ਅਬੋਹਰ(ਸੁਨੀਲ)-ਥਾਣਾ ਬਹਾਵਵਾਲਾ ਦੇ ਹੌਲਦਾਰ ਬਲਕਾਰ ਸਿੰਘ ਨੇ ਬੀਤੀ ਸ਼ਾਮ ਪਿੰਡ ਸ਼ੇਰੇਵਾਲਾ ਨੇੜੇ ਗਸ਼ਤ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 192 ਪਊਏ ਬਰਾਮਦ ਹੋਏ। ਫੜੇ ਗਏ ਵਿਅਕਤੀ ਦੀ ਪਛਾਣ ਚਾਨਣ ਰਾਮ ਪੁੱਤਰ ਭੰਵਰ ਲਾਲ ਵਾਸੀ ਪਿੰਡ ਖਾਟ ਸਜਵਾਰ, ਥਾਣਾ ਸਾਦੁਲ ਸ਼ਹਿਰ ਜ਼ਿਲਾ ਸ਼੍ਰੀਗੰਗਾਨਗਰ ਦੇ ਰੂਪ 'ਚ ਹੋਈ ਹੈ। ਪੁਲਸ ਨੇ ਉਸ ਖਿਲਾਫ ਐਕਸਾਈਜ਼ ਐਕਟ ਦੀ ਧਾਰਾ 61, 1, 14 ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਦੇ ਮੇਜਰ ਸਿੰਘ ਨੇ ਮਿਲੀ ਇਤਲਾਹ 'ਤੇ ਕਾਰਵਾਈ ਕਰਦਿਆਂ ਮਾਹਲਾ ਚੌਕ 'ਚ ਗੁਰਪ੍ਰੀਤ ਸਿੰਘ ਵਾਸੀ ਕੱਬਰ ਵੱਛਾ ਤੋਂ 200 ਲੀਟਰ ਲਾਹਨ ਅਤੇ 100 ਪੇਟੀ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੱਲਾਂਵਾਲਾ ਦੇ ਐੱਚ. ਸੀ. ਅਨਵਰ ਮਸੀਹ ਅਤੇ ਜਗਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਇੰਦਰਜੀਤ ਸਿੰਘ ਬਿੱਲਾ ਨੂੰ ਚਾਲੂ ਸ਼ਰਾਬ ਦੀ ਭੱਠੀ, ਨਾਜਾਇਜ ਸ਼ਰਾਬ ਤੇ 25 ਕਿਲੋ ਲਾਹਣ ਸਮੇਤ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਦੂਸਰੇ ਪਾਸੇ ਥਾਣਾ ਮਮਦੋਟ ਦੇ ਐੱਚ. ਸੀ. ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ 40 ਕਿਲੋ ਲਾਹਣ ਬਰਾਮਦ ਕਰਨ ਉਪਰੰਤ ਮੁਖਤਿਆਰ ਸਿੰਘ ਖਿਲਾਫ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਿਸਾਬ-ਕਿਤਾਬ ਲਈ ਕੋਠੀ ਬੁਲਾ ਕੇ ਕੀਤੀ ਬਦਫੈਲੀ
NEXT STORY