ਜ਼ੀਰਾ(ਗੁਰਮੇਲ)—ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਏ. ਟੀ. ਐੱਮ. ਬਦਲ ਕੇ ਲੋਕਾਂ ਦੇ ਪੈਸੇ ਕਢਵਾਉਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਪਾਸੋਂ 9 ਏ. ਟੀ. ਐੱਮ. ਕਾਰਡ ਅਤੇ 2500 ਰੁਪਏ ਦੀ ਨਕਦੀ ਬਰਾਮਦ ਹੋਈ ਹੈ ਜਦੋਂ ਕਿ 2 ਮੈਂਬਰ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਜ਼ੀਰਾ ਦੇ ਇੰਚਾਰਜ ਦਵਿੰਦਰ ਕੁਮਾਰ ਅਤੇ ਏ. ਐੱਸ. ਆਈ. ਲਖ਼ਵੀਰ ਸਿੰਘ ਨੇ ਦੱਸਿਆ ਕਿ 3 ਫਰਵਰੀ 2018 ਨੂੰ ਐੱਸ. ਬੀ. ਆਈ. ਬੈਂਕ ਜ਼ੀਰਾ ਦੇ ਏ. ਟੀ. ਐੱਮ. 'ਚੋਂ ਬਿਸ਼ਨ ਦਾਸ ਪੁੱਤਰ ਇਤਬਾਰੀ ਲਾਲ ਜੋ ਕਿ ਸਿਵਲ ਹਸਪਤਾਲ ਜ਼ੀਰਾ ਦਾ ਮੁਲਾਜ਼ਮ ਹੈ, ਨਾਲ ਏ. ਟੀ. ਐੱਮ. ਬਦਲ ਕੇ ਪੈਸੇ ਕਢਵਾਏ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਏ. ਟੀ. ਐੱਮ. ਦੇ ਪੈਸੇ ਨਿਕਲਣ ਵਾਲੀ ਥਾਂ 'ਤੇ ਕਾਗਜ਼ ਫਸਾ ਕੇ ਏ. ਟੀ. ਐੱਮ. ਨੂੰ ਜਾਮ ਕਰ ਦਿੰਦੇ ਸਨ ਅਤੇ ਏ. ਟੀ. ਐੱਮ. ਕਾਰਡ ਧਾਰਕ ਨੂੰ ਗੱਲਾਂ ਵਿਚ ਲਾ ਕੇ ਬਾਅਦ ਵਿਚ ਉਸਦੀ ਪੈਸੇ ਕਢਵਾਉਣ ਦੀ ਮਦਦ ਦਾ ਬਹਾਨਾ ਲਾ ਕੇ ਉਸਦਾ ਪਾਸਵਰਡ ਪਤਾ ਕਰ ਲੈਂਦੇ ਸਨ ਅਤੇ ਬਾਅਦ ਵਿਚ ਏ. ਟੀ. ਐੱਮ. ਬਦਲ ਕੇ ਆਪਣੀ ਘਟਨਾ ਨੂੰ ਅੰਜ਼ਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਦੀ ਸ਼ਨਾਖਤ ਕਮਲਜੀਤ ਸਿੰਘ ਉਰਫ਼ ਬਿੱਟੂ ਪੁੱਤਰ ਧਰਮਪਾਲ ਵਾਸੀ ਹਰਿਆਣਾ ਵਜੋਂ ਹੋਈ ਹੈ ਜਦੋਂ ਕਿ 2 ਫਰਾਰ ਦੋਸ਼ੀਆਂ ਵਿਚ ਰਵੀ ਉਰਫ਼ ਅਮਰਦਾਸ ਵਾਸੀ ਬਰਵਾਲਾ ਅਤੇ ਦੀਪਕ ਦੀ ਭਾਲ ਕੀਤੀ ਜਾ ਰਹੀ ਹੈ।
ਨਾਬਾਲਿਗਾ ਨੂੰ ਵਰਗਲਾਉਣ ਵਾਲਾ ਨੌਜਵਾਨ ਕਾਬੂ, ਪਰਚਾ ਦਰਜ
NEXT STORY