ਅਬੋਹਰ(ਸੁਨੀਲ, ਰਹੇਜਾ)—ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਸੰਘਾ, ਨਗਰ ਥਾਣਾ ਨੰ. 2 ਦੇ ਮੁਖੀ ਚੰਦਰਸ਼ੇਖਰ ਤੇ ਪੁਲਸ ਪਾਰਟੀ ਨੇ ਸੱਸ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਨੂੰਹ ਤੇ ਉਸਦੇ ਆਸ਼ਕ ਭਤੀਜੇ ਨੂੰ ਅੱਜ ਗ੍ਰਿਫਤਾਰ ਕਰ ਲਿਆ। ਦੋਵਾਂ ਨੇ ਹੱਤਿਆ ਦਾ ਕਾਰਨ ਨਾਜਾਇਜ਼ ਸਬੰਧ ਦੱਸਿਆ। ਨੂੰਹ ਨੇ ਸੱਸ ਨੂੰ ਮਰਵਾਉਣ ਲਈ ਭਤੀਜੇ ਪ੍ਰਵੀਨ ਕੁਮਾਰ ਪੁੱਤਰ ਇੰਦਰ ਕੁਮਾਰ ਨੂੰ ਆਪਣੇ ਘਰ ਬੁਲਾ ਕੇ ਸੱਸ ਨੂੰ ਰਸਤੇ ਤੋਂ ਹਟਾਉਣ ਲਈ ਕਿਹਾ। ਭਤੀਜੇ ਨੇ ਜਲਦਬਾਜ਼ੀ 'ਚ ਰਿਸ਼ਤੇ ਵਿਚ ਲੱਗਦੀ ਆਪਣੀ ਦਾਦੀ ਸ਼ਾਰਦਾ ਦੇਵੀ ਪਤਨੀ ਵੀਰੂ ਰਾਮ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਖਾਲੀ ਪਏ ਨੌਹਰੇ ਵਿਚ ਸੁੱਟ ਦਿੱਤਾ। ਜਿਥੋਂ ਉਸ ਦੇ ਬੂਟ ਤੇ ਜੁਰਾਬਾਂ ਵੀ ਬਰਾਮਦ ਹੋਈਆਂ।
ਕੀ ਸੀ ਮਾਮਲਾ
ਚਾਚੀ ਸੁਨੀਤਾ ਉਰਫ ਜੂਲੀ ਪਤਨੀ ਦਰਸ਼ਨ ਤੇ ਪ੍ਰਵੀਨ ਕੁਮਾਰ ਦੋਵੇਂ ਨਾਟਕ ਕਰਦੇ ਰਹੇ। ਜਦੋਂ ਸਵੇਰੇ ਮੁਹੱਲਾ ਵਾਸੀਆਂ ਨੇ ਉਸਦੇ ਵੱਡੇ ਬੇਟੇ ਨੂੰ ਫੋਨ ਕਰ ਕੇ ਦੱਸਿਆ ਕਿ ਤੁਹਾਡੀ ਮਾਂ ਦੀ ਹੱਤਿਆ ਹੋ ਗਈ ਹੈ। ਇਸ ਦੌਰਾਨ ਘਟਨਾ ਵਾਲੀ ਥਾਂ 'ਤੇ ਪਹੁੰਚੇ ਪੁਲਸ ਕਪਤਾਨ ਅਮਰਜੀਤ ਸਿੰਘ, ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਬਾਰੀਕੀ ਨਾਲ ਕਰਦਿਆਂ ਸ਼ਾਰਦਾ ਦੀ ਛੋਟੀ ਨੂੰਹ ਸੁਨੀਤਾ ਰਾਣੀ ਉਰਫ ਜੂਲੀ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਦੋਵਾਂ ਵਿਚਕਾਰ ਨਾਜਾਇਜ਼ ਸਬੰਧ ਕਾਫੀ ਸਮੇਂ ਤੋਂ ਹਨ, ਜਿਸ ਕਰ ਕੇ ਨੂੰਹ ਨੇ ਆਪਣੀ ਸੱਸ ਨੂੰ ਮਰਵਾਉਣ ਲਈ ਇਕ ਡਰਾਮਾ ਕੀਤਾ ਸੀ। ਉਸ ਦਾ ਪਤੀ ਦਰਸ਼ਨ ਮੁਕਤਸਰ ਮੇਲੇ ਵਿਚ ਗਿਆ ਹੋਇਆ ਸੀ। ਪੁਲਸ ਨੇ ਉਸਦੇ ਪ੍ਰੇਮੀ ਭਤੀਜੇ ਪ੍ਰਵੀਨ ਕੁਮਾਰ ਪੁੱਤਰ ਇੰਦਰ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਚਾਚੀ ਨਾਲ ਭਤੀਜੇ ਦੇ ਸਨ ਨਾਜਾਇਜ਼ ਸਬੰਧ, ਸੱਸ ਨੇ ਵਿਰੋਧ ਕੀਤਾ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਜ਼ਿਕਰਯੋਗ ਹੈ ਕਿ ਆਰੀਆ ਨਗਰੀ ਗਲੀ ਨੰ. 7 ਵਾਸੀ ਸ਼ਾਰਦਾ ਦੇਵੀ ਪਤਨੀ ਬੀਰੋ ਰਾਮ ਆਪਣੇ ਇਕ ਬੇਟੇ ਨਾਲ ਰਹਿ ਰਹੀ ਸੀ। ਉਸ ਦੀ ਨੂੰਹ ਸੁਨੀਤਾ ਉਰਫ ਜੈਲੋ ਪਤਨੀ ਦਰਸ਼ਨ ਦੇ ਗੁਆਂਢ ਵਿਚ ਰਹਿਣ ਵਾਲੇ ਪ੍ਰਵੀਨ ਕੁਮਾਰ ਪੁੱਤਰ ਇੰਦਰਾਜ ਨਾਲ ਕਾਫੀ ਦਿਨਾਂ ਤੋਂ ਨਾਜਾਇਜ਼ ਸਬੰਧ ਸਨ। ਉਹ ਅਕਸਰ ਉਸ ਨੂੰ ਘਰ ਬੁਲਾ ਲੈਂਦੀ ਸੀ। ਹੱਤਿਆ ਦੀ ਰਾਤ ਤੋਂ ਪਹਿਲਾਂ ਉਸ ਦਾ ਪਤੀ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਵਿਚ ਗਿਆ ਹੋਇਆ ਸੀ। ਰਾਤ ਸਮੇਂ ਸੁਨੀਤਾ ਉਰਫ ਜੈਲੋ ਨੇ ਆਪਣੇ ਆਸ਼ਕ ਪ੍ਰਵੀਨ ਕੁਮਾਰ ਨੂੰ ਘਰ ਬੁਲਾਇਆ, ਜਿਸ 'ਤੇ ਉਸ ਦੀ ਸੱਸ ਸ਼ਾਰਦਾ ਨੇ ਵਿਰੋਧ ਕੀਤਾ ਤਾਂ ਦੋਵਾਂ ਨੇ ਮਿਲ ਕੇ ਉਸ ਨਾਲ ਕੁੱਟ-ਮਾਰ ਕੀਤੀ ਅਤੇ ਉਸ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਗੁਆਂਢ 'ਚ ਨੌਹਰੇ ਵਿਚ ਸੁੱਟ ਦਿੱਤਾ। ਉਸਦੇ ਦੂਜੇ ਪੁੱਤਰ ਵਿਕਰਮ ਤੇ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਭਾਜਪਾ ਵੱਲੋਂ ਪੰਜਾਬ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਦਰਸ਼ਨ
NEXT STORY