ਲੁਧਿਆਣਾ (ਹਿਤੇਸ਼)- ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਮੱਦੇਨਜ਼ਰ ਜਿੱਥੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ, ਉਥੇ ਕਾਂਗਰਸ ਵੀ ਇਕਦਮ ਐਕਟਿਵ ਹੋ ਗਈ ਹੈ, ਜਿਸ ਦੇ ਤਹਿਤ ਰਾਹੁਲ ਗਾਂਧੀ ਦੇ ਦੂਤ ਕੇ. ਸੀ. ਵੇਣੂ ਗੋਪਾਲ ਵੀ ਵੀਰਵਾਰ ਨੂੰ ਪੰਜਾਬ ਪੁੱਜ ਗਏ। ਉਨ੍ਹਾਂ ਨੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਨਾਲ ਦੇਰ ਰਾਤ ਤੱਕ ਵਨ-ਟੂ-ਵਨ ਮੀਟਿੰਗ ਕੀਤੀ। ਇਸ ਦੌਰਾਨ ਪੰਜਾਬ ਪ੍ਰਧਾਨ ਰਾਜਾ ਵੜਿੰਗ, ਨੇਤਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ, ਇੰਚਾਰਜ ਦਵਿੰਦਰ ਯਾਦਵ, ਹਰੀਸ਼ ਚੌਧਰੀ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਮੰਦਭਾਗੀ ਖ਼ਬਰ! ਤੜਕਸਾਰ ਸਕੂਲ ਜਾ ਰਹੇ ਵਿਦਿਆਰਥੀ ਨਾਲ ਰਾਹ 'ਚ ਹੀ ਵਾਪਰ ਗਿਆ ਭਾਣਾ
ਜਾਣਕਾਰੀ ਮੁਤਾਬਕ ਇਨ੍ਹਾਂ ਮੀਟਿੰਗਾਂ ’ਚ ਜਿਥੇ ਉਮੀਦਵਾਰਾਂ ਨਾਲ ਉਨ੍ਹਾਂ ਚੋਣ ਪ੍ਰਚਾਰ ਦੌਰਾਨ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਨਾਲ ਵਿਰੋਧ ਕਰਨ ਵਾਲੇ ਨੇਤਾਵਾਂ ਨੂੰ ਲੈ ਕੇ ਜਾਣਕਾਰੀ ਹਾਸਲ ਕੀਤੀ ਗਈ ਅਤੇ ਮੌਜੂਦਾ ਸਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜਾਂ ਤੋਂ ਗਰਾਊਂਡ ਰਿਪੋਰਟ ਲਈ ਗਈ। ਉਥੇ ਵੇਣੂਗੋਪਾਲ ਨੇ ਉਮੀਦਵਾਰਾਂ ਨੂੰ ਹਾਈਕਮਾਨ ਵੱਲੋਂ ਆਪਣੇ ਤੌਰ ’ਤੇ ਜੁਟਾਏ ਗਏ ਫੀਡਬੈਕ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੌਰਾਨ ਕਦਮ ਚੁੱਕਣ ਦੀ ਜ਼ਰੂਰਤ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਧਾਰਮਿਕ ਡੇਰੇ 'ਚ ਸਮਾਗਮ ਦੌਰਾਨ ਹੋਇਆ ਧਮਾਕਾ! ਪੈ ਗਈਆਂ ਭਾਜੜਾਂ (ਵੀਡੀਓ)
ਰਾਹੁਲ-ਪ੍ਰਿਯੰਕਾ ਦੇ ਨਾਲ ਹੋਰ ਵੱਡੇ ਨੇਤਾਵਾਂ ਦੀਆਂ ਰੈਲੀਆਂ ਨੂੰ ਲੈ ਕੇ ਵੀ ਹੋਈ ਚਰਚਾ
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਹੋਣ ਵਾਲੀਆਂ ਰੈਲੀਆਂ ਦਾ ਸ਼ੈਡਿਊਲ ਭਾਜਪਾ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਨਾਲ ਰਾਹੁਲ, ਪ੍ਰਿਯੰਕਾ ਦੀਆਂ ਰੈਲੀਆਂ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਇਹ ਮੰਥਨ ਵੀ ਕੀਤਾ ਗਿਆ ਕਿ ਕਾਂਗਰਸ ਦੇ ਕਿਹੜੇ ਵੱਡੇ ਨੇਤਾਵਾਂ ਨੂੰ ਕਿਸ ਸੀਟ ’ਤੇ ਬੁਲਾਉਣ ਨਾਲ ਫਾਇਦਾ ਹੋ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਣੋ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਬੌਬੀ ਮਾਨ ਦੀ 'ਜਗ ਬਾਣੀ' ਨਾਲ ਗੱਲਬਾਤ (ਵੀਡੀਓ)
NEXT STORY