ਰਾਮਾਂ ਮੰਡੀ(ਪਰਮਜੀਤ)-ਰਾਮਾਂ ਮੰਡੀ ਪੁਲਸ ਵੱਲੋਂ ਨਜਾਇਜ਼ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ. ਐੱਚ. ਓ. ਜਗਦੀਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਵਿਰੋਧੀ ਮੁਹਿੰਮ ਤਹਿਤ ਹੌਲਦਾਰ ਪਰਵਿੰਦਰ ਸਿੰਘ ਚੱਠਾ ਨੇ ਪੁਲਸ ਪਾਰਟੀ ਸਮੇਤ ਪਿੰਡ ਫੱਲੜ ਵਿਖੇ ਨਾਕਾ ਲਾਇਆ ਹੋਇਆ ਸੀ, ਤਾਂ ਇਕ ਵਿਅਕਤੀ ਆਪਣੇ ਬਜਾਜ ਮੋਟਰਸਾਈਕਲ 'ਤੇ ਪਲਾਸਟਿਕ ਦਾ ਬੋਰਾ ਰੱਖ ਕੇ ਆ ਰਿਹਾ ਸੀ, ਜਦੋਂ ਪੁਲਸ ਕਰਮਚਾਰੀਆਂ ਨੇ ਉਸ ਨੂੰ ਰੋਕ ਕੇ ਉਸਦੇ ਗੱਟੇ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 24 ਬੋਤਲਾਂ ਮਾਰਕਾ ਹਰਿਆਣਾ ਦੇਸੀ ਸ਼ਰਾਬ ਦੀਆਂ ਬਰਾਮਦ ਹੋਈਆਂ, ਜਿਸ ਦੀ ਪਛਾਣ ਤਰਸੇਮ ਸਿੰਘ ਪੁੱਤਰ ਭੌਰਾ ਸਿੰਘ ਵਾਸੀ ਪਿੰਡ ਗੁਰੂਸਰ ਸੈਣੇਵਾਲਾ ਵਜੋਂ ਹੋਈ ਹੈ, ਜੋ ਕਿ ਹਰਿਆਣਾ ਤੋਂ ਨਾਜਾਇਜ਼ ਸਰਾਬ ਲਿਆ ਕੇ ਵੇਚਣ ਦਾ ਕੰਮ ਕਰਦਾ ਸੀ। ਪੁਲਸ ਨੇ ਉਕਤ ਵਿਅਕਤੀ ਨੂੰ ਸ਼ਰਾਬ ਸਣੇ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਸ਼ੇ ਵਾਲੇ ਪਾਊਡਰ ਸਣੇ ਕਾਬੂ
NEXT STORY