ਜਲੰਧਰ (ਜ. ਬ.)–ਨਸ਼ੇ ਵਾਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤੇ ਸੋਨੂੰ ਦੇ ਮੋਬਾਇਲ ਵਿਚੋਂ ਜਿੱਥੇ ਇਕ ਪਾਸੇ ਪੁਲਸ ਨੂੰ ਹੋਰ ਸਮੱਗਲਰਾਂ ਅਤੇ ਉਸ ਦੇ ਪਾਰਟਨਰਾਂ ਦੇ ਨੰਬਰ ਮਿਲੇ ਹਨ, ਉਥੇ ਹੀ ਦੂਜੇ ਪਾਸੇ ਪੁਲਸ ਕਮਿਸ਼ਨਰੇਟ ਜਲੰਧਰ ਦੀਆਂ ਕਾਲੀਆਂ ਭੇਡਾਂ ਦੇ ਵੀ ਨੰਬਰ ਮਿਲੇ ਹਨ, ਜਿਹੜੇ ਹਫ਼ਤਾ ਵਸੂਲੀ ਦੇ ਨਾਲ-ਨਾਲ ਉਸ ਨੂੰ ਵ੍ਹਟਸਐਪ ’ਤੇ ਮੈਸੇਜ ਲਿਖ ਕੇ ਸ਼ਰਾਬ ਦੀਆਂ ਪੇਟੀਆਂ ਦੇ ਆਰਡਰ ਤੱਕ ਦਿੰਦੇ ਰਹੇ ਹਨ ਅਤੇ ਸਮੱਗਲਰ ਆਪਣੇ ਪੰਟਰਾਂ ਜ਼ਰੀਏ ਸ਼ਰਾਬ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਤੱਕ ਪਹੁੰਚਾਉਂਦਾ ਸੀ।
ਹੁਣ ਮੋਬਾਇਲ ਦੀ ਜਾਂਚ ਵਿਚ ਮਿਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨੰਬਰਾਂ ਦੇ ਖ਼ੁਲਾਸੇ ਨਾਲ ਪੁਲਸ ਫੋਰਸ ਵਿਚ ਹੜਕੰਪ ਮਚਿਆ ਹੋਇਆ ਹੈ ਕਿਉਂਕਿ ਉਕਤ ਕਾਲੀਆਂ ਭੇਡਾਂ ਅਤੇ ਕਰਮਚਾਰੀਆਂ ਨੂੰ ਡਰ ਹੈ ਕਿ ਕਿਤੇ ਸੀਨੀਅਰ ਪੁਲਸ ਅਧਿਕਾਰੀ ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਸਸਪੈਂਡ ਨਾ ਕਰ ਦੇਣ। ਹੁਣ ਵੇਖਣਾ ਇਹ ਹੈ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਇਸ ਮਾਮਲੇ ਵਿਚ ਕੀ ਕਾਰਵਾਈ ਕਰਦੇ ਹਨ? ਸੀ. ਆਈ. ਏ. ਸਟਾਫ਼ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਮੱਗਲਰ ਸੋਨੂੰ ਦੇ ਸਿਰ ’ਤੇ ਕਈ ਪੁਲਸ ਅਧਿਕਾਰੀਆਂ ਦਾ ਹੱਥ ਰਿਹਾ ਹੈ ਕਿਉਂਕਿ ਉਹ ਉਨ੍ਹਾਂ ਨੂੰ ਹਰ ਮਹੀਨੇ ਮਠਿਆਈ ਦੇ ਨਾਲ-ਨਾਲ ਬਾਕੀ ਕਈ ਤਰ੍ਹਾਂ ਦੀਆਂ ਅਧਿਕਾਰੀਆਂ ਦੀਆਂ ਵਗਾਰਾਂ ਵੀ ਝੱਲਦਾ ਸੀ। ਕਈ ਅਧਿਕਾਰੀ ਹੁਣ ਜ਼ਿਲ੍ਹੇ ਤੋਂ ਬਾਹਰ ਪੋਸਟਿੰਗ ਕਰਵਾ ਚੁੱਕੇ ਹਨ, ਉਨ੍ਹਾਂ ਦੀ ਵੀ ਵ੍ਹਟਸਐਪ ਚੈਟਿੰਗ ਮਿਲੀ ਹੈ, ਜਿਸ ਵਿਚ ਮਹਿੰਗੀ ਸ਼ਰਾਬ ਦੀਆਂ ਪੇਟੀਆਂ ਦੀ ਮੰਗ ਕੀਤੀ ਗਈ। ਇੰਨਾ ਹੀ ਨਹੀਂ, ਕਈ ਅਧਿਕਾਰੀਆਂ ਨਾਲ ਤਾਂ ਉਸ ਦੀ ਰੋਜ਼ਾਨਾ ਲਗਭਗ 5-5 ਵਾਰ ਵ੍ਹਟਸਐਪ ’ਤੇ ਗੱਲ ਵੀ ਹੁੰਦੀ ਰਹੀ ਹੈ, ਜਿਸ ਦੇ ਸਬੂਤ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਬਾਜ ਸਿੰਘ ਤੱਕ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦੀ ਸਖ਼ਤ ਚਿਤਾਵਨੀ, ਜੇਕਰ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਹੋਏ ਤਾਂ ਅਧਿਕਾਰੀਆਂ ’ਤੇ ਦਰਜ ਹੋਵੇਗੀ FIR
ਥਾਣਾ ਨੰਬਰ 1 ਅਤੇ 8 ਦੇ ਕਰਮਚਾਰੀਆਂ ਦੇ ਮਿਲੇ ਸਭ ਤੋਂ ਵੱਧ ਨੰਬਰ
ਪੁਲਸ ਅਧਿਕਾਰੀ ਸਮੱਗਲਰ ਸੋਨੂੰ ਕੋਲੋਂ ਮਹੀਨਾ ਲੈਣ ਦੇ ਨਾਲ-ਨਾਲ ਫ੍ਰੀ ਸ਼ਰਾਬ ਦਾ ਲੁਤਫ਼ ਉਠਾਉਂਦੇ ਸਨ। ਸੋਨੂੰ ਦੇ ਮੋਬਾਇਲ ਵਿਚੋਂ ਵਧੇਰੇ ਥਾਣਾ ਨੰਬਰ 1 ਅਤੇ 8 ਦੇ ਕਰਮਚਾਰੀਆਂ ਦੇ ਨੰਬਰ ਮਿਲੇ ਹਨ, ਜਿਹੜੇ ਉਸ ਨੂੰ ਦਿਨ ਵਿਚ ਲਗਭਗ 3-3 ਵਾਰ ਫੋਨ ਕਰਦੇ ਰਹੇ ਹਨ। ਇਨ੍ਹਾਂ ਸਭ ਦੀ ਰਿਪੋਰਟ ਆਲਾ ਅਧਿਕਾਰੀਆਂ ਕੋਲ ਪਹੁੰਚ ਚੁੱਕੀ ਹੈ।
ਥਾਣਾ ਨੰਬਰ 8 ’ਚ ਤਾਇਨਾਤ ਰਿਹਾ ਇਕ ਐੱਸ. ਐੱਚ. ਓ. ਲੈਂਦਾ ਸੀ ਲੱਖ ਰੁਪਏ ਮਹੀਨਾ
ਸੂਤਰਾਂ ਦੀ ਮੰਨੀਏ ਤਾਂ ਥਾਣਾ ਨੰਬਰ 8 ਵਿਚ ਤਾਇਨਾਤ ਰਿਹਾ ਇਕ ਸਾਬਕਾ ਐੱਸ. ਐੱਚ. ਓ. ਸਮੱਗਲਰ ਕੋਲੋਂ ਇਕ ਲੱਖ ਰੁਪਏ ਮਹੀਨਾ ਤੱਕ ਲੈਂਦਾ ਰਿਹਾ ਹੈ। ਇਹ ਜਾਣਕਾਰੀ ਪੁਲਸ ਦੀ ਜਾਂਚ ਵਿਚ ਸਾਹਮਣੇ ਆਉਣ ਤੋਂ ਬਾਅਦ ਮਹਿਕਮੇ ਵਿਚ ਚਰਚਾ ਛਿੜ ਗਈ ਹੈ ਕਿ ਜੇ ਇਕ ਸਾਬਕਾ ਐੱਸ. ਐੱਚ. ਓ. ਰੈਂਕ ਦਾ ਅਧਿਕਾਰੀ ਇੰਨੀ ਵੱਡੀ ਰਕਮ ਲੈਂਦਾ ਰਿਹਾ ਹੈ ਤਾਂ ਆਲਾ ਅਧਿਕਾਰੀ ਕਿੰਨੀ ਕਮਾਈ ਕਰਦੇ ਰਹੇ ਹੋਣਗੇ?
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਵੱਡੇ ਸਿਆਸੀ ਧਮਾਕੇ, ‘ਆਪ’ ਸਰਕਾਰ ’ਤੇ ਸਾਧੇ ਤਿੱਖੇ ਨਿਸ਼ਾਨੇ
ਏ. ਡੀ. ਸੀ. ਪੀ. ਨੇ ਕਿਹਾ-ਸਮੱਗਲਰ ਦਾ ਅਸਲੀ ਮੋਬਾਇਲ ਅਜੇ ਵੀ ਰਿਕਵਰ ਕਰਨਾ ਬਾਕੀ
ਏ. ਡੀ. ਸੀ. ਪੀ. ਗੁਰਬਾਜ ਸਿੰਘ ਨੇ ਕਿਹਾ ਕਿ ਸਮੱਗਲਰ ਸੋਨੂੰ ਦੇ ਘਰ ਵਿਚੋਂ ਕਈ ਮੋਬਾਇਲ ਬਰਾਮਦ ਹੋਏ ਹਨ ਪਰ ਉਸ ਦਾ ਇਕ ਅਸਲੀ ਮੋਬਾਇਲ ਅਜੇ ਵੀ ਰਿਕਵਰ ਕਰਨਾ ਬਾਕੀ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਿਹੜਾ ਮੋਬਾਇਲ ਰੇਡ ਕਰਨ ਵਾਲੇ ਦਿਨ ਘਰ ਛੁੱਟ ਗਿਆ ਸੀ, ਉਹ ਉਸ ਦਾ ਅਸਲੀ ਮੋਬਾਇਲ ਸੀ, ਜਿਸ ਵਿਚ ਕਈ ਆਗੂਆਂ ਅਤੇ ਹੋਰਨਾਂ ਦੇ ਨੰਬਰ ਵੀ ਦਰਜ ਹਨ। ਏ. ਡੀ. ਸੀ. ਪੀ. ਨੇ ਕਿਹਾ ਕਿ ਜਲਦ ਸਮੱਗਲਰ ਦੇ ਅਸਲੀ ਸਮੇਤ ਬਰਾਮਦ ਕੀਤੇ ਮੋਬਾਇਲਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਣਗੇ। ਕਰਮਚਾਰੀਆਂ ਨਾਲ ਸੋਨੂੰ ਦੇ ਲਿੰਕ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਇਨ੍ਹਾਂ ਮੋਬਾਇਲਾਂ ਜ਼ਰੀਏ ਜਿਹੜੇ-ਜਿਹੜੇ ਪੁਲਸ ਕਰਮਚਾਰੀਆਂ ਦਾ ਨਾਂ ਸਾਹਮਣੇ ਆਇਆ ਹੈ, ਉਨ੍ਹਾਂ ’ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਬਚਪਨ ’ਚ ਟਰੈਫਿਕ ਸਿਗਨਲ ’ਤੇ ਵੇਚੇ ਫੁੱਲ, PHD ਮਗਰੋਂ ਹੁਣ ਸਰਿਤਾ ਮਾਲੀ 7 ਸਾਲ ਅਮਰੀਕਾ 'ਚ ਕਰੇਗੀ ਖੋਜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ 'ਚ 45 ਡਿਗਰੀ ਤਾਪਮਾਨ ਨੇ ਝੁਲਸਾ ਛੱਡੇ ਲੋਕ, ਹੀਟਅਪ ਹੋਣ ਕਾਰਨ ਸੜਨ ਲੱਗੇ ਟਰਾਂਸਫਾਰਮਰ
NEXT STORY