ਪਾਇਲ (ਧੀਰਾ) : ਪਿੰਡ ਗੋਬਿੰਦਪੁਰਾ (ਨਵਾਂ ਪਿੰਡ) ਦੇ ਛੁੱਟੀ ਆਏ ਫ਼ੌਜੀ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ (32) ਪੁੱਤਰ ਨਛੱਤਰ ਸਿੰਘ, ਜਿਸ ਦੀ ਚੀਨ ਦੀ ਸਰਹੱਦ ’ਤੇ ਡਿਊਟੀ ਸੀ, ਉਹ ਬੀਤੀ 16 ਨਵੰਬਰ ਨੂੰ ਬਾਅਦ ਦੁਪਹਿਰ ਛੁੱਟੀ ਕੱਟਣ ਪਿੰਡ ਆਇਆ ਅਤੇ ਉਸੇ ਦਿਨ ਹੀ ਕਰੀਬ 4 ਵਜੇ ਘਰੋਂ ਪਰਿਵਾਰ ਨੂੰ ਇਹ ਕਹਿ ਕੇ ਪਾਇਲ ਨੂੰ ਚਲਾ ਗਿਆ ਕਿ ਉਸ ਦੀ ਸਿਹਤ ਕੁਝ ਢਿੱਲੀ ਹੈ ਅਤੇ ਉਸ ਨੇ ਦਵਾਈ ਲੈਣੀ ਹੈ ਅਤੇ ਵਾਲ ਕਟਵਾਉਣੇ ਹਨ।
ਇਹ ਵੀ ਪੜ੍ਹੋ : ਯੂਥ ਕਾਂਗਰਸੀ ਆਗੂ ਦੇ ਰੈਸਟੋਰੈਂਟ 'ਚ ਅਚਾਨਕ ਚੱਲੀ ਗੋਲੀ, ਨੌਜਵਾਨ ਦੇ ਢਿੱਡ 'ਚ ਲੱਗੀ
ਇਸੇ ਦੌਰਾਨ ਉਸ ਦੀ ਸਿਹਤ ਅਚਾਨਕ ਵਿਗੜ ਗਈ। ਪਤਾ ਲੱਗਣ ’ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਹਿਲਾਂ ਪਾਇਲ ਹਸਪਤਾਲ ਲਿਆਂਦਾ, ਜਿੱਥੋਂ ਡਾਕਟਰਾਂ ਨੇ ਉਸ ਨੂੰ ਸਿੱਧੂ ਹਸਪਤਾਲ ਦੋਰਾਹਾ ਲਿਜਾਣ ਲਈ ਕਿਹਾ। ਪਰਿਵਾਰਕ ਮੈਂਬਰ ਉਸ ਨੂੰ ਸਿੱਧੂ ਹਸਪਤਾਲ ਦੋਰਾਹਾ ਲੈ ਕੇ ਜਾ ਰਹੇ ਸਨ ਅਤੇ ਰਸਤੇ 'ਚ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਮਾਣਹਾਨੀ ਕੇਸ 'ਚ 'ਸੁਖਬੀਰ ਬਾਦਲ' ਦੇ ਜ਼ਮਾਨਤੀ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੰਨਾਟਾ ਪੱਸਰ ਗਿਆ। ਪਾਇਲ ਥਾਣੇ ਦੇ ਏ. ਐੱਸ. ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਫ਼ੌਜੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਣ ਹੋਈ ਹੈ ਅਤੇ ਪੁਲਸ ਨੇ ਮ੍ਰਿਤਕ ਗੁਰਜੀਤ ਸਿੰਘ ਦੇ ਪਿਤਾ ਨਛੱਤਰ ਸਿੰਘ ਅਤੇ ਭਰਾ ਹਰਪ੍ਰੀਤ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ।
ਇਹ ਵੀ ਪੜ੍ਹੋ : ਸ਼ਰਾਬ ਪਿਲਾਉਣ ਮਗਰੋਂ ਪਲੰਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪਥ ਮਿਲੀ ਲਾਸ਼
ਥਾਣੇਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਕਾਰਪੋਰੇਟਾਂ ਦੇ ਵਿਰੁੱਧ ਨਹੀਂ, ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਰੈਗੂਲੈਸ਼ਨ ਜ਼ਰੂਰੀ : ਕੈਪਟਨ
NEXT STORY