ਲੁਧਿਆਣਾ(ਰਿਸ਼ੀ)-ਰੇਲਵੇ ਸਟੇਸ਼ਨ ਨੇੜੇ ਦੇਰ ਰਾਤ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਥਾਣਾ ਕੋਤਵਾਲੀ ਦੀ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ 15 ਮੋਬਾਇਲ ਫੋਨ ਤੇ ਵਾਰਦਾਤ ਲਈ ਵਰਤੇ ਜਾਣ ਵਾਲੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਐੱਚ. ਐੱਚ. ਓ. ਇੰਸਪੈਕਟਰ ਬੀਰਬਲ ਸਿੰਘ ਨੇ ਦੱਸਿਆ ਕਿ ਫੜੇ ਦੋਸ਼ੀਆਂ ਦੀ ਪਛਾਣ ਦਵਿੰਦਰ ਸਿੰਘ ਨਿਵਾਸੀ ਜਨਤਾ ਨਗਰ, ਲੱਕੀ ਤੇ ਮੋਨੂ ਰਾਮ ਨਿਵਾਸੀ ਢੋਲੇਵਾਲ, ਬੀਰੂ ਨਿਵਾਸੀ ਫੀਲਡਗੰਜ ਤੇ ਸੂਰਜ ਨਿਵਾਸੀ ਪਿੰਡ ਗਿੱਲ ਵਜੋਂ ਹੋਈ ਹੈ। ਫੜੇ ਗਏ ਦੋ ਚੋਰ ਨਾਬਾਲਗ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਾਰੇ ਚੋਰ ਟਾਇਰ ਸਾੜ ਕੇ ਉਸ ਦੇ ਧੂੰਏਂ ਦਾ ਨਸ਼ਾ ਕਰਦੇ ਹਨ ਤੇ ਫਿਰ ਨਸ਼ੇ ਦੀ ਹਾਲਤ ਵਿਚ ਰੇਲਵੇ ਸਟੇਸ਼ਨ ਰੋਡ 'ਤੇ ਰਾਤ ਸਮੇਂ ਇਕੱਲੇ ਲੰਘ ਰਹੇ ਲੋਕਾਂ ਤੋਂ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਲੁੱਟ-ਖੋਹ ਕਰਦੇ ਸਨ। ਪੁਲਸ ਮੁਤਾਬਕ ਇਹ ਗਿਰੋਹ ਪਹਿਲੀ ਵਾਰ ਪੁਲਸ ਦੇ ਹੱਥੇ ਚੜ੍ਹਿਆ ਹੈ। ਪੁਲਸ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਕੇ ਪੁੱਛਗਿੱਛ ਕਰ ਰਹੀ ਹੈ।
ਸਿੰਚਾਈ ਵਿਭਾਗ ਦੀ ਰਿਹਾਇਸ਼ੀ ਨਹਿਰੀ ਕਾਲੋਨੀ ਦੀ ਅਖੀਰ ਕੌਣ ਲਵੇਗਾ ਸਾਰ
NEXT STORY