ਸੰਗਰੂਰ(ਬੇਦੀ, ਬਾਵਾ, ਵਿਵੇਕ ਸਿੰਧਵਾਨੀ)- ਪੁਲਸ ਨੇ ਇਕ ਮੋਟਰਸਾਈਕਲ ਚੋਰ ਗਿਰੋਹ ਨੂੰ ਕਾਬੂ ਕਰ ਕੇ 8 ਮੋਟਰਸਾਈਕਲ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੈੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕੇਵਲ ਕ੍ਰਿਸ਼ਨ ਸੀ.ਆਈ. ਏ. ਸਟਾਫ਼ ਬਹਾਦਰ ਸਿੰਘ ਵਾਲਾ ਨੇ ਸਣੇ ਪੁਲਸ ਪਾਰਟੀ ਦੇ ਨਾਕਾਬੰਦੀ ਦੌਰਾਨ ਚਰਨਜੋਤ ਸਿੰਘ ਉਰਫ਼ ਜੋਤ ਪੁੱਤਰ ਕੁਲਦੀਪ ਸਿੰਘ ਵਾਸੀ ਮੱਲਦੋਦ ਥਾਣਾ ਮਲੌਦ ਜ਼ਿਲਾ ਲੁਧਿਆਣਾ, ਸ਼ਹਿਬਾਜ਼ ਖਾਂ ਉਰਫ਼ ਸਨੀ ਪੁੱਤਰ ਦਿਲਬਰ ਸ਼ਾਹ ਵਾਸੀ ਚਾਂਦ ਕਾਲੋਨੀ ਮਾਲੇਰਕੋਟਲਾ ਅਤੇ ਫਿਰੋਜ਼ ਖਾਂ ਉਰਫ਼ ਮੰਗੂ ਪੁੱਤਰ ਸਲਾਮਤ ਅਲੀ ਵਾਸੀ ਦਹਿਲੀਜ ਕਲਾਂ ਥਾਣਾ ਸਦਰ ਅਹਿਮਦਗੜ੍ਹ ਕੋਲੋਂ ਚੋਰੀ ਦੇ 3 ਮੋਟਰਸਾਈਕਲ ਬਰਾਮਦ ਹੋਏ, ਜਿਨ੍ਹਾਂ ਖਿਲਾਫ ਥਾਣਾ ਸਿਟੀ ਮਾਲੇਰਕੋਟਲਾ 1 ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਚਰਨਜੋਤ ਸਿੰਘ ਉਰਫ਼ ਜੋਤ ਕੋਲੋਂ 3 ਅਤੇ ਸ਼ਹਿਬਾਜ਼ ਖਾਂ ਕੋਲੋਂ 2 ਹੋਰ ਮੋਟਰਸਾਈਕਲ ਬਰਾਮਦ ਹੋਏ।
ਪੁਲਸ ਵੱਲੋਂ ਬਰਾਮਦ ਮੋਟਰਸਾਈਕਲ : ਗ੍ਰਿਫਤਾਰ ਗਿਰੋਹ ਦੀ ਨਿਸ਼ਾਨਦੇਹੀ 'ਤੇ ਬਰਾਮਦ ਕੀਤੇ ਚੋਰੀ ਦੇ ਮੋਟਰਸਾਈਕਲਾਂ ਵਿਚ ਬਲਵੀਰ ਸਿੰਘ ਵਾਸੀ ਲੁਧਿਆਣਾ, ਬਹਾਦਰ ਸਿੰਘ ਵਾਸੀ ਖੰਨਾ, ਗਗਨਦੀਪ ਸਿੰਘ ਵਾਸੀ ਛੋਕਰਾ ਜ਼ਿਲਾ ਸੰਗਰੂਰ, ਦਲਬੀਰ ਸਿੰਘ ਵਾਸੀ ਲੱਖਾ ਸਿੰਘ ਵਾਲਾ, ਰਾਮ ਪਾਲ ਸਿੰਘ ਨੂਰਮਹਿਲ, ਨਿਰਭੈ ਸਿੰਘ ਵਾਸੀ ਬੌੜਾ ਖੁਰਦ ਨਾਭਾ ਅਤੇ ਅਹਿਮਦਗੜ੍ਹ ਅਤੇ ਪਾਇਲ ਤੋਂ ਚੋਰੀ ਹੋਏ ਮੋਟਰਸਾਈਕਲ ਸ਼ਾਮਲ ਹਨ। ਚੋਰੀ ਕੀਤੇ 3 ਮੋਟਰਸਾਈਕਲ ਵੇਚੇ ਕਬਾੜੀਏ ਨੂੰ : ਡੀ.ਐੈੱਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਕਤ ਨੌਜਵਾਨਾਂ ਨੇ ਮੰਨਿਆ ਕਿ ਉਨ੍ਹਾਂ ਨੇ ਕੁੱਲ 11 ਮੋਟਰਸਾਈਕਲ ਚੋਰੀ ਕੀਤੇ ਸਨ। ਪੁਲਸ ਨੇ 8 ਮੋਟਰਸਾਈਕਲ ਤਾਂ ਇਨ੍ਹਾਂ ਤੋਂ ਬਰਾਮਦ ਕਰਵਾ ਲਏ। ਤਿੰਨ ਮੋਟਰਸਾਈਕਲ ਇਨ੍ਹਾਂ ਨੌਜਵਾਨਾਂ ਨੇ ਕਬਾੜੀਏ ਨੂੰ ਵੇਚ ਦਿੱਤੇ। ਪੁਲਸ ਉਕਤ ਕਬਾੜੀਏ ਦੀ ਵੀ ਭਾਲ ਕਰ ਰਹੀ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਉਮਰ ਕਰੀਬ 20 ਸਾਲ ਦੇ ਲੱਗਭਗ ਹੈ।
ਪਾਕਿ ਤੇ ਅੱਤਵਾਦ ਦੇ ਪੁਤਲੇ ਫੂਕੇ
NEXT STORY