ਪਾਇਲ(ਬਰਮਾਲੀਪੁਰ)-ਪਾਇਲ ਪੁਲਸ ਨੇ ਰਾਹਗੀਰਾਂ ਕੋਲੋਂ ਮੋਬਾਇਲ ਖੋਹਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੱਤਪਾਲ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਬਾ ਗਸ਼ਤ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਗੁਪਤ ਸੂਚਨਾ ਮਿਲੀ ਕਿ ਡੂਮ ਦੇ ਨਹਿਰੀ ਪੁਲ ਦੀ ਕੱਚੀ ਪਟੜੀ ਵਾਲੇ ਪਾਸੇ ਕੁੱਝ ਨੌਜਵਾਨ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਹੇ ਹਨ। ਜਿਸ 'ਤੇ ਮੌਕੇ 'ਤੇ ਪੁੱਜੇ ਥਾਣੇਦਾਰ ਸੱਤਪਾਲ ਸਿੰਘ ਨੇ ਪੁਲਸ ਪਾਰਟੀ ਦੇ ਸਹਿਯੋਗ ਨਾਲ 2 ਮੋਟਰ ਸਾਈਕਲ 'ਤੇ ਸਵਾਰ ਕਥਿਤ ਦੋਸ਼ੀ ਸਤਵਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਭਾਂਬਰੀ, ਗਗਨਦੀਪ ਸਿੰਘ ਪੁੱਤਰ ਹਰਪ੍ਰੀਤ ਸਿੰਘ ਕੋਟਲਾ ਅਜਨੇਰ, ਬਲਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਜੀਰਕ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਕਿਲਾ ਹਾਂਸ ਨੂੰ ਰੰਗੇ ਹੱਥੀਂ ਦਬੋਚ ਲਿਆ ਹੈ। ਜਿਨ੍ਹਾਂ ਪਾਸੋਂ ਵੱਖ-ਵੱਖ ਕੰਪਨੀਆਂ ਦੇ ਰਾਹਗੀਰਾਂ ਤਂੋ ਖੋਹੇ 4 ਮੋਬਾਇਲ ਬਰਾਮਦ ਕੀਤੇ ਹਨ, ਜਿਨ੍ਹਾਂ ਬਾਰੇ ਇਹ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਉਕਤ ਕਥਿਤ ਦੋਸ਼ੀਆਂ ਖਿਲ਼ਾਫ ਮੁਕੱਦਮਾ ਦਰਜ ਕੀਤਾ ਗਿਆ, ਜਿਨ੍ਹਾਂ ਕੋਲਂੋ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਕੋਲਂੋ ਹੋਰ ਵੀ ਕੁੱਝ ਮਿਲਣ ਦੀ ਉਮੀਦ ਹੈ।
ਲਗਾਤਾਰ ਦੂਜੇ ਦਿਨ ਵਿਜੀਲੈਂਸ ਟੀਮ ਨੇ ਫਰੋਲਿਆ ਨਗਰ ਕੌਂਸਲ ਦਾ ਰਿਕਾਰਡ
NEXT STORY