੁਰੱਖਿਆ ਸਲਾਮਤੀ ਨੂੰ ਧਿਆਨ ਵਿਚ ਰੱਖਦਿਆਂ ਭਵਿੱਖ ਵਿਚ ਹੈਲੀਕਾਪਟਰ ਰਾਹੀਂ ਫੁੱਲ ਬਰਸਾਉਣ ਦੀ ਸੇਵਾ ਪੱਕੇ ਤੌਰ ਤੇ ਬੰਦ ਕਰ ਦਿੱਤੀ ਜਾਵੇ।
ਇਹ ਖ਼ਬਰ ਵੀ ਪੜ੍ਹੋ - ਨਸ਼ੇ ਦੇ ਦੈਂਤ ਨੇ ਨਿਗਲਿਆ ਚਾਰ ਭੈਣਾਂ ਦਾ ਇਕਲੌਤਾ ਭਰਾ, ਘਰ 'ਚ ਪੁਆਏ ਵੈਣ
ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਬੇਨਤੀ-ਪੱਤਰ ਵਿੱਚ ਕਿਹਾ ਕਿ 29 ਅਕਤੂਬਰ ਵਾਲੇ ਦਿਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਸਬੰਧੀ ਜੋ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਸੀ, ਉਸ ਨਗਰ ਕੀਰਤਨ ਵਿਚ ਹਾਜ਼ਰ ਸੰਗਤਾਂ ਤੇ ਬੜੇ ਨੀਵੇਂ ਉਡਾਏ ਹੈਲੀਕਾਪਟਰ ਰਾਹੀਂ ਫੁੱਲ ਬਰਸਾਉਣ ਦੀ ਬਹੁਤ ਹੀ ਖ਼ਤਰਨਾਕ ਕਾਰਵਾਈ ਕੀਤੀ ਗਈ। ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਬਹੁਗਿਣਤੀ ਹਾਜ਼ਰ ਸੰਗਤਾਂ ਇਸ ਕਾਰਵਾਈ ਦੀ ਸੁਖ-ਸੁਖਾਂ ਨਾਲ ਸੰਪੂਰਨ ਹੋਣ ਦੀ ਅਰਦਾਸ ਕਰ ਰਹੀਆਂ ਸਨ। ਕਾਫੀ ਸੁਚੇਤ ਗੁਰਸਿੱਖ 8 ਦਸੰਬਰ 2021 ਨੂੰ ਵਾਪਰੇ ਹੈਲੀਕਾਪਟਰ ਹਾਦਸੇ ਨੂੰ ਯਾਦ ਕਰਕੇ ਖੌਫ਼ਜ਼ਦਾ ਹੋ ਰਹੇ ਸਨ, ਜਿਸ ਵਿਚ ਭਾਰਤੀ ਫੌਜ ਦੇ ਚੀਫ਼ ਆਫ਼ ਆਰਮੀ ਸਟਾਫ਼ ਬਿਪਨ ਰਾਵਤ ਆਪਣੀ ਪਤਨੀ ਅਤੇ ਹੈਲੀਕਾਪਟਰ ਅਮਲੇ ਸਮੇਤ ਮਰ ਗਏ ਸਨ। ਇਹ ਠੀਕ ਹੈ ਕਿ ਅਜਿਹੀਆਂ ਦੁਰਘਟਨਾਵਾਂ ਸਦਾ ਨਹੀਂ ਵਾਪਰਦੀਆਂ,ਪਰ ਅਜਿਹੇ ਅਣਚਾਹੇ ਖ਼ਤਰੇ ਸਹੇੜਨ ਦੀ ਵੀ ਕੀ ਲੋੜ ਹੈ। ਮਸ਼ੀਨਰੀ ਵਿੱਚ ਨੁਕਸ ਪੈਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਇਹ ਖ਼ਬਰ ਵੀ ਪੜ੍ਹੋ - ਬੇਰੁਜ਼ਗਾਰ ਨੌਜਵਾਨਾਂ ਲਈ ਅਹਿਮ ਖ਼ਬਰ, ਹੁਣ ਇਸ ਵਿਭਾਗ 'ਚ ਨਿਯੁਕਤੀਆਂ ਕਰੇਗੀ ਪੰਜਾਬ ਸਰਕਾਰ
ਉਨ੍ਹਾਂ ਕਿਹਾ ਕਿ ਇਹ ਵੀ ਧਿਆਨਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਉਡਾਣ-ਰਹਿਤ ਖੇਤਰ (No Flying Zone) ਵਿਚ ਹੈਲੀਕਾਪਟਰ ਉਡਾਉਣਾ ਅਪਰਾਧ ਯਾਫਤਾ ਗੈਰ ਕਾਨੂੰਨੀ ਕਾਰਵਾਈ ਹੈ। ਭਵਿੱਖ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਗੁਰਸਿੱਖ ਅਧਿਕਾਰੀਆਂ ਨੂੰ ਕੁਝ ਸ਼ਰਧਾਵਾਨ ਵਿਅਕਤੀਆਂ ਨੂੰ ਅਜਿਹੀ ਖ਼ਤਰਿਆਂ ਭਰਭੂਰ ਕਾਰਵਾਈ ਲਈ ਕਤੱਈ ਪ੍ਰਵਾਨਗੀ ਨਹੀਂ ਦੇਣੀ ਚਾਹੀਦੀ। ਦੁਰਘਟਨਾ ਵਾਪਰਨ ਤੋਂ ਬਾਅਦ ਪੜਤਾਲਾਂ ਕਰਾਉਣੀਆਂ, ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦਾ ਘਟਨਾ ਦੇ ਸ਼ਿਕਾਰ ਵਿਅਕਤੀਆਂ ਨੂੰ ਕੋਈ ਲਾਭ ਨਹੀਂ ਹੁੰਦਾ। ਰੱਬ ਨਾ ਕਰੇ ਜੇ ਕਿਸੇ ਪਾਵਨ ਅਸਥਾਨ ਤੇ ਅਣਚਾਹਿਆ ਹਾਦਸਾ ਵਾਪਰ ਜਾਵੇ ਤਾਂ ਸਮੁੱਚੀ ਕੌਮ ਦੇ ਪੱਲੇ ਗੁੱਸੇ ਅਤੇ ਪਛਤਾਵੇ ਤੋਂ ਸਿਵਾ ਹੋਰ ਕੁਝ ਨਹੀਂ ਰਹਿ ਜਾਂਦਾ ਹੈ। ਉਨ੍ਹਾਂ ਪੂਰੀ ਆਸ ਜਤਾਈ ਕਿ ਸੰਗਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਬੇਨਤੀ ਪ੍ਰਵਾਨ ਕਰਦਿਆਂ ਭਵਿੱਖ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੈਲੀਕਾਪਟਰ ਰਾਹੀਂ ਫੁੱਲ ਬਰਸਾਉਣ ਦੀ ਕਾਰਵਾਈ ਤੇ ਮੁਕੰਮਲ ਪਾਬੰਦੀ ਆਇਦ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਰੁਜ਼ਗਾਰ ਨੌਜਵਾਨਾਂ ਲਈ ਅਹਿਮ ਖ਼ਬਰ, ਹੁਣ ਇਸ ਵਿਭਾਗ 'ਚ ਨਿਯੁਕਤੀਆਂ ਕਰੇਗੀ ਪੰਜਾਬ ਸਰਕਾਰ
NEXT STORY