ਬਠਿੰਡਾ (ਵਿਜੇ ਵਰਮਾ) : ਜ਼ਿਲ੍ਹਾ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 5 ਮੁਲਜ਼ਮਾਂ ਨੂੰ ਨਸ਼ੀਲੀਆਂ ਦਵਾਈਆਂ ਅਤੇ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਦਰ ਥਾਣਾ ਬਠਿੰਡਾ ਪੁਲਸ ਨੇ ਮੁਲਜ਼ਮ ਖੇਮਰਾਜ ਵਾਸੀ ਕਟਾਰ ਸਿੰਘ ਵਾਲਾ ਨੂੰ ਕਟਾਰ ਸਿੰਘ ਵਾਲਾ ਤੋਂ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਪ੍ਰੀਗਾਬਾਲਿਨ ਦੇ 60 ਕੈਪਸੂਲ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਭਗਤਾ ਭਾਈਕਾ ਥਾਣਾ ਪੁਲਸ ਨੇ ਦੋਸ਼ੀ ਮੋਹਨ ਸਿੰਘ ਵਾਸੀ ਸਿਰੀਵਾਲਾ ਨੂੰ ਦਿਆਲਪੁਰਾ ਭਾਈਕਾ ਤੋਂ ਗ੍ਰਿਫ਼ਤਾਰ ਕਰਕੇ ਉਸ ਕੋਲੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
ਇੱਕ ਹੋਰ ਮਾਮਲੇ ਵਿੱਚ ਕੋਟਫੱਤਾ ਥਾਣਾ ਪੁਲਸ ਨੇ ਦੋਸ਼ੀ ਸਾਹਿਬ ਸਿੰਘ ਨੂੰ ਗਹਿਰੀ ਭਾਗੀ ਤੋਂ ਗ੍ਰਿਫ਼ਤਾਰ ਕਰ ਉਸ ਕੋਲੋਂ 40 ਲੀਟਰ ਲਾਹਣ ਅਤੇ 1.75 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸ ਦੌਰਾਨ ਸੰਗਤ ਥਾਣਾ ਪੁਲਸ ਨੇ ਦੋਸ਼ੀ ਔਰਤ ਸੁਮਨਪ੍ਰੀਤ ਕੌਰ ਨੂੰ ਜੈ ਸਿੰਘ ਵਾਲਾ ਤੋਂ ਗ੍ਰਿਫ਼ਤਾਰ ਕਰਕੇ ਉਸ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇੱਕ ਹੋਰ ਮਾਮਲੇ ਵਿੱਚ ਮੌੜ ਪੁਲਸ ਨੇ ਮੌੜ ਖੁਰਦ ਤੋਂ ਨਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 10 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਏ ਹਨ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਹੜ੍ਹਾਂ ਮਗਰੋਂ ਮੁਫ਼ਤ ਰਾਸ਼ਨ ਵੰਡਣ ਨੂੰ ਲੈ ਕੇ ਹੋਈ ਲੜਾਈ ’ਚ 4 ਨਾਮਜ਼ਦ
NEXT STORY