ਬਠਿੰਡਾ(ਸੁਖਵਿੰਦਰ)-ਕੇਂਦਰੀ ਜੇਲ ’ਚੋਂ ਪੁਲਸ ਵੱਲੋਂ ਮੁਲਾਕਾਤ ਦੌਰਾਨ 2 ਅੌਰਤਾਂ ਨੂੰ 20 ਗ੍ਰਾਮ ਚਿੱਟੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਕੈਦੀ ਸਮੇਤ ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਕੇਂਦਰੀ ਜੇਲ ਵਿਖੇ ਬੰਦ ਹੈ। ਬੀਤੇ ਦਿਨੀਂ ਉਸਦੀ ਪਤਨੀ ਪੂਜਾ ਆਪਣੀ ਰਿਸ਼ਤੇਦਾਰ ਕਸ਼ਮੀਰ ਕੌਰ ਨੂੰ ਨਾਲ ਲੈ ਕੇ ਮੁਲਾਕਾਤ ਕਰਨ ਲਈ ਜੇਲ ਵਿਚ ਆਈ ਸੀ। ਮੁਲਾਕਾਤ ਤੋਂ ਪਹਿਲਾ ਜਦੋਂ ਜੇਲ ਪ੍ਰਸ਼ਾਸਨ ਵੱਲੋਂ ਉਕਤ ਅੌਰਤਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 20 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅੌਰਤ ਜੇਲ ਵਿਚ ਬੰਦ ਆਪਣੇ ਕੈਦੀ ਪਤੀ ਨੂੰ ਚਿੱਟਾ ਦੇਣ ਲਈ ਆਈ ਸੀ ਪਰ ਪੁਲਸ ਦੇ ਹੱਥ ਲੱਗ ਗਈ। ਥਾਣਾ ਕੈਂਟ ਪੁਲਸ ਨੇ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਜੋਗਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਦੋਵਾਂ ਅੌਰਤਾਂ ਨੂੰ ਗ੍ਰਿਫਤਾਰ ਕੀਤਾ ਹੈ।
ਨਰਸਿੰਗ ਸਟਾਫ ਅਣਮਿੱਥੇ ਸਮੇਂ ਦੀ ਹਡ਼ਤਾਲ ’ਤੇ
NEXT STORY