ਲੁਧਿਆਣਾ(ਮਹੇਸ਼)-ਬਸਤੀ ਜੋਧੇਵਾਲ ਪੁਲਸ ਨੇ ਲੁੱਟ-ਖੋਹ ਕਰਨ ਵਾਲੇ 2 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਰਾਹਗੀਰਾਂ ਤੋਂ ਲੁੱਟੇ ਗਏ 5 ਮੋਬਾਇਲ ਤੇ ਵਾਰਦਾਤਾਂ ਵਿਚ ਵਰਤਿਆ ਮੋਟਰਸਾਈਕਲ ਜ਼ਬਤ ਕੀਤਾ ਗਿਆ ਹੈ। ਫਡ਼ੇ ਗਏ ਦੋਸ਼ੀਆਂ ਦੀ ਪਛਾਣ ਵਾਲਮੀਕਿ ਨਗਰ ਦੇ ਦੀਪਕ (21) ਤੇ ਵਿਕਾਸ ਕੁਮਾਰ (28) ਵਜੋਂ ਹੋਈ ਹੈ, ਜੋ ਕਿ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਸ ਨੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਥਾਣਾ ਇੰਚਾਰਜ ਪੀ. ਪੀ. ਐੱਸ. ਅਧਿਕਾਰੀ ਮਾਧੁਰੀ ਸ਼ਰਮਾ ਨੇ ਦੱਸਿਆ ਕਿ ਸਬ-ਇੰਸਪੈਕਟਰ ਅਰਸ਼ਪ੍ਰੀਤ ਕੌਰ ਮੰਗਲਵਾਰ ਨੂੰ ਆਪਣੀ ਟੀਮ ਨਾਲ ਨੂਰਵਾਲਾ ਰੋਡ ਨੇਡ਼ੇ ਇਲਾਕੇ ਵਿਚ ਗਸ਼ਤ ’ਤੇ ਸੀ ਤਾਂ ਉਸ ਨੂੰ ਖੁਫੀਆ ਜਾਣਕਾਰੀ ਮਿਲੀ ਕਿ ਵਿਕਾਸ ਅਤੇ ਦੀਪਕ ਜੋ ਕਿ ਲੁੱਟ-ਖੋਹ ਕਰਦੇ ਹਨ, ਸਿਲਵਰ ਰੰਗ ਦੇ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ ਬੀ-10 ਜੀ ਜੇ 4070 ’ਤੇ ਸਵਾਰ ਹੋ ਕੇ ਲੁੱਟੇ ਗਏ ਮੋਬਾਇਲ ਵੇਚਣ ਲਈ ਕੈਲਾਸ਼ ਨਗਰ ਤੋਂ ਗੁਡ਼ ਮੰਡੀ ਵੱਲ ਜਾ ਰਹੇ ਹਨ। ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦਿਅਾਂ ਕੈਲਾਸ਼ ਨਗਰ ਰੋਡ ’ਤੇ ਇਕ ਸਵੀਟ ਸ਼ਾਪ ਨੇਡ਼ੇ ਯੋਜਨਾਬੱਧ ਤਰੀਕੇ ਨਾਲ ਨਾਕਾਬੰਦੀ ਕਰ ਕੇ ਦੋਵਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਦੋਸ਼ੀਆਂ ਤੋਂ ਵੱਖ-ਵੱਖ ਮਾਰਕੇ ਦੇ 5 ਮੋਬਾਇਲ ਬਰਾਮਦ ਹੋਏ, ਜੋ ਇਨ੍ਹਾਂ ਨੇ ਔਰਤ ਸਮੇਤ ਹੋਰਨਾਂ ਰਾਰਗੀਰਾਂ ਤੋਂ ਲੁੱਟੇ ਸਨ। ਇੰਸ. ਅਰਸ਼ਪ੍ਰੀਤ ਨੇ ਦੱਸਿਆ ਕਿ ਵਿਕਾਸ ਰੇਲਵੇ ਸਟੇਸ਼ਨ ਉੱਤੇ ਅਤੇ ਦੀਪਕ ਇਕ ਆਈਸਕ੍ਰੀਮ ਬਣਾਉਣ ਵਾਲੀ ਫੈਕਟਰੀ ਵਿਚ ਸਫਾਈ ਕਰਨ ਦਾ ਕੰਮ ਕਰਦੇ ਸਨ। ਵਿਕਾਸ ਸ਼ਾਦੀਸ਼ੁਦਾ ਹੈ। ਦੋਨੋਂ ਦੋਸ਼ੀ ਗਰੀਬ ਪਰਿਵਾਰ ਤੋਂ ਹਨ ਪਰ ਚਿੱਟੇ ਕਾਰਨ ਨਸ਼ੇ ਦੀ ਦਲਦਲ ਵਿਚ ਫਸ ਕੇ ਅਪਰਾਧ ਦੇ ਰਸਤੇ ’ਤੇ ਚੱਲ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਲੱਗੇ।
ਇਕ ਹਫਤਾ ਪਹਿਲਾਂ ਲੁੱਟਿਆ ਸੀ ਔਰਤ ਤੋਂ ਮੋਬਾਇਲ
ਸ਼ੁਰੂਆਤੀ ਜਾਂਚ ਵਿਚ ਲੁੱਟ-ਖੋਹ ਦੀਅਾਂ 5 ਵਾਰਦਾਤਾਂ ਸਾਹਮਣੇ ਆਈਆਂ ਹਨ। ਕਰੀਬ ਇਕ ਹਫਤਾ ਪਹਿਲਾਂ ਹੀ ਇਨ੍ਹਾਂ ਨੇ ਬਹਾਦੁਰ ਰੋਡ ’ਤੇ ਇਕ ਅੌਰਤ ਤੋਂ ਉਸਦਾ ਮੋਬਾਇਲ ਲੁੱਟਿਆ ਸੀ। ਦੋਸ਼ੀਆਂ ਨੂੰ ਪੁੱਛਗਿੱਛ ਲਈ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਪੁਲਸ ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਇਸ ਦੌਰਾਨ ਲੁੱਟ-ਖੋਹ ਦੀਆਂ ਹੋਰ ਵੀ ਵਾਰਦਾਤਾਂ ਹੱਲ ਹੋ ਸਕਦੀਆਂ ਹਨ।
ਸੀਨੀਅਰ ਸਿਟੀਜ਼ਨ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ, ਮੌਤ
NEXT STORY